28 ਲੱਖ ਲੋਕਾਂ ਕੋਲ ਨਹੀਂ ਹੈ ਕੰਮ
ਕੈਨਬਰਾ: ਦੁਨੀਆਂ ਭਰ ਦੇ ਅਮੀਰ ਲੋਕਾਂ ਲਈ ਪੱਕੇ ਤੌਰ 'ਤੇ ਵਸਣ ਲਈ ਆਸਟ੍ਰੇਲੀਆ ਸੱਭ ਤੋਂ ਪਸੰਦੀਦਾ ਦੇਸ਼ ਹੈ। ਭਾਰਤ, ਚੀਨ, ਅਮਰੀਕਾ, ਜਰਮਨੀ ਵਰਗੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਸੁਪਰ ਰਿਚ ਆਸਟ੍ਰੇਲੀਆ ਵਿਚ ਆ ਕੇ ਵੱਸ ਰਹੇ ਹਨ। ਇਹ ਗਿਣਤੀ ਹਰ ਸਾਲ ਵਧ ਰਹੀ ਹੈ। ਹੈਨਲੇ ਪ੍ਰਾਈਵੇਟ ਹੈਲਥ ਮਾਈਗ੍ਰੇਸ਼ਨ 2023 ਦੀ ਰੀਪੋਰਟ ਅਨੁਸਾਰ ਇਸ ਸਾਲ 13,500 ਚੀਨੀ ਅਤੇ 6,500 ਭਾਰਤੀ ਅਮੀਰ ਹਮੇਸ਼ਾ ਲਈ ਦੇਸ਼ ਛੱਡ ਕੇ ਚਲੇ ਜਾਣਗੇ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਦਾ ਪੱਕਾ ਟਿਕਾਣਾ ਆਸਟ੍ਰੇਲੀਆ ਹੋਵੇਗਾ।
ਇਹ ਵੀ ਪੜ੍ਹੋ: ਇਕੋ ਦਿਨ ਅੱਜ ਇੰਡੀਆ ਗਠਜੋੜ ਦੇ ਦੋ ਵੱਡੇ ਚਿਹਰੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਪੰਜਾਬ ਦੌਰੇ ’ਤੇ
ਜ਼ਿਆਦਾ ਅਮੀਰ ਲੋਕ ਵੀ ਆਸਟ੍ਰੇਲੀਆ ਨੂੰ ਨਿਵੇਸ਼ ਲਈ ਦੁਨੀਆਂ ਦਾ ਸੱਭ ਤੋਂ ਸੁਰੱਖਿਅਤ ਸਥਾਨ ਮੰਨ ਰਹੇ ਹਨ, ਪਰ ਉਸੇ ਆਸਟ੍ਰੇਲੀਆ ਵਿਚ ਹਰ ਪੰਜਵਾਂ ਵਿਅਕਤੀ ਬੇਰੁਜ਼ਗਾਰ ਹੈ। ਰੁਜ਼ਗਾਰ ਸਬੰਧੀ ਜਾਰੀ ਵਾਈਟ ਪੇਪਰ ਮੁਤਾਬਕ ਦੇਸ਼ ਦੇ 28 ਲੱਖ ਲੋਕ ਬੇਰੁਜ਼ਗਾਰ ਹਨ। ਭਾਵ ਦੇਸ਼ ਦੀ 20% ਆਬਾਦੀ ਕੰਮ ਤੋਂ ਬਿਨਾਂ ਹੈ। ਹਾਲਾਂਕਿ, ਅਧਿਕਾਰਤ ਅੰਕੜਿਆਂ ਵਿਚ ਬੇਰੋਜ਼ਗਾਰ ਆਸਟ੍ਰੇਲੀਅਨਾਂ ਦੀ ਗਿਣਤੀ ਸਿਰਫ 5,39,700 ਦੱਸੀ ਜਾਂਦੀ ਹੈ ਪਰ ਅਸਲ ਵਿਚ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੈ। ਖਾਸ ਗੱਲ ਇਹ ਹੈ ਕਿ ਦੇਸ਼ ਦਾ ਇਹ ਹਾਲ ਉਸ ਸਮੇਂ ਹੈ ਜਦੋਂ ਆਸਟ੍ਰੇਲੀਆ ਪੂਰੇ ਰੁਜ਼ਗਾਰ ਦੀ ਨੀਤੀ ਅਪਣਾਉਂਦਾ। ਆਸਟ੍ਰੇਲੀਆਈ ਸਰਕਾਰ ਸਪੱਸ਼ਟ ਕਰਦੀ ਹੈ ਕਿ ਫੁੱਲ ਇੰਪਲਾਇਮੈਂਟ' ਦਾ ਮਤਲਬ 'ਜ਼ੀਰੋ ਬੇਰੁਜ਼ਗਾਰੀ' ਨਹੀਂ ਹੈ। ਅਜਿਹਾ ਨਹੀਂ ਹੈ ਕਿ ਦੇਸ਼ ਵਿਚ ਕੋਈ ਬੇਰੁਜ਼ਗਾਰ ਨਹੀਂ ਰਹੇਗਾ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਉਣ ਵਾਲੇ ਹਰ ਡਰੋਨ ਦੀ ਜਾਂਚ ਕਰੇਗੀ NIA, ਕੌਮਾਂਤਰੀ ਮੰਚ 'ਤੇ ਰੱਖੇ ਜਾਣਗੇ ਸਬੂਤ
ਕੁੱਝ ਲੋਕ ਇਕ ਨੌਕਰੀ ਅਤੇ ਦੂਜੀ ਨੌਕਰੀ ਦੇ ਵਿਚਕਾਰ ਕੁੱਝ ਸਮੇਂ ਲਈ ਬੇਰੁਜ਼ਗਾਰ ਰਹਿੰਦੇ ਹਨ, ਫਿਰ ਇਹ ਸੰਭਵ ਹੈ ਕਿ ਕੁੱਝ ਲੋਕਾਂ ਨੇ ਕੰਮ ਤੋਂ ਛੁੱਟੀ ਲੈ ਲਈ ਹੈ ਜਾਂ ਕਿਸੇ ਖਾਸ ਖੇਤਰ ਵਿਚ ਰੁਜ਼ਗਾਰ ਦੀ ਕਮੀ ਹੋ ਜਾਂਦੀ ਹੈ, ਫਿਰ ਉਸ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਬੇਰੁਜ਼ਗਾਰ ਹੋਣੇ ਸ਼ੁਰੂ ਹੋ ਜਾਂਦੇ ਹਨ। ਸਰਕਾਰ ਦਾ ਤਰਕ ਹੈ ਕਿ ਨੌਕਰੀ ਨਾ ਮਿਲਣ ਦਾ ਇਕ ਕਾਰਨ ਹੁਨਰ ਦੀ ਘਾਟ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਅਸੀਂ ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਵ੍ਹਾਈਟ ਪੇਪਰ ਵਿਚ ਪੂਰੇ ਰੁਜ਼ਗਾਰ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਹਰ ਕੋਈ ਜੋ ਨੌਕਰੀ ਚਾਹੁੰਦਾ ਹੈ, ਉਸ ਨੂੰ ਲੰਬੇ ਸਮੇਂ ਤਕ ਇਸ ਦੀ ਭਾਲ ਨਹੀਂ ਕਰਨੀ ਚਾਹੀਦੀ ਅਤੇ ਇਹ ਆਸਾਨੀ ਨਾਲ ਉਪਲਬਧ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਨਿਮਰਤਾ ਤੇ ਸਾਦਗੀ ਵਾਲੀ ਸ਼ਖ਼ਸੀਅਤ ਸਨ ਲਾਲ ਬਹਾਦੁਰ ਸ਼ਾਸਤਰੀ
ਕਰਮਚਾਰੀਆਂ ਦੀ ਭਾਲ ਵਿਚ ਸੀਜ਼ਨਲ ਵਰਕ ਵੀਜ਼ਾ
ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ ਹਮੇਸ਼ਾ ਕਰਮਚਾਰੀਆਂ ਦੀ ਕਮੀ ਹੁੰਦੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਨੇ ਸੀਜ਼ਨਲ ਵਰਕ ਵੀਜ਼ਾ ਸ਼ੁਰੂ ਕਰ ਦਿਤਾ ਹੈ। ਇਸ ਵਿਚ ਦੁਨੀਆਂ ਭਰ ਦੇ ਲੋਕਾਂ ਨੂੰ ਸੀਜ਼ਨਲ ਵਰਕ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਉਹ ਕੁੱਝ ਸਮਾਂ ਆਸਟ੍ਰੇਲੀਆ ਵਿਚ ਕੰਮ ਕਰਦੇ ਹਨ ਅਤੇ ਫਿਰ ਅਪਣੇ ਦੇਸ਼ ਪਰਤ ਜਾਂਦੇ ਹਨ।
ਇਹ ਵੀ ਪੜ੍ਹੋ: ਸਰਕਾਰੀ ਖਾੜਕੂਵਾਦ ਦੇ ਬਾਵਜੂਦ ਵੀ 90 ਦੇ ਦਹਾਕੇ ਤਕ ਅਮੀਰ ਪੰਜਾਬ ਨੂੰ ਸਿਆਸੀ ਜੋਕਾਂ ਨੇ ਕਿਵੇਂ ਨੋਚਿਆ?
ਕੰਮ ਦੇ ਘੰਟਿਆਂ ਦੀ ਘਾਟ ਇਕ ਕਿਸਮ ਦੀ ਬੇਰੁਜ਼ਗਾਰੀ
ਆਸਟ੍ਰੇਲੀਆ ਵਿਚ, ਤਨਖਾਹ ਕੰਮ ਦੇ ਘੰਟਿਆਂ 'ਤੇ ਅਧਾਰਤ ਹੁੰਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕਰੀਬ 10 ਲੱਖ ਲੋਕ ਅਜਿਹੇ ਹਨ ਜੋ ਬੇਰੁਜ਼ਗਾਰ ਨਹੀਂ ਹਨ ਪਰ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਹਨ। ਉਹ ਹੋਰ ਕੰਮ ਕਰਨਾ ਚਾਹੁੰਦੇ ਹਨ, ਪਰ ਨਹੀਂ ਮਿਲ ਰਹੇ।
ਇਹ ਵੀ ਪੜ੍ਹੋ: ਮਹਾਰਾਜਾ ਫ਼ਰੀਦਕੋਟ ਦੇ ਭਰਾ ਦੇ ਪੋਤਰੇ ਵਲੋਂ ਸ਼ਾਹੀ ਜਾਇਦਾਦ ’ਚੋਂ ਤੀਜੇ ਹਿੱਸੇ ਲਈ ਅਦਾਲਤ ’ਚ ਪਟੀਸ਼ਨ
ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਕਾਰਨ ਕਰਮਚਾਰੀਆਂ ਦੀ ਗਿਣਤੀ ਵਧੀ
ਦਰਅਸਲ, ਸਰਕਾਰ ਆਸਟ੍ਰੇਲੀਆ ਵਿਚ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਨੂੰ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਨਾਲ ਮਾਪਿਆਂ ਨੂੰ ਕੰਮ ਕਰਨ ਦਾ ਹੋਰ ਮੌਕਾ ਮਿਲਿਆ ਹੈ। ਦੂਜੇ ਪਾਸੇ ਸਰਕਾਰ ਨੇ ਸੇਵਾਮੁਕਤ ਲੋਕਾਂ ਦੇ ਵਰਕ ਬੋਨਸ ਵਿਚ ਕਰੀਬ 10 ਲੱਖ ਰੁਪਏ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਪਿਛਲੇ ਸਾਲ ਤਕ 6.50 ਲੱਖ ਤੋਂ 10 ਲੱਖ ਰੁਪਏ ਤਕ ਸੀ ਅਤੇ ਇਸ ਨੂੰ ਖਤਮ ਕਰ ਦਿਤਾ ਗਿਆ ਸੀ। ਇਹ ਲੋਕ ਵਰਕਫੋਰਸ ਦਾ ਹਿੱਸਾ ਬਣ ਗਏ ਸੀ।