30 ਤੋਂ ਵੱਧ ਲੋਕ ਜ਼ਖ਼ਮੀ
ਨਿਊਯਾਰਕ: ਅਮਰੀਕਾ ਦੇ ਇਲੀਨੋਇਸ ਵਿਚ ਆਏ ਧੂੜ ਭਰੇ ਤੂਫ਼ਾਨ ਕਾਰਨ ਦਰਜਨਾਂ ਵਾਹਨ ਆਪਸ ਵਿਚ ਟਕਰਾ ਗਏ, ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਅਮਰੀਕਾ ਦੀ ਸੜਕਾਂ ’ਤੇ ਹਫ਼ੜਾ-ਦਫ਼ੜੀ ਮਚ ਗਏ, ਜਿਸ ਦੇ ਚਲਦਿਆਂ 100 ਵਾਹਨ ਹਾਦਸਾਗ੍ਰਸਤ ਹੋ ਗਏ। ਇਲੀਨੋਇਸ ਰਾਜ ਪੁਲਿਸ ਨੇ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਮਿਡਵੈਸਟਰਨ ਇਲੀਨੋਇਸ ਵਿਚ 30 ਵਾਹਨ ਅਤੇ ਲਗਭਗ 50-60 ਯਾਤਰੀ ਵਾਹਨ ਨੁਕਸਾਨੇ ਗਏ।
ਇਹ ਵੀ ਪੜ੍ਹੋ: ਸਿਆਟਲ 'ਚ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ
ਨਿਊਜ਼ ਏਜੰਸੀ ਏਐਫਪੀ ਨੇ ਇਕ ਬਿਆਨ ਵਿਚ ਕਿਹਾ ਕਿ ਹਾਈਵੇਅ 55 'ਤੇ ਦੋ ਮੀਲ ਦੂਰ ਹਾਦਸੇ ਤੋਂ ਬਾਅਦ ਦੋ ਟਰੱਕਾਂ ਨੂੰ ਅੱਗ ਲੱਗ ਗਈ। ਇਹ ਹਾਈਵੇਅ ਸ਼ਿਕਾਗੋ ਅਤੇ ਸੇਂਟ ਲੁਈਸ ਵਰਗੇ ਸ਼ਹਿਰਾਂ ਨੂੰ ਜੋੜਦਾ ਹੈ। ਪੁਲਿਸ ਨੇ ਦੱਸਿਆ ਕਿ 30 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਪੀੜਤਾਂ ਵਿਚ 2 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤਕ ਸ਼ਾਮਲ ਹਨ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ: ਪਿਛਲੇ ਤਿੰਨ ਸਾਲਾਂ ’ਚ 39 ਫ਼ੀ ਸਦੀ ਭਾਰਤੀ ਪ੍ਰਵਾਰ ਹੋਏ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ : ਸਰਵੇਖਣ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਹਰ ਪਾਸੇ ਧੂੜ ਹੀ ਦਿਖਾਈ ਦੇ ਰਹੀ ਹੈ। ਸੜਕ ਕਾਰਾਂ ਨਾਲ ਭਰੀ ਹੋਈ ਹੈ, ਵਿਜ਼ੀਬਿਲਟੀ ਬਹੁਤ ਘੱਟ ਹੈ। ਘਟਨਾ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਪਰ ਇਹ ਪਹਿਲੀ ਵਾਰ ਨਹੀਂ ਹੈ 2021 ਵਿਚ ਯੂਟਾ ਵਿਚ ਇਸ ਤਰ੍ਹਾਂ ਦੇ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਧੂੜ ਭਰੀ ਹਨੇਰੀ ਕਾਰਨ 22 ਵਾਹਨ ਹਾਦਸਾਗ੍ਰਸਤ ਹੋ ਗਏ ਸਨ। ਇਸ ਤੋਂ ਪਹਿਲਾਂ ਬੀਤੇ ਸ਼ਨਿਚਰਵਾਰ ਫਲੋਰੀਡਾ 'ਚ ਭਿਆਨਕ ਤੂਫ਼ਾਨ ਆਇਆ। ਤੂਫ਼ਾਨ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਬਿਜਲੀ ਸਪਲਾਈ ਵਿਚ ਵਿਘਨ ਪਾਇਆ।