
ਈ.ਸੀ.ਸੀ. ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਇਸ ਦੇ ਫ਼ੈਸਲਿਆਂ ਨੂੰ ਮਨਜ਼ੂਰੀ ਅਤੇ ਆਖ਼ਰੀ ਫ਼ੈਸਲੇ ਲਈ ਕੈਬਨਿਟ ਵਿਚ ਪੇਸ਼ ਕੀਤਾ ਗਿਆ।
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨਾਲ ਕਪਾਹ ਅਤੇ ਖੰਡ ਦੇ ਆਯਾਤ ਦੇ ਮੁੱਦੇ ’ਤੇ ਅਪਣੇ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਫ਼ੈਸਲਾ ਲਿਆ ਹੈ ਕਿ ਮੌਜੂਦਾ ਹਾਲਾਤ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਹੈ। ਮੀਡੀਆਂ ਵਿਚ ਸਨਿਚਰਵਾਰ ਨੂੰ ਆਈ ਖ਼ਬਰ ਵਿਚ ਇਸ ਬਾਰੇ ਵਿਚ ਦਸਿਆ ਗਿਆ।
Imran Khan
'ਡੋਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸ਼ੁਕਰਵਾਰ ਨੂੰ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਵਣਜ ਮੰਤਰਾਲਾ ਅਤੇ ਅਪਣੀ ਵਿੱਤੀ ਟੀਮ ਨੂੰ ਬਦਲਵੇਂ ਸਸਤੇ ਸਰੋਤ ਅਤੇ ਜ਼ਰੂਰੀ ਵਸਤੂਆਂ ਦਾ ਆਯਾਤ ਕਰ ਕੇ ਸਬੰਧਿਤ ਸੈਕਟਰ, ਕਪੜਾ ਅਤੇ ਖੰਡ ਉਦਯੋਗਾਂ ਨੂੰ ਮਦਦ ਲਈ ਤੁਰੰਤ ਕਦਮ ਚੁੱਕਣ ਦਾ ਹੁਕਮ ਦਿਤਾ। ਖ਼ਬਰ ਮੁਤਾਬਕ ਆਰਥਕ ਤਾਲਮੇਲ ਕਮੇਟੀ (ਈ.ਸੀ.ਸੀ.) ਦੇ ਸਾਹਮਣੇ ਕਈ ਪ੍ਰਸਤਾਵ ਪੇਸ਼ ਕੀਤੇ ਗਏ ਹਨ, ਜੋ ਆਰਥਕ ਅਤੇ ਵਪਾਰਕ ਦਿ੍ਰਸ਼ਟੀਕੋਣ ਨਾਲ ਇਨ੍ਹਾਂ ਸੁਝਾਵਾਂ ’ਤੇ ਵਿਚਾਰ ਕਰਦਾ ਹੈ। ਈ.ਸੀ.ਸੀ. ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਇਸ ਦੇ ਫ਼ੈਸਲਿਆਂ ਨੂੰ ਮਨਜ਼ੂਰੀ ਅਤੇ ਆਖ਼ਰੀ ਫ਼ੈਸਲੇ ਲਈ ਕੈਬਨਿਟ ਵਿਚ ਪੇਸ਼ ਕੀਤਾ ਗਿਆ।
Imran Khan , PM Modi
ਖ਼ਬਰ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਮਾਮਲੇ ਵਿਚ ਈ.ਸੀ.ਸੀ. ਨੇ ਘਰੇਲੂ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤ ਤੋਂ ਕਪਾਹ ਅਤੇ ਖੰਡ ਦੇ ਆਯਾਤ ਲਈ ਮਨਜ਼ੂਰੀ ਦਿਤੀ ਸੀ। ਈ.ਸੀ.ਸੀ. ਦੇ ਫ਼ੈਸਲੇ ਦੇ ਮੱਦੇਨਜ਼ਰ ਖ਼ਾਨ ਨੇ ਸ਼ੁਕਰਵਾਰ ਨੂੰ ਅਪਣੀ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਇਹ ਫ਼ੈਸਲਾ ਕੀਤਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਤਣਾਅ ਕਾਰਨ ਮੌਜੂਦਾ ਹਾਲਾਤ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਕਾਰੋਬਾਰ ਨੂੰ ਅੱਗੇ ਨਹੀਂ ਵਧਾ ਸਕਦਾ ਹੈ।
ਭਾਰਤ ਨੇ ਕਿਹਾ ਹੈ ਕਿ ਉਹ ਅਤਿਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਪਾਕਿਸਤਾਨ ਨਾਲ ਸਬੰਧ ਸਾਧਾਰਨ ਕਰਨ ਦਾ ਇਛੁੱਕ ਹੈ ਅਤੇ ਇਹ ਪਾਕਿਸਤਾਨ ’ਤੇ ਹੈ ਕਿ ਉਹ ਅਤਿਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਬਣਾਏ।
ਭਾਰਤ ਨੇ ਇਹ ਵੀ ਕਿਹਾ ਕਿ ‘ਅਤਿਵਾਦ ਅਤੇ ਗੱਲਬਾਤ’ ਦੋਵੇਂ ਇਕੱਠੇ ਨਾਲ ਹੀ ਚੱਲ ਸਕਦੇ ਅਤੇ ਪਾਕਿਸਤਾਨ ਨੂੰ ਭਾਰਤ ’ਤੇ ਕਈ ਹਮਲਿਆਂ ਲਈ ਜ਼ਿੰਮੇਦਾਰ ਅਤਿਵਾਦੀ ਸੰਗਠਨਾਂ ਖ਼ਿਲਾਫ਼ ਕਦਮ ਚੁੱਕਣ ਨੂੰ ਕਿਹਾ।