ਰੂਸ ਸਭ ਤੋਂ ਪਹਿਲਾਂ ਬੰਬਾਰੀ ਰੋਕੇ, ਫਿਰ ਗੱਲਬਾਤ ਲਈ ਬੈਠੇ- ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ
Published : Mar 2, 2022, 2:25 pm IST
Updated : Mar 2, 2022, 3:03 pm IST
SHARE ARTICLE
Volodymyr Zelenskyy
Volodymyr Zelenskyy

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੰਗਬੰਦੀ 'ਤੇ ਸਾਰਥਕ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਨੂੰ ਯੂਕਰੇਨ ਦੇ ਸ਼ਹਿਰਾਂ 'ਤੇ ਬੰਬਾਰੀ ਬੰਦ ਕਰਨੀ ਚਾਹੀਦੀ ਹੈ।

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਜੰਗਬੰਦੀ 'ਤੇ ਸਾਰਥਕ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਨੂੰ ਯੂਕਰੇਨ ਦੇ ਸ਼ਹਿਰਾਂ 'ਤੇ ਬੰਬਾਰੀ ਬੰਦ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਹਫਤੇ ਪਹਿਲੇ ਦੌਰ ਦੀ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਸਕਿਆ ਹੈ।

Volodymyr ZelenskyyVolodymyr Zelenskyy

ਸਮਾਚਾਰ ਏਜੰਸੀ ਰਾਇਟਰਸ ਅਨੁਸਾਰ ਇਕ ਇੰਟਰਵਿਊ ਵਿਚ ਜ਼ੇਲੇਂਸਕੀ ਨੇ ਰੂਸੀ ਹਵਾਈ ਸੈਨਾ ਨੂੰ ਰੋਕਣ ਲਈ ਨਾਟੋ ਦੇ ਮੈਂਬਰਾਂ ਨੂੰ ਇਕ ਨੋ-ਫਲਾਈ ਜ਼ੋਨ ਸਥਾਪਤ ਕਰਨ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਯੂਕਰੇਨ ਦੀ ਮਦਦ ਕਰਕੇ ਨਾਟੋ ਦੇਸ਼ ਜੰਗ ਵਿਚ ਨਹੀਂ ਕੁੱਦਣਗੇ, ਸਗੋਂ ਸੁਰੱਖਿਆ ਉਪਾਅ ਵਧਾਉਣ ਲਈ ਕੰਮ ਕਰਨਗੇ।

Russia-Ukraine crisisRussia-Ukraine crisis

ਯੂਕਰੇਨ ਦੀ ਰਾਜਧਾਨੀ ਕੀਵ ਵਿਚ ਇਕ ਟੀਵੀ ਟਾਵਰ ਉੱਤੇ ਰੂਸੀ ਬੰਬ ਧਮਾਕੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ, "ਦੁਨੀਆਂ ਵਾਲਿਓ, ਜੇਕਰ ਦੁਨੀਆਂ 'ਬਾਬੀ ਯਾਰ' ਸਮਾਰਕ ’ਤੇ ਉਸੇ ਜਗ੍ਹਾ 'ਤੇ ਦੁਬਾਰਾ ਹੋਏ ਬੰਬ ਧਮਾਕੇ ਨੂੰ ਲੈ ਕੇ ਚੁੱਪ ਹੈ ਤਾਂ 80 ਸਾਲਾਂ ਤੋਂ 'ਦੁਬਾਰਾ ਕਦੇ ਨਹੀਂ ਹੋਵੇਗਾ' ਕਹਿਣ ਦਾ ਕੀ ਮਤਲਬ ਹੈ? 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ।”

Ukraine approaches International Court of Justice against RussiaUkraine President

ਜ਼ੇਲੇਂਸਕੀ ਨੇ ਰੂਸੀ ਫੌਜ ਦੇ ਹਮਲੇ ਤੋਂ ਬਾਅਦ ਵੀ ਯੂਕਰੇਨ ਦੀ ਰਾਜਧਾਨੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਉਹਨਾਂ ਦਾ ਦੇਸ਼ ਨਾਟੋ ਵਿਚ ਸ਼ਾਮਲ ਨਹੀਂ ਹੈ ਪਰ ਉਹਨਾਂ ਨੂੰ ਉਹਨਾਂ ਸਾਰੇ ਦੇਸ਼ਾਂ ਤੋਂ ਸੁਰੱਖਿਆ ਦੀ ਪੱਕੀ ਗਾਰੰਟੀ ਦੀ ਲੋੜ ਹੈ। ਰੂਸ ਨਾਲ ਗੱਲਬਾਤ ਬਾਰੇ ਜ਼ੇਲੇਂਸਕੀ ਨੇ ਰਾਇਟਰਜ਼ ਅਤੇ ਸੀਐਨਐਨ ਨੂੰ ਕਿਹਾ ਕਿ ਰੂਸ ਨੂੰ ਘੱਟੋ ਘੱਟ ਲੋਕਾਂ 'ਤੇ ਬੰਬਾਰੀ ਬੰਦ ਕਰਨੀ ਚਾਹੀਦੀ ਹੈ, ਬੱਸ ਬੰਬਬਾਰੀ ਨੂੰ ਰੋਕੋ ਅਤੇ ਫਿਰ ਗੱਲਬਾਤ ਦੀ ਮੇਜ਼ 'ਤੇ ਬੈਠੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement