ਜੂਨ-ਜੁਲਾਈ ਮਹੀਨੇ ’ਚ ਇੰਡੀਆ ਤੋਂ 5 ਹੋਰ ਫ਼ਲਾਈਟਾਂ ਚਲਣਗੀਆਂ
Published : Jun 2, 2020, 9:51 am IST
Updated : Jun 2, 2020, 9:51 am IST
SHARE ARTICLE
File Photo
File Photo

ਇੰਡੀਆ ਤੋਂ ਪਹਿਲੀ ਫ਼ਲਾਈਟ 4 ਜੂਨ ਨੂੰ ਔਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਿਸ ਦਿੱਲੀ ਜਾ ਰਹੀ ਹੈ। ਇਸਦੇ ਲਈ ਟਿਕਟਾਂ ਦਾ ਪ੍ਰੋਸੈਸ ਚੱਲ ਰਿਹਾ ਹੈ।

ਔਕਲੈਂਡ, 1 ਜੂਨ (ਹਰਜਿੰਦਰ ਸਿੰਘ ਬਸਿਆਲਾ) : ਇੰਡੀਆ ਤੋਂ ਪਹਿਲੀ ਫ਼ਲਾਈਟ 4 ਜੂਨ ਨੂੰ ਔਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਿਸ ਦਿੱਲੀ ਜਾ ਰਹੀ ਹੈ। ਇਸਦੇ ਲਈ ਟਿਕਟਾਂ ਦਾ ਪ੍ਰੋਸੈਸ ਚੱਲ ਰਿਹਾ ਹੈ। ਅੱਜ  ਭਾਰਤੀ ਹਾਈ ਕਮਿਸ਼ਨ ਵਲਿੰਗਟਨ ਨੇ ਨਿਊਜ਼ੀਲੈਂਡ ਤੋਂ ਭਾਰਤ ਪਰਤਣ ਵਾਲੀਆਂ ਅਗਲੀਆਂ 5 ਹੋਰ ਫ਼ਲਾਈਟਾਂ ਦੀ ਲਿਸਟ ਜਾਰੀ ਕਰ ਦਿਤੀ।

ਇਸ ਨਵੀਂ ਲਿਸਟ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਦੂਜੀ ਫ਼ਲਾਈਟ (ਦੂਜੀ) 14 ਜੂਨ ਨੂੰ ਦਿੱਲੀ ਤੋਂ ਔਕਲੈਂਡ ਨੂੰ ਆਉਂਦੀ ਵਿਖਾਈ ਦੇ ਰਹੀ ਹੈ 17 ਜੂਨ ਨੂੰ ਤੜਕੇ-ਤੜਕੇ 4 ਵਜੇ ਇਹ ਫ਼ਲਾਈਟ ਵਾਪਿਸ ਭਾਰਤੀਆਂ ਨੂੰ ਲੈ ਕੇ ਦਿੱਲੀ 13.30 ਵਜੇ ਪਹੁੰਚੇਗੀ ਅਤੇ ਫਿਰ 2 ਘੰਟੇ ਬਾਅਦ 15.30 ’ਤੇ ਚੰਡੀਗੜ੍ਹ ਪਰਤੇਗੀ। ਇਸੇ ਤਰ੍ਹਾਂ ਤੀਜੀ ਫ਼ਲਾਈਟ 17 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਉਂਦੀ ਵਿਖਾਈ ਗਈ ਹੈ ਅਤੇ ਇਹ 20 ਜੂਨ ਨੂੰ ਸਵੇਰੇ 11.30 ਔਕਲੈਂਡ ਤੋਂ ਦਿੱਲੀ ਨੂੰ ਜਾਏਗੀ ਅਤੇ ਅਤੇ ਫਿਰ 3 ਘੰਟੇ ਬਾਅਦ ਅਹਿਮਦਾਬਾਦ ਜਾਵੇਗੀ।  

ਚੌਥੀ ਫ਼ਲਾਈਟ 21 ਜੂਨ ਨੂੰ ਦਿੱਲੀ ਤੋਂ ਔਕਲੈਂਡ ਆ ਰਹੀ ਹੈ ਅਤੇ 24 ਜੂਨ ਨੂੰ ਤੜਕੇ 4 ਵਜੇ ਵਾਪਿਸ ਦਿੱਲੀ ਅਤੇ ਫਿਰ 2 ਘੰਟੇ ਬਾਅਦ ਹੈਦਰਬਾਦ ਬੈਂਗਲੂਰ ਜਾ ਰਹੀ ਹੈ। ਪੰਜਵੀਂ 25 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਵੇਗੀ ਪਰ ਵਾਪਿਸੀ ਉਤੇ 28 ਜੂਨ ਨੂੰ ਮੁੰਬਈ ਵਾਪਿਸ ਪਰਤੇਗੀ। ਛੇਵੀਂ ਫ਼ਲਾਈਟ 29 ਜੂਨ ਨੁੂੰ ਇਕ ਬੰਬੇ ਤੋਂ ਔਕਲੈਂਡ ਆਵੇਗੀ ਅਤੇ ਇਕ ਜੁਲਾਈ ਨੂੰ ਔਕਲੈਂਡ ਤੋਂ ਦਿੱਲੀ, ਫਿਰ ਸਾਢੇ 4 ਘੰਟੇ ਬਾਅਦ ਤ੍ਰਿਵੰਦਰਮ ਅਤੇ ਫਿਰ ਉਥੋਂ 2 ਘੰਟੇ ਬਾਅਦ ਚੇਨਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement