ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ
Published : Oct 2, 2023, 9:26 am IST
Updated : Oct 2, 2023, 9:26 am IST
SHARE ARTICLE
16 Pakistan 'beggars' on way to Saudi arrested in Multan
16 Pakistan 'beggars' on way to Saudi arrested in Multan

ਉਮਰਾਹ ਦੇ ਬਹਾਨੇ ਜਾ ਰਹੇ ਸੀ ਅਰਬ ਦੇਸ਼, ਏਜੰਟ ਨੂੰ ਸੌਂਪਣੀ ਸੀ ਭੀਖ 'ਚ ਮਿਲੀ ਅੱਧੀ ਰਕਮ

 

ਇਸਲਾਮਾਬਾਦ: ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫ਼.ਆਈ.ਏ.) ਨੇ ਦੋ ਦਿਨ ਪਹਿਲਾਂ ਮੁਲਤਾਨ ਹਵਾਈ ਅੱਡੇ ’ਤੇ ਸਾਊਦੀ ਅਰਬ ਜਾਣ ਵਾਲੀ ਫ਼ਲਾਈਟ ਤੋਂ ਉਮਰਾਹ ਤੀਰਥ ਯਾਤਰੀਆਂ ਦੇ ਭੇਸ ’ਚ 16 ਕਥਿਤ ਭਿਖਾਰੀਆਂ ਨੂੰ ਉਤਾਰ ਦਿਤਾ। ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਨੇ ਮਾਡਲਿੰਗ ਮੁਕਾਬਲੇ 'ਚ ਜਿੱਤਿਆ Mrs. Punjab ਦਾ ਖਿਤਾਬ  

ਐਫ਼.ਆਈ.ਏ. ਅਨੁਸਾਰ, ਸਮੂਹ ’ਚ ਇਕ ਬੱਚਾ, 11 ਔਰਤਾਂ ਅਤੇ ਚਾਰ ਮਰਦਾਂ ਸਮੇਤ 16 ਲੋਕ ਸ਼ਾਮਲ ਸਨ, ਜੋ ਸ਼ੁਰੂਆਤ ’ਚ ਉਮਰਾਹ ਵੀਜ਼ੇ ’ਤੇ ਯਾਤਰਾ ਕਰ ਰਹੇ ਸਨ। ‘ਡਾਨ’ ਦੀ ਰੀਪੋਰਟ ਮੁਤਾਬਕ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਐਫ.ਆਈ.ਏ. ਅਧਿਕਾਰੀਆਂ ਨੇ ਮੁਸਾਫ਼ਰਾਂ ਤੋਂ ਪੁੱਛ-ਪੜਤਾਲ ਕੀਤੀ ਜਿਨ੍ਹਾਂ ਨੇ ਕਬੂਲ ਕੀਤਾ ਕਿ ਉਹ ਭੀਖ ਮੰਗਣ ਲਈ ਸਾਊਦੀ ਅਰਬ ਜਾ ਰਹੇ ਸਨ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਉਣ ਵਾਲੇ ਹਰ ਡਰੋਨ ਦੀ ਜਾਂਚ ਕਰੇਗੀ NIA, ਕੌਮਾਂਤਰੀ ਮੰਚ 'ਤੇ ਰੱਖੇ ਜਾਣਗੇ ਸਬੂਤ  

ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਨੂੰ ਭੀਖ ਮੰਗਣ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਅਪਣੇ ਯਾਤਰਾ ਪ੍ਰਬੰਧਾਂ ’ਚ ਸ਼ਾਮਲ ਏਜੰਟਾਂ ਨੂੰ ਦੇਣਾ ਪੈਂਦਾ ਸੀ। ਉਮਰਾਹ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਪਰਤਣਾ ਸੀ। ਰੀਪੋਰਟ ਅਨੁਸਾਰ ਐਫ਼.ਆਈ.ਏ. ਮੁਲਤਾਨ ਸਰਕਲ ਨੇ ਹੋਰ ਪੁਛ-ਪੜਤਾਲ ਅਤੇ ਕਾਨੂੰਨੀ ਕਾਰਵਾਈ ਲਈ ਮੁਸਾਫ਼ਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਦੁਨੀਆਂ ਭਰ ਦੇ ਅਮੀਰਾਂ ਦੀ ਪਹਿਲੀ ਪਸੰਦ ਹੈ ਆਸਟ੍ਰੇਲੀਆ ਪਰ ਦੇਸ਼ ਦਾ ਹਰ ਪੰਜਵਾਂ ਵਿਅਕਤੀ ਬੇਰੁਜ਼ਗਾਰ 

ਇਹ ਗ੍ਰਿਫ਼ਤਾਰੀ ਓਵਰਸੀਜ਼ ਪਾਕਿਸਤਾਨੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਸੀਨੇਟ ਕਮੇਟੀ ਆਨ ਓਵਰਸੀਜ਼ ਪਾਕਿਸਤਾਨੀਜ਼ ਦੇ ਸਾਹਮਣੇ ਇਹ ਪ੍ਰਗਟਾਵਾ ਕਰਨ ਤੋਂ ਇਕ ਦਿਨ ਬਾਅਦ ਹੋਈ ਹੈ ਕਿ ਵੱਡੀ ਗਿਣਤੀ ’ਚ ਭਿਖਾਰੀਆਂ ਦੀ ਤਸਕਰੀ ਕੀਤੀ ਜਾ ਰਹੀ ਹੈ ਅਤੇ ਗ਼ੈਰ-ਕਾਨੂੰਨੀ ਜ਼ਰੀਏ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਹੈ। ਮੰਤਰਾਲੇ ਦੇ ਸਕੱਤਰ ਨੇ ਸੈਨੇਟ ਪੈਨਲ ਨੂੰ ਦਸਿਆ ਕਿ ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ 90 ਫ਼ੀ ਸਦੀ ਪਾਕਿਸਤਾਨ ਦੇ ਹਨ। ਉਨ੍ਹਾਂ ਕਿਹਾ ਸੀ, ‘‘ਇਰਾਕੀ ਅਤੇ ਸਾਊਦੀ ਦੋਹਾਂ ਸਫ਼ੀਰਾਂ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਕਾਰਨ ਜੇਲਾਂ ’ਚ ਬਹੁਤ ਜ਼ਿਆਦਾ ਭੀੜ ਦੀ ਸੂਚਨਾ ਦਿਤੀ ਹੈ।’’

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement