
ਜੰਗਲੀ ਜੀਵ ਅਧਿਕਾਰੀ ਮਾਈਕਲ ਜੋਇਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ
ਸਿਡਨੀ: ਆਸਟ੍ਰੇਲੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੋਸਤਾਂ ਨਾਲ ਮੱਛੀਆਂ ਫੜਨ ਗਿਆ ਸੀ ਇਕ ਵਿਅਕਤੀ ਅਚਾਨਕ ਗ਼ਾਇਬ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਲਭਣ ਦੀ ਬਹੁਤ ਕੋਸ਼ਿਸ਼ ਕੀਤੀ, ਇਸ ਦੌਰਾਨ ਤਿੰਨ ਦਿਨ ਬਾਅਦ ਉਸ ਦੀ ਲਾਸ਼ ਜੰਗਲਾਂ 'ਚੋਂ ਨਹੀਂ ਸਗੋਂ ਮਗਰਮੱਛ ਦੇ ਪੇਟ 'ਚੋਂ ਮਿਲੀ ਹੈ। 65 ਸਾਲਾ ਮ੍ਰਿਤਕ ਕੇਵਿਨ ਡਰਮੋਡੀ ਨੂੰ ਆਖ਼ਰੀ ਵਾਰ ਸ਼ਨਿਚਰਵਾਰ ਨੂੰ ਉਤਰੀ ਕੁਈਨਜ਼ਲੈਂਡ ਦੇ ਕੈਨੇਡੀ ਬੈਂਡਸ ਵਿਚ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: Fact Check: ਮੁੜ ਵਾਇਰਲ ਹੋ ਰਿਹਾ ਦਿੱਲੀ ਦੇ ਸਕੂਲ ਦੇ ਨਾਂਅ ਤੋਂ ਉੱਤਰ ਪ੍ਰਦੇਸ਼ ਦਾ ਵੀਡੀਓ
ਦੱਸ ਦੇਈਏ ਕਿ ਕੈਨੇਡੀ ਬੈਂਡ ਖਾਰੇ ਪਾਣੀ ਵਾਲੀ ਜਗ੍ਹਾ ਹੈ, ਜਿਥੇ ਮਗਰਮੱਛ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ। ਕੇਵਿਨ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਕਈ ਥਾਵਾਂ 'ਤੇ ਉਸ ਦੀ ਭਾਲ ਕੀਤੀ। ਕੇਅਰਨਜ਼ ਪੁਲਿਸ ਇੰਸਪੈਕਟਰ ਮਾਰਕ ਹੈਂਡਰਸਨ ਨੇ ਕਿਹਾ ਕਿ ਉਸ ਦੇ ਦੋਸਤਾਂ ਨੇ ਉਸ ਦੇ ਚੀਕਦੇ ਹੋਏ ਦੀਆਂ ਆਵਾਜ਼ਾਂ ਸੁਣੀਆਂ ਸੀ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੇ ਬਾਦਲਾਂ ਅਤੇ SGPC ਪ੍ਰਧਾਨ 'ਤੇ ਚੁੱਕੇ ਸਵਾਲ
ਰੇਂਜਰਾਂ ਨੇ ਬਾਅਦ ਵਿਚ ਦੋ ਮਗਰਮੱਛਾਂ ਨੂੰ ਗੋਲੀ ਮਾਰ ਦਿਤੀ ਅਤੇ ਬੇਹੋਸ਼ ਕਰ ਦਿਤਾ। ਜਦ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪੇਟ ਵਿਚ ਮਨੁੱਖੀ ਅਵਸ਼ੇਸ਼ ਪਾਏ ਗਏ, ਇਹ ਕੇਵਿਨ ਦੇ ਸਨ। ਪੁਲਿਸ ਨੇ ਕਿਹਾ ਕਿ ਇਹ ਦੁਖ਼ ਦੀ ਗੱਲ ਹੈ ਕਿ ਕੇਵਿਨ ਦੀ ਤਲਾਸ਼ ਨੂੰ ਇਸ ਤਰ੍ਹਾਂ ਖਤਮ ਕਰਨਾ ਪਿਆ।
ਇਹ ਵੀ ਪੜ੍ਹੋ: ਸੁਪ੍ਰੀਮ ਕੋਰਟ ਦਾ ਹੁਕਮ ਝਟਕਾ ਨਹੀਂ ਹੈ, ਪ੍ਰਦਰਸ਼ਨ ਜਾਰੀ ਰਹੇਗਾ: ਪ੍ਰਦਰਸ਼ਨਕਾਰੀ ਪਹਿਲਵਾਨ
ਕੇਵਿਨ ਦੇ ਦੋਸਤਾਂ ਮੁਤਾਬਕ, ਉਹ ਇਕ ਤਜਰਬੇਕਾਰ ਮਛੇਰਾ ਸੀ ਅਤੇ ਇਲਾਕੇ ਵਿਚ ਇਕ ਚੰਗੀ ਇੱਜ਼ਤ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ। ਉਹ ਉਤਰੀ ਕੁਈਨਜ਼ਲੈਂਡ ਦੇ ਲੌਰਾ ਸ਼ਹਿਰ ਦਾ ਵਸਨੀਕ ਸੀ। ਕੁਈਨਜ਼ਲੈਂਡ ਰਾਜ ਦੇ ਜੰਗਲੀ ਜੀਵ ਅਧਿਕਾਰੀ ਮਾਈਕਲ ਜੋਇਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਉਤਰੀ ਖੇਤਰਾਂ ਵਿਚ ਮਗਰਮੱਛਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।