
ਬਾਲੀਵੁੱਡ ਅਤੇ ਹਾਲੀਵੁੱਡ ਵਿਚ ਕੰਮ ਕਰ ਚੁੱਕੇ ਪਾਕਿਸਤਾਨ ਦੇ ਐਕਟਰ ਅਦਨਾਨ ਸਿਦਿਕੀ , ਇਰਫਾਨ ਖ਼ਾਨ ਅਤੇ ਸ਼੍ਰੀ ਦੇਵੀ ਨਾਲ ਵੀ ਕੰਮ ਕਰ ਚੁੱਕੇ ਹਨ।
ਬਾਲੀਵੁੱਡ ਅਤੇ ਹਾਲੀਵੁੱਡ ਵਿਚ ਕੰਮ ਕਰ ਚੁੱਕੇ ਪਾਕਿਸਤਾਨ ਦੇ ਐਕਟਰ ਅਦਨਾਨ ਸਿਦਿਕੀ , ਇਰਫਾਨ ਖ਼ਾਨ ਅਤੇ ਸ਼੍ਰੀ ਦੇਵੀ ਨਾਲ ਵੀ ਕੰਮ ਕਰ ਚੁੱਕੇ ਹਨ। ਪਰ ਇਸ ਸਮੇਂ ਉਹ ਆਪਣੀਆਂ ਫਿਲਮਾਂ ਲਈ ਨਹੀਂ ਬਲਕਿ ਪਾਕਿਸਤਾਨੀ ਗੇਮ ਸ਼ੋਅ ‘ਜੀਵੇ ਪਾਕਿਸਤਾਨ’ ਨੂੰ ਲੈ ਕੇ ਚਰਚਾ ਵਿਚ ਹਨ। ਇਸ ਸ਼ੋਅ ਨੂੰ ਆਮਿਰ ਲਿਆਕਤ ਦੇ ਵੱਲੋਂ ਹੋਸਟ ਕੀਤਾ ਜਾਂਦਾ ਹੈ।
photo
ਦੱਸ ਦੱਈਏ ਕਿ ਆਮਿਰ ਲਿਆਕਤ ਨੇ ਅਦਨਾਨ ਸਿਦਿਕੀ ਨਾਲ ਇਕ ਸ਼ੋਅ ਕੀਤਾ ਸੀ, ਜਿਸ ਵਿਚ ਉਹ ਸ਼੍ਰੀਦੇਵੀ ਅਤੇ ਇਰਫਾਨ ਖ਼ਾਨ ਦੀ ਮੌਤ ਨੂੰ ਲੈ ਕੇ ਮਜ਼ਾਕ ਕਰਦੇ ਹੋਏ ਨਜ਼ਰ ਆਏ ਸਨ। ਜਿਸ ਤੋਂ ਬਾਅਦ ਉਹ ਜੰਮ ਕੇ ਟ੍ਰੋਲ ਨੀ ਹੋਏ । ਅਦਨਾਨ ਨੇ ਇਰਫ਼ਾਨ ਦੇ ਨਾਲ ਹਾਲੀਵੁੱਡ ਦੀ ਫ਼ਿਲਮ 'ਅ ਮਾਇਟੀ ਹਾਰਟ' 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੀਦੇਵੀ ਦੀ ਫ਼ਿਲਮ ਮਾਮ 'ਚ ਉਨ੍ਹਾਂ ਨੇ ਪਤੀ ਦਾ ਕਿਰਦਾਰ ਨਿਭਾਅ ਹੈ।
photo
ਅਦਨਾਨ, ਜਦ ਆਮਿਰ ਲਿਆਕਤ ਦੀ ਸ਼ੋਅ 'ਤੇ ਪਹੁੰਚੇ, ਤਾਂ ਆਮਿਰ ਨੇ ਇਕ ਭੱਦਾ ਮਜ਼ਾਕ ਕੀਤਾ। ਉਨ੍ਹਾਂ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਅਦਨਾਨ ਆਪਣੇ ਜਿਨ੍ਹਾਂ ਕਲਾਕਾਰ ਦੇ ਨਾਲ ਕੀਤਾ, ਉਹ ਹੁਣ ਦੁਨੀਆ 'ਚ ਨਹੀਂ ਰਹੇ। ਮਾਮ 'ਚ ਤੁਹਾਡੇ ਨਾਲ ਸ਼੍ਰੀਦੇਵੀ ਸੀ ਤੇ ਆ ਮਾਇਟੀ ਹਾਰਟ 'ਚ ਇਰਫ਼ਾਨ। ਆਪਣੇ ਮਰਦਾਨੀ 2 'ਚ ਸਨੀ ਲਿਓਨੀ ਹੈ, ਨਾ ਕਿ ਬਿਪਾਸਾ ਬਸੂ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਆਮਿਰ ਲਿਆਕਤ ਦੀ ਜੰਮ ਕੇ ਟ੍ਰੋਲਿੰਗ ਹੋਈ।
Irfan Khan
ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਮਿਰ ਨੂੰ ਆਪਣੇ ਨਿਸ਼ਾਨੇ ਤੇ ਲਿਆ। ਇਸ ਤੋਂ ਇਲਾਵਾ ਹਸਨ ਚੋਧਰੀ ਨਾਂ ਦੇ ਇਕ ਯੂਜਰ ਨੇ ਇਸ ਤੇ ਟਿੱਪਣੀ ਕਰਦਿਆ ਲਿਖਿਆ ਕਿ ਜੋ ਲੋਕ ਅਜਿਹੇ ਲੋਕਾਂ ਨੂੰ ਨੋਕਰੀ ਤੇ ਰੱਖਦੇ ਹਨ, ਛੀਅਰ ਕਰਦੇ ਹਨ ਅਤੇ ਇਨ੍ਹਾਂ ਲਈ ਤਾੜੀਆਂ ਮਾਰਦੇ ਹਨ ਉਨ੍ਹਾਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।