ਅਮਰੀਕਾ ‘ਚ ਨਜ਼ਰ ਆਈਆਂ 3 ਇੰਚ ਵੱਡੀ ਜਹਿਰੀਲੀ ਮੱਖੀਆਂ, ਲੋਕਾਂ ਸਹਿਮ ਦੇ ਮਾਹੌਲ ‘ਚ
Published : May 4, 2020, 6:11 pm IST
Updated : May 4, 2020, 6:11 pm IST
SHARE ARTICLE
Photo
Photo

ਪੂਰੇ ਵਿਸ਼ਵ ਵਿਚ ਸਭ ਤੋਂ ਵੱਧ ਕਰੋਨਾ ਵਾਇਰਸ ਨੇ ਅਮਰੀਕਾ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ ।

ਪੂਰੇ ਵਿਸ਼ਵ ਵਿਚ ਸਭ ਤੋਂ ਵੱਧ ਕਰੋਨਾ ਵਾਇਰਸ ਨੇ ਅਮਰੀਕਾ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਹੁਣ ਅਮਰੀਕਾ ਦੇ ਲੋਕਾਂ ਦੇ ਸਾਹਮਣੇ ਇਕ ਹੋਰ ਵੱਡੀ ਸਮੱਸਿਆ ਆ ਰਹੀ ਹੈ। ਜਿਸ ਵਿਚ ਅਮਰੀਕਾ ਦੇ ਕੁਝ ਇਲਾਕਿਆਂ ਵਿਚ ਮਧੁਮੱਖੀ ਤੋਂ 5 ਗੁਣਾ ਵੱਡੀ ਮੱਖੀ ਨਜ਼ਰ ਆ ਰਹੀ ਹੈ। ਇਸ ਵਿਚ ਚਿੰਤਾ ਦੀ ਗੱਲ ਇਹ ਹੈ ਕਿ ਇਹ ਨਾਲ ਸਿਰਫ ਅਕਾਰ ਵਿਚ ਵੱਡੀ ਹੈ ਬਲਕਿ ਇਸ ਜਰਿਰੀਲੀ ਵੀ ਬਹੁਤ ਜਿਆਦਾ ਹੈ। ਇਸ ਲਈ ਇਸ ਦੇ ਡੰਗ ਨਾਲ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਹਰ ਸਾਲ ਪੂਰੀ ਦੁਨੀਆਂ ਵਿਚੋਂ 60 ਲੋਕਾਂ ਦੀ ਜਾਨ ਲੈਂਦੀ ਹੈ। ਵਿਗਿਆਨੀਆਂ ਦੇ ਅਨੁਸਾਰ, ਇਹ ਏਸ਼ੀਆ ਦੇ ਭਾਰੀ ਬਾਰਸ਼ ਅਤੇ ਨਮੀ ਵਾਲੇ ਜੰਗਲਾਂ ਵਿੱਚ ਪਾਏ ਜਾਂਦੇ ਹਨ।

photophoto

ਇਹ ਗਰਮ ਮੌਸਮ ਜਿਵੇਂ ਕਿ ਵੇਅਤਨਾਮ ਵਰਗੇ ਦੇਸ਼ਾਂ ਲਈ ਅਨੁਕੂਲ ਮੰਨੇ ਜਾਂਦੇ ਹਨ, ਇਹ ਅਮਰੀਕਾ ਵਿੱਚ ਵੇਖਣਾ ਕਾਫ਼ੀ ਹੈਰਾਨੀ ਵਾਲੀ ਗੱਲ ਹੈ। ਇਨ੍ਹਾਂ ਦੇ ਖੰਭ ਤਿੰਨ ਇੰਚ ਤੋਂ ਵੱਧ ਲੰਬੇ ਹੁੰਦੇ ਹਨ ਅਤੇ ਉਹ ਖਤਰਨਾਕ ਜ਼ਹਿਰ ਨਿਊਟ੍ਰੋਕਸਿਨ ਨਾਲ ਲੈਸ ਹੁੰਦੇ ਹਨ। ਪਿਛਲੇ ਦਿਨੀਂ, ਇੱਕ ਬੀਅ ਮਾਪਣ ਵਾਲਾ ਕੌਨਰਾਡ ਬਰਬੂ ਨਾਮ ਦਾ ਇੱਕ ਵਿਅਕਤੀ ਉਨ੍ਹਾਂ ਦੇ ਇੱਕ ਛਪਾਕੀ ਨੂੰ ਨਸ਼ਟ ਕਰਨ ਲਈ ਵੈਂਕਵਰ ਆਈਲੈਂਡ ਵਿੱਚ ਭੇਜਿਆ ਗਿਆ ਸੀ, ਪਰ ਉਸਨੂੰ ਕਈ ਵਾਰੀ ਇਨ੍ਹਾਂ ਮੱਖੀਆਂ ਨੇ ਡੱਕ ਲਿਆ। ਦੂਜੇ ਪਾਸੇ, ਮਿਰਰ ਦੀ ਰਿਪੋਰਟ ਦੇ ਅਨੁਸਾਰ, ਇਨ੍ਹਾਂ ਮੱਖੀਆਂ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ, ਇਲਾਕੇ ਦੇ ਲੋਕ ਉਨ੍ਹਾਂ ਨੂੰ ਇੱਕ ਬ੍ਰੈਸ਼ਾਨੀ ਤਬਾਹੀ ਮੰਨ ਰਹੇ ਹਨ। ਲੋਕ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਾਅਦ ਰੱਬ ਦੀ ਹੋਰ ਸਜ਼ਾ ਦੱਸ ਰਹੇ ਹਨ।

Covid-19Covid-19

ਉਧਰ ਕੌਨਰਾਡ ਨੇ ਦੱਸਿਆ ਕਿ ਉਹ ਪੂਰੀ ਤਿਆਰੀ ਨਾਲ ਗਿਆ ਸੀ, ਇਸ ਲਈ ਵਖ਼ਤ ਰਹਿੰਦੇ ਉਸ ਨੇ ਖ਼ੁਦ ਹੀ ਆਪਣਾ ਇਲਾਜ਼ ਕਰ ਲਿਆ ਅਤੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਇਨ੍ਹਾਂ ਮੱਖੀਆਂ ਦੇ ਛੱਤੇ ਨੂੰ ਵੀ ਨਸ਼ਟ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਜਦੋਂ ਇਨ੍ਹਾਂ ਮੱਖੀਆਂ ਨੇ ਮੈਨੂੰ ਡੰਗਿਆ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਗਰਮ ਚੀਜ ਮੇਰੇ ਸਰੀਰ ਵਿਚ ਭਰ ਦਿੱਤੀ ਹੋਵੇ। ਉਸ ਨੇ ਦੱਸਿਆ ਕਿ ਭਾਵੇਂ ਕਿ ਉਹ ਹੁਣ ਠੀਕ ਹੈ ਪਰ ਹਾਲੇ ਵੀ ਉਸ ਦੇ ਪੈਰਾਂ ਵਿਚ ਦਰਦ ਹੋ ਰਿਹਾ ਹੈ ਜਿਸ ਕਾਰਨ ਤੁਰਨ ਵਿਚ ਦਿਕਤ ਹੋ ਰਹੀ ਹੈ।

photophoto

ਦੱਸ ਦੱਈਏ ਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਦਾ ਇੰਨਸਾਨਾਂ ਤੋਂ ਜ਼ਿਆਦਾ ਸ਼ਹਿਦ ਬਣਾਉਂਣ ਵਾਲੀਆਂ ਮੱਖੀਆਂ ਨੂੰ ਖਤਰਾ ਹੈ। ਬੀਤੀ ਮਹੀਨੇ ਬ੍ਰਿਟੇਨ ਵਿਚ ਵੀ ਇਹ ਮੱਖੀ ਨਜ਼ਰ ਆਈ ਸੀ, ਜਿਸ ਨਾਲ ਨਿਪਟਣ ਲਈ 70 ਲੱਖ ਰੁਪਏ ਖਰਚ ਹੋ ਗਏ ਸਨ। ਇਸ ਲਈ ਜੇਕਰ ਹੁਣ ਇਹ ਅਮਰੀਕਾ ਵਿਚ ਫੈਲਦੀ ਹੈ ਤਾਂ ਇਥੇ ਇਸ ਤੋਂ ਵੀ ਜਿਆਦਾ ਖਰਚ ਕਰਨਾ ਪਵੇਗਾ। ਦੱਸ ਦੱਈਏ ਕਿ ਆਖਰੀ ਵਾਰ ਇਹ ਯੂਰਪ ਦੇ ਕੁਝ ਦੇਸ਼ਾਂ ਵਿਚ ਸਾਲ 2004 ਵਿਚ ਦੇਖੀ ਗਈ ਸੀ, ਪਰ ਉਸ ਸਮੇਂ ਇਸ ਦੀ ਸੰਖਿਆ ਕਾਫੀ ਘੱਟ ਸੀ। ਉਧਰ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਹਰ ਰੋਜ਼ 60-70 ਕਿਲੋਮੀਟਰ ਤੱਕ ਫੈਲ ਜਾਂਦੀਆਂ ਹਨ ਅਤੇ ਆਪਣੇ ਨਵੇਂ ਘਰ ਬਣਾਉਂਦੀਆਂ ਹਨ।

COVID-19 in india COVID-19 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement