
ਲੰਡਨ ਵਿਚ ਮਾਂ ਦੀ ਕੁੱਖ 'ਚ ਹੀ ਬੱਚੇ ਦੀ ਸਪਾਇਨਲ ਸਰਜਰੀ ਕੀਤੀ ਗਈ। ਬੱਚੇ ਵਿਚ ਸਪਾਈਨਾ ਬਾਈਫਿਡਾ ਨਾਮ ਦੀ ਬੀਮਾਰੀ ਦਾ ਪਤਾ ਚਲਿਆ ਸੀ। 90 ਮਿੰਟ ਚੱ...
ਲੰਡਨ : (ਪੀਟੀਆਈ) ਲੰਡਨ ਵਿਚ ਮਾਂ ਦੀ ਕੁੱਖ 'ਚ ਹੀ ਬੱਚੇ ਦੀ ਸਪਾਈਨਲ ਸਰਜਰੀ ਕੀਤੀ ਗਈ। ਬੱਚੇ ਵਿਚ ਸਪਾਈਨਾ ਬਿਫਡਾ ਨਾਮ ਦੀ ਬੀਮਾਰੀ ਦਾ ਪਤਾ ਚਲਿਆ ਸੀ। 90 ਮਿੰਟ ਚੱਲੀ ਸਰਜਰੀ ਨੂੰ ਲੰਡਨ ਯੂਨੀਵਰਸਿਟੀ ਕਾਲਜ ਦੇ ਹਸਪਤਾਲ ਦੀ 30 ਡਾਕਟਰਾਂ ਦੀ ਇਕ ਟੀਮ ਨੇ ਅੰਜਾਮ ਦਿਤਾ। ਸਪਾਈਨਾ ਬਿਫਡਾ ਅਜਿਹੀ ਹਾਲਤ ਹੈ ਜਦੋਂ ਗਰਭ ਅਵਸਥਾ ਦੌਰਾਨ ਬੱਚੇ ਦੀ ਰੀੜ੍ਹ ਦੀ ਹੱਡੀ ਠੀਕ ਤਰ੍ਹਾਂ ਨਾਲ ਵਿਕਸਿਤ ਨਹੀਂ ਹੋ ਪਾਉਂਦੀ। ਰੀੜ੍ਹ ਦੀ ਹੱਡੀ ਵਿਚ ਇਕ ਦਰਾਰ ਬਣ ਜਾਂਦੀ ਹੈ। ਨਤੀਜੇ ਵਜੋਂ ਜਨਮ ਤੋਂ ਬਾਅਦ ਬੱਚੇ ਨੂੰ ਚੱਲਣ - ਫਿਰਣ ਅਤੇ ਸਿੱਧੇ ਖੜੇ ਹੋਣ ਵਿਚ ਮੁਸ਼ਕਿਲ ਹੁੰਦੀ ਹੈ।
Baby in Womb
ਬੱਚਾ ਦਿਮਾਗੀ ਤੌਰ 'ਤੇ ਵੀ ਕਮਜ਼ੋਰ ਹੋ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਬੱਚੇ ਦੇ ਜਨਮ ਤੋਂ ਬਾਅਦ ਸਰਜਰੀ ਕੀਤੀ ਜਾਂਦੀ ਹੈ। ਡਾਕਟਰਾਂ ਨੇ ਸਪਾਈਨਾ ਬਿਫਡਾ ਨਾਲ ਪੀਡ਼ਤ ਦੋ ਬੱਚਿਆਂ ਦੀ ਸਰਜਰੀ ਕੀਤੀ। 26 ਹਫਤੇ ਦੀ ਪ੍ਰੇਗਨੈਂਸੀ ਵਿਚ ਗਰਭਵਤੀ ਮਹਿਲਾ ਨੂੰ ਸਰਜਰੀ ਤੋਂ ਪਹਿਲਾਂ ਏਨੇਸਥੀਸੀਆ ਦਿਤਾ ਗਿਆ ਸੀ। ਬੱਚੇਦਾਨੀ ਤੋਂ ਬਾਅਦ ਬੱਚੇ ਦੇ ਸਪਾਈਨ ਵਾਲੇ ਹਿੱਸੇ ਨੂੰ ਖੋਲ੍ਹਿਆ ਗਿਆ। ਬੱਚੇ ਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਰੀੜ੍ਹ ਦੀ ਹੱਡੀ ਮੁੜੀ ਹੋਈ ਸੀ। ਇਸ ਦੀ ਸਰਜਰੀ ਕੀਤੀ ਗਈ। ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਆਮ ਗਰਭਵਤੀ ਦੀ ਤਰ੍ਹਾਂ ਡਿਲੀਵਰੀ ਹੋ ਸਕੇਗੀ।
ਰੀੜ੍ਹ ਦੀ ਹੱਡੀ ਦਾ ਵਿਕਾਸ ਇਕ ਝਿੱਲੀਨੁਮਾ ਬਣਤਰ ਵਿਚ ਹੁੰਦਾ ਹੈ ਜਿਸ ਵਿਚ ਤਰਲ ਭਰਿਆ ਹੁੰਦਾ ਹੈ ਪਰ ਸਪਾਈਨਾ ਬਿਫਡਾ ਦੀ ਹਾਲਤ ਵਿਚ ਸਪਾਈਨ ਇਸ ਤੋਂ ਬਾਹਰ ਨਿਕਲਣ ਲਗਦੀ ਹੈ ਅਤੇ ਇਸ ਵਿਚ ਮੌਜੂਦ ਤਰਲ ਦੇ ਲੀਕ ਹੋਣ ਦਾ ਖ਼ਤਰਾ ਵਧਦਾ ਜਾਂਦਾ ਹੈ। ਨਾਲ ਹੀ ਇਸ ਨਾਲ ਦਿਮਾਗ ਦੇ ਵਿਕਾਸ 'ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਲੰਡਨ ਵਿਚ ਹਰ ਸਾਲ ਲਗਭੱਗ 200 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ।
Doctors
ਅਜਿਹੇ ਮਾਮਲਿਆਂ ਦੀ ਸਰਜਰੀ ਪਹਿਲਾਂ ਬੈਲਜੀਅਮ ਅਤੇ ਅਮਰੀਕਾ ਵਿਚ ਹੁੰਦੀ ਸੀ। ਲੰਡਨ ਵਿਚ ਪਿਛਲੇ 3 ਸਾਲਾਂ ਤੋਂ ਸਰਜਰੀ ਦੀ ਇਸ ਤਕਨੀਕ 'ਤੇ ਕੰਮ ਕਰ ਰਹੇ ਯੂਨੀਵਰਸਿਟੀ ਕਾਲਜ ਲੰਦਨ ਦੇ ਪ੍ਰੋਫੈਸਰ ਦੇ ਮੁਤਾਬਕ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਪਹਿਲਾਂ ਗਰਭਵਤੀ ਨੂੰ ਇਲਾਜ ਲਈ ਦੂਜੇ ਦੇਸ਼ਾਂ ਦਾ ਰੁਖ਼ ਕਰਨਾ ਪੈਂਦਾ ਸੀ ਪਰ ਹੁਣ ਇਥੇ ਇਸ ਦਾ ਇਲਾਜ ਸੰਭਵ ਹੈ।