ਅਮਰੀਕਾ ਨੂੰ ਕਰੋਨਾ ਦੇ ਫਾਰਮੂਲੇ ਨੂੰ ਚੋਰੀ ਹੋਣ ਦੀ ਚਿੰਤਾ, ਜਾਸੂਸ ਰੱਖ ਰਹੇ ਨੇ 24 ਘੰਟੇ ਨਜ਼ਰ
Published : May 2, 2020, 9:14 am IST
Updated : May 2, 2020, 9:14 am IST
SHARE ARTICLE
Photo
Photo

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ । ਜਿਸ ਨੂੰ ਰੋਕਣ ਦੇ ਲਈ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਇਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ । ਜਿਸ ਨੂੰ ਰੋਕਣ ਦੇ ਲਈ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਇਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਕਿਸੇ ਵੀ ਦੇਸ਼ ਨੂੰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸੇ ਵਿਚ ਅਮਰੀਕਾ ਨੇ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਸੁਚੇਤ ਕੀਤਾ ਹੈ ਕਿ ਇਸ ਦੀ ਵੈਕਸੀਨ ਦੇ ਫਾਰਮੂਲੇ ਤੇ ਜਾਸੂਸਾਂ ਦੀ ਨਜ਼ਰ ਹੈ। ਦੱਸ ਦੱਈਏ ਕਿ ਬੀਬੀਸੀ ਦੇ ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਦਵਾਈ ਦੇ ਫਾਰਮੂਲੇ ਤੇ ਸਾਈਬ ਜਾਸੂਸ 24 ਘੰਟੇ ਨਜ਼ਰ ਰੱਖ ਰਹੇ ਹਨ।

Covid 19 Test Kit Covid 19 Test Kit

ਨੈਸ਼ਨਲ ਜਵਾਬੀ ਵਿਰੋਧੀ ਅਤੇ ਸੁਰੱਖਿਆ ਕੇਂਦਰ ਦੇ ਡਾਇਰੈਕਟਰ ਬਿਲ ਇਵਾਨਾ ਦੇ ਅਨੁਸਾਰ, ਯੂਐਸ ਸਰਕਾਰ ਨੇ ਖੋਜ ਸੰਸਥਾਵਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਹਾਲਾਂਕਿ, ਉਸਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਸ ਸਮੇਂ ਅਮਰੀਕਾ ਵਿੱਚ ਟੀਕੇ ਨਾਲ ਸਬੰਧਤ ਕੋਈ ਡਾਟਾ ਚੋਰੀ ਹੋਇਆ ਹੈ ਜਾਂ ਨਹੀਂ। ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਨੇ ਵੀ ਮੰਨਿਆ ਹੈ ਕਿ ਜਾਸੂਸ ਟੀਕੇ ਦੇ ਫਾਰਮੂਲੇ 'ਤੇ ਨਜ਼ਰ ਮਾਰ ਰਹੇ ਹਨ।

Donald TrumpDonald Trump

ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਲਈ ਸਾਰੇ ਦੇਸ਼ ਲੱਗੇ ਹੋਏ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੇ ਇਕ ਸਾਲ ਦੇ ਵਿਚ – ਵਿਚ ਦਵਾਈ ਤਿਆਰ ਹੋ ਜਾਵੇਗੀ। ਇਸੇ ਵਿਚ ਅਮਰੀਕੀ ਸਰਕਾਰ ਇਹ ਧਿਆਨ ਵੀ ਰੱਖ ਰਹੀ ਹੈ ਕਿ ਕਿਸੇ ਜਾਸੂਸ ਦੀ ਨਜ਼ਰ ਇਨ੍ਹਾਂ ਫਾਰਮੂਲਿਆਂ ਤੇ ਨਾ ਪੈ ਜਾਏ। ਇਹ ਸਾਫ ਹੀ ਹੈ ਕਿ ਜਿਸ ਦੇਸ਼ ਨੂੰ ਸਭ ਤੋਂ ਪਹਿਲਾਂ ਇਸ ਵਾਇਰਸ ਦੀ ਦਵਾਈ ਬਣਾਉਂਣ ਵਿਚ ਸਫਲਤਾ ਮਿਲੇਗੀ ਉਹ ਪਹਿਲਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹੀ ਸੁਰੱਖਿਅਤ ਕਰੇਗਾ।

Covid-19Covid-19

ਬਿਲ ਇਵਾਨਾ ਨੇ ਕਿਹਾ ਕਿ ਉਹ ਹਰ ਡਾਕਟਰੀ ਖੋਜ ਸੰਸਥਾ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਖੋਜ ਵਿਚ ਬਹੁਤ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਦੱਸ ਦੱਈਏ ਕਿ ਪਿਛਲੇ ਦਿਨੀਂ ਐੱਫ.ਬੀ.ਆਈ ਦੇ ਇਕ ਅਧਿਕਾਰੀ ਨੇ ਵੀ ਕਿਹਾ ਸੀ। ਕਰੋਨਾ ਵਾਇਰਸ ਦੀ ਰਿਸਰਚ ਕਰ ਰਹੀ ਇਕ ਸੰਸਥਾ ਦਾ ਡਾਟਾ ਚੋਰੀ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਇਸ ਤੋਂ ਇਲਾਵਾ ਕੈਨੇਡਾ ਵਿਚ ਵੀ ਸਾਈਬਰ ਸੁਰੱਖਿਆ ਕੇਂਦਰ ਨੇ ਮਾਰਚ ਵਿਚ ਇਹ ਚੇਤਾਵਨੀ ਦਿੱਤੀ ਸੀ ਕਿ ਕਰੋਨਾ ਨਾਲ ਸਬੰਧਿਤ ਡਾਟੇ ਚੋਰੀ ਹੋ ਸਕਦੇ ਹਨ।

covid 19covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement