
ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ ਨੂੰ ਕੀਤਾ ਬੈਨ
ਸਾਨ ਫ੍ਰਾਂਸਿਸਕੋ : ਨਫਰਤ ਤੇ ਕੱਟੜਤਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਵਿਰੁਧ ਕਾਰਵਾਈ ਨੂੰ ਲੈ ਕੇ ਕਈ ਸਾਲਾਂ ਤਕ ਦਬਾਅ 'ਚ ਰਹਿਣ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਫ਼ੇਸਬੁੱਕ ਨੇ ਲੁਈ ਫਰਾਖਾਨ, ਐਲੇਕਸ ਜੋਨਸ ਤੇ ਹੋਰ ਕੱਟੜਵਾਦੀਆਂ 'ਤੇ ਪਾਬੰਦੀ ਲਗਾ ਦਿਤਾ ਹੈ। ਫ਼ੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਕੰਪਨੀ ਦੇ 'ਖਤਰਨਾਕ ਵਿਅਕਤੀਆਂ' 'ਤੇ ਪਾਬੰਦੀ ਦਾ ਉਲੰਘਣ ਕੀਤਾ ਸੀ।
Milo Yiannopoulous, Alex Jones and Louis Farrakhan
ਕੰਪਨੀ ਨੇ ਜੋਨਸ ਦੀ ਸਾਈਟ ਇਨਫੋਵਾਰਸ ਦੇ ਨਾਲ-ਨਾਲ ਖੱਬੇ ਪੱਖੀ ਵਿਚਾਰਧਾਰਾ ਵਾਲੇ ਪਾਲ ਨੇਹਲੇਨ, ਮਿਲੋ ਯਿਆਨੋਪੂਲਸ, ਪਾਲ ਜੋਸਫ ਵਾਟਸਨ ਤੇ ਲੌਰਾ ਲੂਮਰ ਨੂੰ ਵੀ ਬੈਨ ਕੀਤਾ, ਜੋ ਅਕਸਰ ਸਾਜ਼ਿਸ਼ ਭਰੇ ਸਿਧਾਂਤਾਂ ਵਾਲੇ ਪੋਸਟ ਕਰਦੇ ਸਨ। ਇਹ ਪਾਬੰਦੀਆਂ ਫੇਸਬੁਕ ਦੀ ਮੁੱਖ ਸੇਵਾ ਤੇ ਇੰਸਟਾਗ੍ਰਾਮ ਦੋਵਾਂ 'ਤੇ ਲਾਗੂ ਹੋਣਗੀਆਂ ਤੇ ਇਸ ਦੇ ਫੈਨ ਪੇਜ ਤੇ ਹੋਰ ਸਬੰਧਿਤ ਖਾਤਿਆਂ 'ਤੇ ਲਾਗੂ ਹੋਣਗੇ। ਫੇਸਬੁੱਕ ਨੇ ਇਹ ਕਦਮ ਨਫ਼ਰਤ ਫੈਲਾਉਣ ਵਾਲੇ ਤੇ ਨਸਲੀ ਭਾਵਨਾ ਨੂੰ ਭੜਕਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹਾਂ ਤੇ ਲੋਕਾਂ ਨੂੰ ਹਟਾਉਣ ਦੀਆਂ ਅਪਣੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਹੈ।
Laura Loomer
ਸਰਦਨ ਪਾਰਟੀ ਲਾਅ ਸੈਂਟਰ ਦੇ ਮੁੱਖ ਰਿਸਰਚ ਮਾਹਰ ਕੀਗਨ ਹੈਂਕਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਹੁਣ ਵੀ ਚਿੱਟੇ ਯਹੂਦੀਵਾਦੀ ਤੇ ਹੋਰ ਕੱਟੜਪੰਥੀ ਮੌਜੂਦ ਹਨ ਜੋ ਨਫਰਤ ਫੈਲਾਉਣ ਤੇ ਕੱਟੜਤਾ ਨੂੰ ਹੱਲਾਸ਼ੇਰੀ ਦੇਣ ਲਈ ਦੋਵਾਂ ਮੰਚਾਂ ਦਾ ਸਰਗਰਮ ਰੂਪ ਨਾਲ ਇਸਤੇਮਾਲ ਕਰ ਰਹੇ ਹਨ। ਫੇਸਬੁਕ ਦੇ ਸਾਬਕਾ ਅਧਿਕਾਰੀ ਤੇ ਹਾਵਰਡ ਦੇ ਇੰਟਰਨੈੱਟ ਨੀਤੀ ਮਾਹਰ ਦੀਪਾਯਨ ਘੋਸ਼ ਨੇ ਕਿਹਾ ਕਿ ਇਹ ਬੈਨ ਕੋਈ ਸਖ਼ਤ ਕਦਮ ਨਹੀਂ ਹੈ ਕਿਉਂਕਿ ਫੇਸਬੁੱਕ ਸਿਰਫ਼ ਇਸ ਨੂੰ ਦਰਸ਼ਾਉਂਦਾ ਹੋਇਆ ਲੱਗ ਰਿਹਾ ਹੈ ਕੇ ਉਹ ਅਪਣੀ ਮੌਜੂਦਾ ਨੀਤੀ ਨੂੰ ਸਿਰਫ਼ ਪੁਖ਼ਤਾ ਕਰ ਰਿਹਾ ਹੈ।