ਕੁਰਦ 'ਚ ਖਤਨੇ ਵਿਰੁਧ ਜਾਗਰੁਕ ਹੋਈਆਂ ਔਰਤਾਂ, ਰੂੜੀਵਾਦੀ ਸੋਚ ਬਦਲਣ ਦੀ ਕੋਸ਼ਿਸ਼
Published : Jan 3, 2019, 1:58 pm IST
Updated : Jan 3, 2019, 1:58 pm IST
SHARE ARTICLE
Rasul creating awareness against Female Genital Mutilation
Rasul creating awareness against Female Genital Mutilation

ਬਚਪਨ ਵਿਚ ਖਤਨਾ ਸਹਿ ਚੁੱਕੀ 35 ਸਾਲਾ ਰਸੂਲ ਸਥਾਨਕ ਘਰਾਂ ਵਿਚ ਜਾ ਕੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕਰਦੀ ਹੈ।

ਇਰਾਕ :  ਇਰਾਕ ਦੇ ਕਈ ਪਿੰਡਾਂ ਦੀਆਂ ਔਰਤਾਂ ਨੇ ਹੁਣ ਖਤਨੇ ਵਿਰੁਧ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿਤਾ ਹੈ। ਕੁਰਦ ਸਮੁਦਾਇ ਦੇ ਇਲਾਕੇ ਵਿਚ ਔਰਤਾਂ ਅਤੇ ਬੱਚਿਆਂ ਦੇ ਖਤਨੇ ਵਿਰੁਧ ਜ਼ਬਰਦਸਤੀ ਮੁਹਿੰਮ ਚਲਾਉਣ ਵਾਲੇ ਗ਼ੈਰ-ਸਰਕਾਰੀ ਸੰਸਥਾ ਵਾਦੀ ਨਾਲ ਜੁੜੀ ਰਸੂਲ ਨਾਮ ਦੀ ਔਰਤ ਨੇ ਇਸ ਨੂੰ ਕਾਮਯਾਬ ਬਣਾਉਣ ਦੀ ਸਹੁੰ ਚੁੱਕੀ ਹੈ। ਰਸੂਲ ਕਈ ਪਿੰਡਾਂ ਦੇ ਬੱਚਿਆਂ ਲਈ ਦੇਵਦੂਤ ਬਣ ਕੇ ਸਾਹਮਣੇ ਆਈ ਹੈ। ਬਚਪਨ ਵਿਚ ਖਤਨਾ ਸਹਿ ਚੁੱਕੀ 35 ਸਾਲਾ ਰਸੂਲ ਸਥਾਨਕ ਘਰਾਂ ਵਿਚ ਜਾ ਕੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕਰਦੀ ਹੈ।

Stip genitial mutilationStop genitial mutilation

ਉਸ ਦੇ ਨਾਲ ਖੇਤਰ ਦੀਆਂ ਕੁਝ ਹੋਰ ਔਰਤਾਂ ਨੇ ਵੀ ਇਲਾਕੇ ਦੀ ਰੂੜੀਵਾਦੀ ਸੋਚ ਨੂੰ ਬਦਲਣ ਦੀ ਠਾਣ ਲਈ ਹੈ। ਇਸੇ ਕਾਰਨ ਇਰਾਕ ਦੇ ਮੁਕਾਬਲੇ ਕੁਰਦ ਖੇਤਰ ਵਿਚ ਬੱਚੀਆਂ ਦੇ ਖਤਨੇ ਦੀ ਗਿਣਤੀ ਵਿਚ ਕਮੀ ਆਈ ਹੈ। ਇਕ ਸਮਾਂ ਅਜਿਹਾ ਵੀ ਆਇਆ ਜਦ ਕੁਰਦ ਇਲਾਕੇ ਵਿਚ ਬੱਚੀਆਂ ਦਾ ਖਤਨਾ ਕਰਨਾ ਇਕ ਸਾਧਾਰਨ ਗੱਲ ਸੀ। ਖੇਤਰੀ ਰਾਜਧਾਨੀ ਇਰਬਿਲ ਦੇ ਪੂਰਬ ਵਿਖੇ ਸਥਿਤ ਸ਼ਰਬਤੀ ਸਾਘਿਰਾ ਪਿੰਡ ਵਿਚ ਖਤਨੇ ਵਿਰੁਧ ਜਾਗਰੁਕਤਾ ਫੈਲਾਉਣ ਅਤੇ ਇਸ ਰਵਾਇਤ ਨੂੰ ਬੰਦ ਕਰਵਾਉਣ ਲਈ ਰਸੂਲ ਇਥੇ 25 ਵਾਰ ਜਾ ਚੁੱਕੀ ਹੈ।

Awreness Awreness regarding female Genital Mutilation

ਉਹ ਪਿੰਡ ਦੇ ਇਮਾਮ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸੋਚਦੇ ਹਨ ਕਿ ਖਤਨਾ ਇਕ ਇਸਲਾਮਕ ਰਵਾਇਤ ਹੈ। ਉਹ ਪਿੰਡ ਦੀਆਂ ਸਿਖਲਾਈ ਪ੍ਰਾਪਤ ਦਾਈਆਂ ਨੂੰ ਖਤਨੇ ਦੇ ਹੋਣ ਵਾਲੇ ਨੁਕਸਾਨ, ਉਸ ਦੇ ਕਾਰਨ ਹੋਣ ਵਾਲੇ ਖੂਨ ਦੇ ਵਹਾਅ ਅਤੇ ਮਾਨਸਿਕ ਸ਼ੋਸ਼ਣ ਦੇ ਸਬੰਧ ਵਿਚ ਸਮਝਾਉਂਦੀ ਹੈ। ਖਤਨੇ ਵਿਰੁਧ ਔਰਤਾਂ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਮੁਹਿੰਮਾਂ ਤੋਂ ਬਾਅਦ ਕੁਰਦ ਪ੍ਰਸ਼ਾਸਨ ਨੇ 2011 ਵਿਚ ਖਤਨੇ ਨੂੰ ਘਰੇਲੂ ਹਿੰਸਾ ਕਾਨੂੰਨ ਅਧੀਨ ਦਰਜ ਕੀਤਾ ਹੈ।

 Stop Domestic ViolenceStop Domestic Violence

ਇਸ ਕਾਨੂੰਨ ਮੁਤਾਬਕ ਖਤਨਾ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਅਤੇ ਲਗਭਗ 80,000 ਅਮਰੀਕੀ ਡਾਲਰ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਕਾਨੂੰਨ ਬਣਾਉਣ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਤੋਂ ਬਾਅਦ ਪੈਦਾ ਹੋਈ ਜਾਗਰੁਕਤਾ ਕਾਰਨ ਖਤਨੇ ਦੀ ਗਿਣਤੀ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹੋਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement