ਜੋਅ ਬਾਇਡਨ ਨੇ ਯੂਕਰੇਨ ਨਾਲ ਦਿਖਾਈ ਇਕਜੁੱਟਤਾ, ਰੂਸੀ ਜਹਾਜ਼ਾਂ ਲਈ ਬੰਦ ਕੀਤਾ ਅਪਣਾ ਹਵਾਈ ਖੇਤਰ
Published : Mar 2, 2022, 9:46 am IST
Updated : Mar 2, 2022, 9:46 am IST
SHARE ARTICLE
Joe Biden
Joe Biden

ਇਸ ਦੌਰਾਨ ਬਾਇਡਨ ਨੇ ਐਲਾਨ ਕੀਤਾ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ



ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪਹਿਲੇ ‘ਸਟੇਟ ਆਫ ਦਿ ਯੂਨੀਅਨ ਸੰਬੋਧਨ’ ਵਿਚ ਰੂਸ ਦੇ ਹਮਲੇ ਦਾ ਸਾਹਮਣਾ ਕਰਨ ਅਤੇ ਅਮਰੀਕੀ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਸੰਕਲਪ ਲਿਆ। ਰੂਸ ਵਲੋਂ ਯੂਕਰੇਨ ’ਤੇ ਹਮਲਾ ਕਰਨ ਦੌਰਾਨ ਬਾਇਡਨ ਦੇ ਇਸ ਭਾਸ਼ਣ ਦੇ ਮਾਇਨੇ ਹੋਰ ਵਧ ਗਏ ਹਨ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਯੂਕਰੇਨ ਸੰਕਟ ਦੇ ਮੁੱਦੇ ਨਾਲ ਕੀਤੀ। ਉਹਨਾਂ ਨੇ ਸਦਨ ਦੇ ਚੈਂਬਰ ਵਿਚ ਮੌਜੂਦ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਖੜ੍ਹੇ ਹੋ ਕੇ ਯੂਕਰੇਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਨ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਖੜ੍ਹੇ ਹੋ ਗਏ।

President Joe BidenPresident Joe Biden

ਜੋਅ ਬਾਇਡਨ ਨੇ ਕਿਹਾ, “ਸਾਡੇ ਇਤਿਹਾਸ ਦੌਰਾਨ ਅਸੀਂ ਜੋ ਸਬਕ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹ ਆਪਣੇ ਹਮਲੇ ਦੀ ਕੀਮਤ ਨਹੀਂ ਅਦਾ ਕਰਦੇ ਹਨ ਤਾਂ ਉਹ ਵਧੇਰੇ ਅਰਾਜਕਤਾ ਫੈਲਾਉਂਦੇ ਹਨ”। ਇਸ ਦੌਰਾਨ ਬਾਇਡਨ ਨੇ ਐਲਾਨ ਕੀਤਾ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ ਅਤੇ ਕਿਹਾ ਕਿ ਇਹ ਕਦਮ ਹੋਰ ਦੰਡਕਾਰੀ ਕਦਮਾਂ ਦੇ ਨਾਲ ਰੂਸ ਨੂੰ ਕਮਜ਼ੋਰ ਕਰੇਗਾ। ਉਹਨਾਂ ਕਿਹਾ ਕਿ ਅਮਰੀਕਾ ਜੰਗ ਵਿਚ ਅਪਣੇ ਫੌਜੀਆਂ ਨੂੰ ਯੂਕਰੇਨ ਨਹੀਂ ਭੇਜੇਗਾ।

Russian President Vladimir PutinRussian President Vladimir Putin

ਉਹਨਾਂ ਕਿਹਾ, ‘ਅਸੀਂ ਹਾਲਾਤ ਠੀਕ ਹੁੰਦੇ ਦੇਖਾਂਗੇ, ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਯੂਕਰੇਨ ਖਿਲਾਫ਼ ਪੁਤਿਨ ਦੀ ਜੰਗ ਰੂਸ ਨੂੰ ਹੋਰ ਕਮਜ਼ੋਰ ਕਰੇਗੀ ਅਤੇ ਦੁਨੀਆਂ ਨੂੰ ਹੋਰ ਮਜ਼ਬੂਤ ਕਰੇਗੀ।’ ਉਹਨਾਂ ਕਿਹਾ, “ਛੇ ਦਿਨ ਪਹਿਲਾਂ ਰੂਸ ਦੇ ਵਲਾਦੀਮੀਰ ਪੁਤਿਨ ਆਜ਼ਾਦ ਸੰਸਾਰ ਦੀ ਨੀਂਹ ਨੂੰ ਹਿਲਾ ਦੇਣਾ ਚਾਹੁੰਦੇ ਸਨ। ਉਹਨਾਂ  ਸੋਚਿਆ ਕਿ ਉਹ ਇਸ ਨੂੰ ਆਪਣੇ ਖਤਰਨਾਕ ਤਰੀਕਿਆਂ ਨਾਲ ਝੁਕਾ ਸਕਦੇ ਹਨ ਪਰ ਉਹਨਾਂ ਨੇ ਇਸ ਦਾ ਗਲਤ ਮੁਲਾਂਕਣ ਕੀਤਾ"।

 Volodymyr Zelensky and Vladimir PutinVolodymyr Zelensky and Vladimir Putin

ਉਹਨਾਂ ਕਿਹਾ, “ਪੁਤਿਨ ਟੈਂਕਾਂ ਨਾਲ ਕੀਵ ਦਾ ਚੱਕਰ ਲਗਾ ਸਕਦੇ ਹਨ ਪਰ ਉਹ ਕਦੇ ਵੀ ਯੂਕਰੇਨ ਦੇ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਹਾਸਲ ਨਹੀਂ ਕਰਨਗੇ ਅਤੇ ਉਹ ਕਦੇ ਵੀ ਆਜ਼ਾਦ ਸੰਸਾਰ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਣਗੇ। ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ। ਯੂਕਰੇਨੀ ਹਿੰਮਤ ਨਾਲ ਲੜ ਰਹੇ ਹਨ। ਪੁਤਿਨ ਨੂੰ ਜੰਗ ਦੇ ਮੈਦਾਨ 'ਤੇ ਫਾਇਦਾ ਹੋ ਸਕਦਾ ਹੈ ਪਰ ਉਹਨਾਂ ਨੂੰ ਲੰਬੇ ਸਮੇਂ ਤੱਕ ਇਸ ਦੀ ਕੀਮਤ ਭਰਨੀ ਪਵੇਗੀ”।

Russia-Ukraine crisisRussia-Ukraine crisis

ਜੋਅ ਬਾਇਡਨ ਨੇ ਆਪਣੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੇਨਸਕੀ ਅਤੇ ਯੂਕਰੇਨੀ ਨਾਗਰਿਕਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੂੰ ਨਿਡਰ, ਬਹਾਦਰ ਦੱਸਦਿਆਂ ਕਿਹਾ ਕਿ ਉਹ ਦੁਨੀਆ ਨੂੰ ਪ੍ਰੇਰਨਾ ਦੇ ਰਿਹਾ ਹੈ। ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਸੰਸਦ ਦੇ ਸਾਰੇ ਮੈਂਬਰਾਂ ਨੂੰ ਸਦਨ ਵਿਚ ਬੁਲਾਇਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement