ਸਿੱਖ ਬਣ ਕੇ ਦੁਕਾਨ ਦੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਬੰਗਲਾਦੇਸ਼ੀ ਗ੍ਰਿਫ਼ਤਾਰ
Published : Aug 3, 2018, 1:02 pm IST
Updated : Aug 3, 2018, 1:02 pm IST
SHARE ARTICLE
Bangladeshi Man
Bangladeshi Man

ਵਿਦੇਸ਼ਾਂ ਵਿਚ ਜਿੱਥੇ ਸਿੱਖਾਂ ਵਲੋਂ ਅਪਣੀ ਮਿਹਨਤ ਅਤੇ ਲਗਨ ਸਕਦਾ ਉਚ ਅਹੁਦੇ ਹਾਸਲ ਕੀਤੇ ਜਾ ਰਹੇ ਹਨ, ਉਥੇ ਹੀ ਕੁੱਝ ਲੋਕ ਸਿੱਖਾਂ ਨੂੰ ਬਦਨਾਮ ਕਰਨ ਦੀਆਂ ...

ਸਿੰਗਾਪੁਰ : ਵਿਦੇਸ਼ਾਂ ਵਿਚ ਜਿੱਥੇ ਸਿੱਖਾਂ ਵਲੋਂ ਅਪਣੀ ਮਿਹਨਤ ਅਤੇ ਲਗਨ ਸਕਦਾ ਉਚ ਅਹੁਦੇ ਹਾਸਲ ਕੀਤੇ ਜਾ ਰਹੇ ਹਨ, ਉਥੇ ਹੀ ਕੁੱਝ ਲੋਕ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਜਾਪਦੇ ਹਨ। ਅਜਿਹਾ ਹੀ ਇਕ ਮਾਮਲਾ ਸਿੰਗਾਪੁਰ ਵਿਚ ਸਾਹਮਣੇ ਆਇਆ ਹੈ, ਜਿੱਥੇ ਸਿੱਖ ਦੇ ਭੇਸ ਵਿਚ ਇਕ ਬੰਗਲਾਦੇਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲੱਗਿਆ ਸੀ। 

Bangladeshi ManBangladeshi Manਜਾਣਕਾਰੀ ਅਨੁਸਾਰ ਸਿੱਖ ਦੇ ਭੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਇਹ ਬਹੁਰੂਪੀਆ ਪਹਿਲਾਂ ਉਸਾਰੀ ਕੰਮਾਂ ਵਿਚ ਮਜ਼ਦੂਰ ਵਜੋਂ ਕੰਮ ਕਰ ਚੁੱਕਾ ਹੈ ਪਿਛਲੇ ਦਸੰਬਰ ਤੋਂ ਬਾਅਦ ਤੈਅ ਤਰੀਕ ਤੋਂ ਜ਼ਿਆਦਾ ਸਮੇਂ ਤਕ ਸਿੰਗਾਪੁਰ ਰਹੇ ਸ਼ੇਖ ਮੁਹੰਮਦ ਰਾਜਨ (29) ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਸਿਰ 'ਤੇ ਦਸਤਾਰ ਸਜਾ ਕੇ  ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲੱਗਿਆ। ਸਿਰ 'ਤੇ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਇਹ ਬੰਗਲਾਦੇਸ਼ੀ ਨਾਗਰਿਕ ਰਾਜਨ 28 ਜੁਲਾਈ ਨੂੰ ਚਾਕੂ ਅਤੇ ਪਲਾਸਟਿਕ ਦੀ ਬੰਦੂਕ ਨਾਲ ਬੂਨ ਲੇ ਮਾਸ ਰੇਪਿਡ ਟ੍ਰਾਂਜ਼ਿਟ ਸਟੇਸ਼ਨ ਦੇ ਬਾਹਰ ਵੈਲਯੂਮੈਕਸ ਪਾਨ ਸ਼ਾਪ ਵਿਚ ਦਾਖ਼ਲ ਹੋ ਗਿਆ।

AresstAresstਇਸ ਦੁਕਾਨ ਵਿਚ ਨਕਦੀ ਲਈ ਗਹਿਣੇ ਬਦਲੇ ਜਾਂਦੇ ਹਨ ਅਤੇ ਇੱਥੇ ਕਾਫ਼ੀ ਜ਼ਿਆਦਾ ਕੈਸ਼ ਵੀ ਹੁੰਦਾ ਹੈ। ਦੁਕਾਨ ਵਿਚ ਵੜ ਕੇ ਉਸ ਨੇ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਚਾਕੂ ਦਿਖਾਉਂਦੇ ਹੋਏ ਸਾਰੀ ਨਕਦੀ ਅਤੇ ਗਹਿਣੇ ਦੇਣ ਲਈ ਧਮਕਾਇਆ। ਜਦੋਂ ਦੁਕਾਨ ਦੇ ਕਰਮਚਾਰੀਆਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਵਿਸਫੋਟਕ ਸਮੱਗਰੀ ਹੈ, ਜਿਸ ਨਾਲ ਉਹ ਪੂਰੀ ਦੁਕਾਨ ਉਡਾ ਕੇ ਰੱਖ ਦੇਵੇਗਾ।

Bangladeshi ManBangladeshi Manਬਾਅਦ ਵਿਚ ਉਸ ਨੂੰ ਫੜ ਲਿਆ ਗਿਆ। ਪੁਲਿਸ ਹੁਣ ਜਲਦ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਜੋ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। ਉਧਰ ਸਿੱਖਾਂ ਵਲੋਂ ਇਸ ਘਟਨਾ ਦੀ ਬੇਹੱਦ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਤਰ੍ਹਾਂ ਕਰ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement