
ਇਹ ਹਮਲਾ ਸਵੇਰ ਦੀ ਨਮਾਜ਼ ਤੋਂ ਬਾਅਦ ਹੋਇਆ
ਮੋਗਾਦਿਸ਼ੂ: ਸੋਮਾਲੀਆ ਵਿੱਚ ਬੁੱਧਵਾਰ ਤੜਕੇ ਦੋ ਆਤਮਘਾਤੀ ਕਾਰ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ ਇੱਕ ਫੌਜੀ ਖੇਤਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਹ ਹਮਲਾ ਹਿਰਨ ਖੇਤਰ ਦੇ ਮਹਾਸ ਜ਼ਿਲ੍ਹੇ ਵਿੱਚ ਸਵੇਰ ਦੀ ਨਮਾਜ਼ ਤੋਂ ਬਾਅਦ ਹੋਇਆ।
ਇਲਾਕੇ ਦੇ ਰਹਿਣ ਵਾਲੇ ਓਸਮਾਨ ਅਬਦੁੱਲਾਹੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਧਮਾਕਾ ਜ਼ੋਰਦਾਰ ਸੀ ਅਤੇ ਪੂਰੇ ਸ਼ਹਿਰ ਵਿੱਚ ਸੁਣਿਆ ਗਿਆ। ਮੈਂ ਹਮਲੇ ਵਿੱਚ ਜ਼ਖਮੀ ਹੋਏ ਕਈ ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿੱਚ ਫੌਜ ਦੇ ਜਵਾਨ ਅਤੇ ਸੈਨਿਕਾਂ ਨਾਲ ਕੰਮ ਕਰ ਰਹੇ ਪੱਤਰਕਾਰ ਵੀ ਸ਼ਾਮਲ ਸਨ।
ਪੁਲਿਸ ਅਧਿਕਾਰੀ ਮਹਾਦ ਅਬਦੁੱਲੇ ਨੇ ਦੱਸਿਆ ਕਿ ਇੱਕ ਵਿਅਸਤ ਖੇਤਰ ਵਿੱਚ ਇੱਕ ਵਾਹਨ ਵਿੱਚ ਧਮਾਕਾ ਹੋਣ ਕਾਰਨ ਘੱਟੋ-ਘੱਟ 10 ਲੋਕ ਮਾਰੇ ਗਏ। ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਮਹਾਸ ਅਲ-ਕਾਇਦਾ ਨਾਲ ਜੁੜੇ ਸਮੂਹ ਅਲ-ਸ਼ਬਾਬ ਦੇ ਖਿਲਾਫ ਚੱਲ ਰਹੀ ਸਰਕਾਰੀ ਕਾਰਵਾਈ ਦੇ ਕੇਂਦਰ ਵਿੱਚ ਹੈ। ਕਈ ਸਾਲਾਂ ਤੋਂ ਅਲ-ਸ਼ਬਾਬ ਨੇ ਮੱਧ ਅਤੇ ਦੱਖਣੀ ਸੋਮਾਲੀਆ ਦੇ ਕੁਝ ਹਿੱਸਿਆਂ 'ਤੇ ਆਪਣਾ ਕੰਟਰੋਲ ਕਾਇਮ ਰੱਖਿਆ ਸੀ। ਸੋਮਾਲੀਅਨ ਸਰਕਾਰ ਨੇ ਇਸ ਸਾਲ ਸਮੂਹ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ।