
ਅਮਰੀਕਾ ਵਿਚ ਸ਼ਰਨ ਦੀ ਮੰਗ ਕਰ ਰਹੇ 50 ਤੋਂ ਵੀ ਜ਼ਿਆਦਾ ਗ਼ੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਨਾਲ ਜੇਲ੍ਹ ਵਿਚ ਬਹੁਤ ਮਾੜਾ ਵਰਤਾਓ ਕੀਤਾ ਗਿਆ
ਓਰੇਗਨ, ਅਮਰੀਕਾ ਵਿਚ ਸ਼ਰਨ ਦੀ ਮੰਗ ਕਰ ਰਹੇ 50 ਤੋਂ ਵੀ ਜ਼ਿਆਦਾ ਗ਼ੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਨਾਲ ਜੇਲ੍ਹ ਵਿਚ ਬਹੁਤ ਮਾੜਾ ਵਰਤਾਓ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੀ ਦਸਤਾਰ ਤੱਕ ਉਨ੍ਹਾਂ ਦੇ ਸਿਰਾਂ ਤੋਂ ਉਤਾਰ ਖੌਹ ਲਈ ਗਈ। ਇਨ੍ਹਾਂ ਪ੍ਰਵਾਸੀ ਕੈਦੀਆਂ ਦੀ ਕਾਨੂੰਨੀ ਮਦਦ ਕਰ ਰਹੇ ਕੁਝ ਭਰੋਸੇਯੋਗ ਵਿਅਕਤੀਆਂ ਨੇ ਉਨ੍ਹਾਂ ਦੀ ਇਸ ਮਾੜੀ ਹਾਲਤ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਟਰੰਪ ਪ੍ਰਸ਼ਾਸਨ ਦੇ ਵਿਵਾਦਗ੍ਰਸਤ ‘ਜ਼ੀਰੋ ਟਾਲਰੇਂਸ’ ਦੀ ਨੀਤੀ ਵਿਚ ਫਸੇ ਇਨ੍ਹਾਂ ਪ੍ਰਵਾਸੀਆਂ ਨੂੰ ਓਰੇਗਨ ਦੇ ਇੱਕ ਸਮੂਹਕ ਜੇਲ੍ਹ ਵਿਚ ਰੱਖਿਆ ਗਿਆ ਹੈ।
Illegal Indian immigrants in USਇਨ੍ਹਾਂ ਪ੍ਰਵਾਸੀ ਕੈਦੀਆਂ ਨੂੰ ਸਹਾਇਤਾ ਮੁਹਈਆ ਕਰਵਾ ਰਹੀ ਪ੍ਰੋਫੈਸਰ ਨਵਨੀਤ ਕੌਰ ਨੇ ਦੱਸਿਆ ਕਿ ਜਦੋਂ ਵੀ ਕੋਈ ਵੀ ਉੱਥੇ ਜਾਂਦਾ ਹੈ ਤਾਂ ਇਹ ਦੇਖਦੇ ਬਹੁਤ ਦੁੱਖ ਹੁੰਦਾ ਹੈ ਕਿ ਬੱਚਿਆਂ ਨੂੰ ਵੀ ਉੱਥੇ ਹੀ ਰੱਖਿਆ ਗਿਆ ਹੈ। ਅਪਣਾ ਦੁੱਖ ਸਾਂਝਾ ਕਰਦਿਆਂ ਅਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪ੍ਰਵਾਸੀ ਕੈਦੀਆਂ ਨਾਲ ਮੁਲਜ਼ਮਾਂ ਵਰਗਾ ਵਰਤਾਰਾ ਹੁੰਦਾ ਹੈ। ਨਵਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ ਉਨ੍ਹਾਂ ਨੇ ਬਾਰਡਰ ਪਾਰ ਕੀਤਾ ਹੈ ਅਤੇ ਉਨ੍ਹਾਂ ਨੇ ਸ਼ਰਨ ਦੀ ਮੰਗ ਵੀ ਕੀਤੀ ਹੈ ਅਤੇ ਇਹ ਇਸ ਦੇਸ਼ ਵਿਚ ਇਕ ਕਨੂੰਨ ਹੈ।
Illegal Indian immigrants in USਦੱਸ ਦਈਏ ਕਿ ਪਿਛਲੇ ਕੁੱਝ ਹਫਤਿਆਂ ਵਿਚ ਨਵਨੀਤ ਨੇ ਓਰੇਗਨ ਦੇ ਸ਼ੇਰਿਡਾਨ ਵਿਚ ਸਮੂਹਕ ਜੇਲ੍ਹ ਵਿਚ 52 ਭਾਰਤੀ ਕੈਦੀਆਂ ਵਿਚੋਂ ਜ਼ਿਆਦਾਤਰ ਨਾਲ ਗੱਲਬਾਤ ਕੀਤੀ। ਜੇਲ੍ਹ ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਸਹਾਇਤਾ ਉਪਲੱਬਧ ਕਰਾ ਰਹੀ ਗੈਰ ਲਾਭਕਾਰੀ ਕਾਨੂੰਨੀ ਕੰਪਨੀ 'ਇੰਨੋਵੇਸ਼ਨ ਲਾਅ ਲੈਬ' ਲਈ ਨਵਨੀਤ ਪੰਜਾਬੀ ਤਰਜਮੇਕਾਰ ਦੇ ਤੌਰ ਉੱਤੇ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ੇਰਿਡਾਨ ਵਿਚ ਕੁਲ 123 ਗ਼ੈਰਕਾਨੂੰਨੀ ਪ੍ਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਭਾਰਤੀ ਹਨ ਤੇ ਕੁਲ 52 ਭਾਰਤੀਆਂ ਵਿਚ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਅਤੇ ਸਿੱਖ ਹਨ।
Illegal Indian immigrants in USਇਸ ਪ੍ਰਵਾਸੀਆਂ ਨੂੰ ਜ਼ੰਜੀਰਾਂ ਵਿਚ ਕੈਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੱਥਾਂ ਵਿੱਚ ਹਥਕੜੀ ਅਤੇ ਸੰਗਲੀ ਨਾਲ ਜਕੜੇ ਹੋਣ ਦੇ ਹਾਲਾਤਾਂ ਵਿਚ ਹੀ ਉਨ੍ਹਾਂ ਨੂੰ ਭੋਜਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਬਹੁਤ ਜ਼ਾਲਮ ਮੁਲਜ਼ਮ ਹੁੰਦੇ ਹਨ ਉਨ੍ਹਾਂ ਨਾਲ ਵੀ ਅਜਿਹਾ ਵਰਤਾਰਾ ਨਹੀਂ ਕੀਤਾ ਜਾਂਦਾ। ਜੇਲ੍ਹ ਦੇ ਅੰਦਰ ਉਨ੍ਹਾਂ ਦੀਆਂ ਦਸਤਾਰ ਵੀ ਉਨ੍ਹਾਂ ਵਲੋਂ ਖੋਹ ਲਈ ਗਈ ਹੈ। ਉਨ੍ਹਾਂ ਨੂੰ ਨਾਗੇ ਸਿਰ ਰੱਖਿਆ ਜਾ ਰਿਹਾ ਹੈ ਅਤੇ ਸਿਰ ਉੱਤੇ ਕੱਪੜੇ ਦਾ ਇੱਕ ਟੁਕੜਾ ਤੱਕ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਇੱਕ ਅਜਿਹੇ ਦੇਸ਼ ਵਿਚ ਹੋਇਆ ਜਿੱਥੇ ਹਰ ਕਿਸੇ ਨੂੰ ਆਪਣਾ ਧਰਮ ਪਾਲਣ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ।
ਹਾਲ ਵਿਚ 'ਸਾਨ ਫਰਾਂਸਿਸਕੋ' ਵਿਚ ਭਾਰਤੀ ਵਣਜ ਦੂਤਘਰ ਨੇ ਆਪਣੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਵਾਸੀ ਕੈਦੀਆਂ ਨਾਲ ਮਿਲਣ ਲਈ ਭੇਜਿਆ ਸੀ। ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਨ੍ਹਾਂ ਭਾਰਤੀ ਨਾਗਰਿਕਾਂ ਨੇ ਉਨ੍ਹਾਂ ਨੂੰ ਵਾਪਸ ਵਤਨ ਭੇਜਣ ਲਈ ਭਾਰਤ ਸਰਕਾਰ ਦੀ ਮਦਦ ਸਵੀਕਾਰ ਕੀਤੀ ਜਾਂ ਨਹੀਂ।
Illegal Indian immigrants in USਟਰੰਪ ਪ੍ਰਸ਼ਾਸਨ ਦੀ ਸਖ਼ਤ ਨੀਤੀ ਦੀ ਵਜ੍ਹਾ ਨਾਲ ਇਸ ਸਾਲ 19 ਅਪ੍ਰੈਲ ਤੋਂ 31 ਮਈ ਦੇ ਵਿਚਕਰ ਕਰੀਬ 2,000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਤੋਂ ਵੱਖ ਕਰ ਕਿ ਅਲੱਗ ਅਲੱਗ ਸਹਾਰਾ ਸੰਸਥਾਵਾਂ ਵਿਚ ਰੱਖਿਆ ਗਿਆ ਹੈ। ਹਾਲਾਂਕਿ, ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਿਵਾਦਿਤ ਫੈਸਲੇ ਨੂੰ ਕਾਰਜਕਾਰੀ ਆਦੇਸ਼ ਦੇ ਜ਼ਰੀਏ ਬਾਦਲ ਦਿੱਤਾ।