ਅਮਰੀਕਾ 'ਚ ਪ੍ਰਦਰਸ਼ਨਕਾਰੀਆਂ ਨੇ 200 ਸਾਲ ਪੁਰਾਣੇ ਚਰਚ ਨੂੰ ਲਾਈ ਅੱਗ
Published : Jun 2, 2020, 8:58 am IST
Updated : Jun 2, 2020, 8:58 am IST
SHARE ARTICLE
File Photo
File Photo

ਦੇਸ਼ ਦੇ 40 ਸ਼ਹਿਰਾਂ 'ਚ ਲਾਇਆ ਕਰਫ਼ਿਊ, ਰਾਸ਼ਟਰਪਤੀ ਟਰੰਪ ਨੂੰ ਅੰਡਰ ਗਰਾਊਂਡ ਕਰਨਾ ਪਿਆ

ਵਾਸ਼ਿੰਗਟਨ, 1 ਜੂਨ : ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ 200 ਸਾਲ ਪੁਰਾਣੇ ਇਤਿਹਾਸਕ ਸੇਂਟ ਜੌਨਜ਼ ਚਰਚ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਪਹਿਲਾਂ ਭੰਨਤੋੜ ਕੀਤੀ ਗਈ ਅਤੇ ਫਿਰ ਅੱਗ ਲਗਾ ਦਿਤੀ ਗਈ। ਅਮਰੀਕਾ ਵਿਚ ਜੌਰਜ ਫ਼ਲਾਈਡ ਦੀ ਮੌਤ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ ਹੁਣ ਹਿੰਸਕ ਹੁੰਦੇ ਜਾ ਰਹੇ ਹਨ। ਕੋਲੰਬੀਆ ਜ਼ਿਲ੍ਹੇ ਦੇ ਮੈਟਰੋਪਾਲੀਟਨ ਪੁਲਿਸ ਵਿਭਾਗ ਨੇ ਟਵਿੱਟਰ 'ਤੇ ਕਿਹਾ,''ਇਹ ਚਰਚ ਇੱਥੇ 1800 ਦੇ ਦਹਾਕੇ ਤੋਂ ਹੈ। ਕ੍ਰਿਪਾ ਕਰ ਕੇ ਇਸ ਖੇਤਰ ਵਿਚ ਨਾ ਆਉ।''

ਕੋਲੰਬੀਆ ਫ਼ਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦਸਿਆ ਕਿ ਅੱਗ ਬੁਝਾਉਣ ਵਿਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਥੇ ਕੋਰੋਨਾ ਵਾਇਰਸ ਇਨਫ਼ੈਕਸ਼ਨ, ਗ਼ੈਰਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਕਈ ਰਾਜਾਂ ਵਿਚ ਪ੍ਰਦਰਸ਼ਨ ਅਤੇ ਹੁਣ ਚਰਚ ਵਿਚ ਅੱਗ ਨਾਲ ਅਮਰੀਕਾ ਵਿਚ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਦਸਿਆ ਜਾ ਰਿਹਾ ਹੈ ਕਿ ਜਾਰਜ ਫ਼ਲਾਈਡ ਦੀ ਮੌਤ ਤੋਂ ਬਾਅਦ ਪੁਲਿਸ ਵਿਰੁਧ ਜਾਰੀ ਪ੍ਰਦਰਸ਼ਨ ਹੁਣ ਅਮਰੀਕਾ ਦੇ 40 ਸ਼ਹਿਰਾਂ ਵਿਚ ਕਾਫ਼ੀ ਗੰਭੀਰ ਹੋ ਗਏ ਹਨ, ਜਿਸ ਤੋਂ ਬਾਅਦ ਕਰਫ਼ਿਊ ਲਗਾਇਆ ਗਿਆ ਹੈ।

File photoFile photo

ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੇ ਨੇੜਲੀਆਂ ਕਈ ਥਾਵਾਂ 'ਤੇ ਅੱਗਜ਼ਨੀ ਕੀਤੀ। ਇਸ ਵਿਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ ਇਤਿਹਾਸਿਕ ਸੇਂਟ ਜੌਨ ਐਪੀਸਕੋਪਲ ਚਰਚ ਨੂੰ ਵੀ ਕਥਿਤ ਤੌਰ 'ਤੇ ਅੱਗ ਦੇ ਹਵਾਲੇ ਕਰ ਦਿਤਾ ਗਿਆ। ਗੌਰਤਲਬ ਹੈ ਕਿ ਸੇਂਟ ਜਾਨਜ਼ ਐਪੀਸਕੋਪਲ ਚਰਚ ਦੁਨੀਆਂ ਭਰ ਵਿਚ ਕਾਫ਼ੀ ਮਸ਼ਹੂਰ ਹੈ ਅਤੇ ਵਾਸ਼ਿੰਗਟਨ ਡੀ.ਸੀ. ਆਉਣ ਵਾਲੇ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਰਹਿੰਦਾ ਹੈ। ਅਸਲ ਵਿਚ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਨੇੜੇ ਪ੍ਰਦਰਸ਼ਨਕਾਰੀਆਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਇਥੇ ਇਕ ਪ੍ਰਦਰਸ਼ਨਕਾਰੀ ਨੇ ਕੂੜੇਦਾਨ ਵਿਚ ਅੱਗ ਲਗਾ ਦਿਤੀ ਅਤੇ ਪੁਲਿਸ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਤੋਂ ਬਾਅਦ ਮਾਮਲਾ ਏਨਾ ਵਿਗੜ ਗਿਆ ਕਿ ਸੁਰੱਖਿਆ ਵਿਚ ਤਾਇਨਾਤ ਸੀਕਰਟ ਸਰਵਿਸ ਏਜੰਟਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੰਡਰਗਰਾਊਂਡ ਕਰਨਾ ਪਿਆ।  (ਏਜੰਸੀ)

ਨਿਊਯਾਰਕ ਦੇ ਮੇਅਰ ਨੇ ਦੰਗਿਆਂ ਲਈ ਟਰੰਪ ਨੂੰ ਠਹਿਰਾਇਆ ਜ਼ਿੰਮੇਵਾਰ
ਨਿਊਯਾਰਕ, 1 ਜੂਨ : ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਉ ਨੇ ਸ਼ਹਿਰ ਵਿਚ ਦੰਗਿਆਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੇਅਰ ਨੇ ਕਿਹਾ ਹੈ ਕਿ ਟਰੰਪ ਨੇ ਲੋਕਾਂ ਵਿਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਹੈ ਜਿਸ ਕਰ ਕੇ ਲੋਕਾਂ ਦੇ ਗੁੱਸੇ ਵਿਚ ਵਾਧਾ ਹੋਇਆ ਹੈ। ਅਮਰੀਕਾ ਦੇ ਕਈ ਸ਼ਹਿਰਾਂ ਵਿਚ ਇਕ ਕਾਲੇ ਨਾਗਰਿਕ ਦੀ ਮੌਤ ਦੇ ਵਿਰੋਧ ਵਿਚ ਦੰਗਾ ਫੈਲਿਆ ਹੋਇਆ ਹੈ। ਇਕ ਅਮਰੀਕੀ ਪੁਲਿਸ ਅਧਿਕਾਰੀ ਉਤੇ 46 ਸਾਲ ਦੇ ਕਾਲੇ ਨਾਗਰਿਕ ਜਾਰਜ ਫ਼ਲਾਇਡ ਦੀ ਹਤਿਆ ਕਰਨ ਦਾ ਇਲਜ਼ਾਮ ਲੱਗਾ ਹੈ। ਪੁਲਿਸ ਅਫ਼ਸਰ ਨੇ ਕਾਲੇ ਨਾਗਰਿਕ ਨੂੰ ਫੜਨ ਸਮੇਂ ਉਸ ਦੇ ਗਲੇ ਉਤੇ ਅਪਣਾ ਪੈਰ ਰੱਖ ਦਿਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਈ ਅਮਰੀਕੀ ਸ਼ਹਿਰਾਂ ਵਿਚ ਭੇਦਭਾਵ ਨੂੰ ਲੈ ਕੇ ਦੰਗੇ ਭੜਕ ਉਠੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement