ਚੋਣਾਂ ਜਿੱਤਣ ਦੀ ਸੂਰਤ 'ਚ ਭਾਰਤ-ਅਮਰੀਕਾ ਦੋਸਤੀ ਨੂੰ ਪਕੇਰਾ ਕਰਨ ਲਈ ਹੋਰ ਕਦਮ ਚੁਕਾਂਗੇ : ਬਿਡੇਨ
Published : Jul 2, 2020, 6:14 pm IST
Updated : Jul 2, 2020, 6:14 pm IST
SHARE ARTICLE
Joe Biden
Joe Biden

ਕਿਹਾ, ਸਾਡੇ ਪ੍ਰਸ਼ਾਸਨ ਦੀ ਤਰਜੀਹ ਭਾਰਤ ਨਾਲ ਸਬੰਧਾਂ ਨੂੰ ਮਜਬੂਤ ਕਰਨ ਦੀ ਹੋਵੇਗੀ।

ਵਾਸ਼ਿੰਗਟਨ : ਭਾਰਤ ਨਾਲ ਅਮਰੀਕਾ ਦੀ ਵਧਦੀ ਨੇੜਤਾ ਤੋਂ ਚੀਨ ਅਤੇ ਪਾਕਿਸਤਾਨ ਚਿੰਤਤ ਹਨ। ਇਹੀ ਕਾਰਨ ਹੈ ਕਿ ਇਹ ਦੋਵੇਂ ਮੁਲਕ ਅੱਜ ਭਾਰਤ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਚੀਨ ਆਨੇ-ਬਹਾਨੇ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਹਵਾ ਦੇ ਰਿਹਾ ਹੈ, ਉਥੇ ਹੀ ਪਾਕਿਸਤਾਨ ਅਪਣੇ ਆਕਾ ਚੀਨ ਨੂੰ ਖੁਸ਼ ਕਰਨ ਲਈ ਸਰਹੱਦ 'ਤੇ ਫ਼ੌਜੀ ਨਫ਼ਰੀ ਵਧਾ ਰਿਹਾ ਹੈ। ਚੀਨ ਭਾਰਤ ਦੇ ਗੁਆਢੀ ਮੁਲਕਾਂ ਨੇਪਾਲ ਅਤੇ ਸ੍ਰੀਲੰਕਾ ਆਦਿ ਨੂੰ ਵੀ ਭਾਰਤ ਖਿਲਾਫ਼ ਉਕਸਾ ਰਿਹਾ ਹੈ ਤਾਂ ਜੋ ਭਾਰਤ ਦੀ ਵਧਦੀ ਤਾਕਤ ਨੂੰ ਰੋਕਿਆ ਜਾ ਸਕੇ।

Joe BidenJoe Biden

ਦੂਜੇ ਪਾਸੇ ਦੁਨੀਆਂ ਦੇ ਜ਼ਿਆਦਾ ਵੱਡੇ ਦੇਸ਼ ਭਾਰਤ ਦੀ ਅਹਿਮੀਅਤ ਨੂੰ ਸਮਝਦਿਆਂ ਭਾਰਤ ਨਾਲ ਸਾਂਝ-ਭਿਆਲੀ ਲਈ ਤਤਪਰ ਹਨ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ-ਪ੍ਰੇਮ ਪਹਿਲਾਂ ਹੀ ਜੱਗ ਜਾਹਰ ਹੈ। ਹੁਣ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਮੁੱਖ ਦਾਅਵੇਦਾਰ ਜੋ ਬਿਡੇਨ ਨੇ ਵੀ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਪਣੀ ਵਚਨਬੱਧਤਾ ਪ੍ਰਗਟਾਈ ਹੈ।

Joe BidenJoe Biden

ਅਮਰੀਕਾ ਦੀ ਡੈਮਕ੍ਰੈਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਮੁਤਾਬਕ ਜੇਕਰ ਉਹ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਜਿੱਤ ਜਾਂਦੇ ਹਨ ਤਾਂ ਭਾਰਤ ਨਾਲ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕਣਗੇ। ਭਾਰਤ ਨੂੰ ਕੁਦਰਤੀ ਸਾਂਝੇਦਾਰ ਦਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਤਰਜੀਹ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਹੋਵੇਗੀ।

Joe BidenJoe Biden

ਵਰਚੁਅਲ ਫ਼ੰਡ ਰੇਜਰ ਪ੍ਰੋਗਰਾਮ ਦੌਰਾਨ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਸਾਡੀ ਸੁਰੱਖਿਆ ਲਈ ਭਾਰਤ ਨੂੰ ਇਸ ਖੇਤਰ ਵਿਚ ਹਿੱਸੇਦਾਰ ਬਣਾਉਣ ਦੀ ਲੋੜ ਹੈ ਅਤੇ ਸਪੱਸ਼ਟ ਹੈ ਕਿ ਉਨ੍ਹਾਂ ਲਈ ਵੀ।'' ਇਹ ਪ੍ਰੋਗਰਾਮ ਬੀਕਨ ਕੈਪੀਟਲ ਪਾਰਟਨਰਜ਼ ਦੇ ਪ੍ਰਧਾਨ ਅਤੇ ਸੀਈਓ ਐਲਨ ਲੇਵੇਂਟਲ ਵਲੋਂ ਕਰਵਾਇਆ ਗਿਆ ਸੀ।

Joe BidenJoe Biden

ਉਪ ਰਾਸ਼ਟਰਪਤੀ ਵਜੋਂ ਅਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਰੀਬ ਇਕ ਦਹਾਕਾ ਪਹਿਲਾਂ ਸਾਡੇ ਪ੍ਰਸ਼ਾਸਨ ਵਿਚ ਅਮਰੀਕਾ-ਭਾਰਤ ਗ਼ੈਰ ਮਿਲਟਰੀ ਪਰਮਾਣੂ ਸਮਝੌਤਾ ਕਰਵਾਉਣ ਵਿਚ ਨਿਭਾਈ ਭੂਮਿਕਾ 'ਤੇ ਮੈਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਵੱਡਾ ਸਮਝੌਤਾ ਹੈ।

Joe BidenJoe Biden

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਬੰਧਾਂ ਵਿਚ ਮਹਾਨ ਤਰੱਕੀ ਦੇ ਦਰਵਾਜ਼ੇ ਖੋਲ੍ਹਣ ਵਿਚ ਮਦਦ ਕਰਨਾ ਅਤੇ ਭਾਰਤ ਨਾਲ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ  ਓਬਾਮਾ-ਬਿਡੇਨ ਪ੍ਰਸ਼ਾਸਨ ਵਿਚ ਇਕ ਉਚ ਤਰਜੀਹ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਚੁਣਿਆ ਜਾਂਦਾ ਹਾਂ ਤਾਂ ਅੱਗੇ ਵੀ ਇਹ ਇਕ ਉੱਚ ਤਰਜੀਹ ਹੀ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement