
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਭੁੱਟੋ ਜ਼ਰਦਾਰੀ ਦਰਮਿਆਨ ਦੁਵੱਲੀ ਮੀਟਿੰਗ ਦੀ ਕੋਈ ਯੋਜਨਾ ਨਹੀਂ!
ਬੇਨੌਲਿਮ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ ਦੇ ਇਕ ਸੰਮੇਲਨ ਵਿਚ ਹਿੱਸਾ ਲੈਣ ਲਈ ਵੀਰਵਾਰ ਨੂੰ ਗੋਆ ਪਹੁੰਚੇ। ਇਹ 2011 ਤੋਂ ਬਾਅਦ ਗੁਆਂਢੀ ਮੁਲਕ ਭਾਰਤ ਦੀ ਪਹਿਲੀ ਅਜਿਹੀ ਉਚ ਪਧਰੀ ਯਾਤਰਾ ਹੈ। ਭੁੱਟੋ ਜ਼ਰਦਾਰੀ ਦੀ ਯਾਤਰਾ ਸਰਹੱਦ ਪਾਰ ਅਤਿਵਾਦ ਨੂੰ ਇਸਲਾਮਾਬਾਦ ਦੇ ਲਗਾਤਾਰ ਸਮਰਥਨ ਸਮੇਤ ਕਈ ਮੁੱਦਿਆਂ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿਚ ਲਗਾਤਾਰ ਤਣਾਅ ਦੇ ਵਿਚਕਾਰ ਆਈ ਹੈ।
ਇਹ ਵੀ ਪੜ੍ਹੋ: ਬਿਜਲੀ ਵਿਭਾਗ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.
ਸੰਮੇਲਨ ਦੀਆਂ ਤਿਆਰੀਆਂ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਭੁੱਟੋ ਜ਼ਰਦਾਰੀ ਦਰਮਿਆਨ ਦੁਵੱਲੀ ਮੀਟਿੰਗ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਪਾਕਿਸਤਾਨੀ ਪੱਖ ਤੋਂ ਅਜੇ ਤਕ ਕੋਈ ਬੇਨਤੀ ਨਹੀਂ ਆਈ ਹੈ। ਇਥੇ ਪਹੁੰਚਣ ਤੋਂ ਪਹਿਲਾਂ, ਭੁੱਟੋ ਜ਼ਰਦਾਰੀ ਨੇ ਟਵੀਟ ਕੀਤਾ, "ਗੋਆ, ਭਾਰਤ ਦੇ ਰਸਤੇ 'ਤੇ ਹਾਂ। ਸ਼ੰਘਾਈ ਸਹਿਯੋਗ ਸੰਗਠਨ ਦੇ ਸੀ.ਐਫ.ਐਮ. ਵਿਚ ਪਾਕਿਸਤਾਨੀ ਵਫ਼ਦ ਦੀ ਨੁਮਾਇੰਦਗੀ ਕਰਾਂਗਾ। ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਮੇਰਾ ਫੈਸਲਾ ਐਸ.ਸੀ.ਓ. ਦੇ ਚਾਰਟਰ ਪ੍ਰਤੀ ਪਾਕਿਸਤਾਨ ਦੀ ਮਜ਼ਬੂਤ ਵਚਨਬਧਤਾ ਨੂੰ ਦਰਸਾਉਂਦਾ ਹੈ”।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਪਤਨੀ ਪਹੁੰਚੀ ਡਿਬਰੂਗੜ੍ਹ, ਪਤੀ ਨਾਲ ਜੇਲ੍ਹ ਵਿਚ ਕੀਤੀ ਮੁਲਾਕਾਤ
ਉਨ੍ਹਾਂ ਅੱਗੇ ਲਿਖਿਆ, "ਮੇਰੀ ਯਾਤਰਾ ਦੌਰਾਨ, ਜੋ ਵਿਸ਼ੇਸ਼ ਤੌਰ 'ਤੇ ਐਸ.ਸੀ.ਓ. 'ਤੇ ਕੇਂਦਰਿਤ ਹੈ, ਮੈਂ ਦੋਸਤਾਨਾ ਦੇਸ਼ਾਂ ਦੇ ਅਪਣੇ ਹਮਰੁਤਬਾ ਨਾਲ ਰਚਨਾਤਮਕ ਚਰਚਾ ਦੀ ਉਮੀਦ ਕਰਦਾ ਹਾਂ।" ਭੁੱਟੋ ਜ਼ਰਦਾਰੀ 2011 ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਹਿਨਾ ਰੱਬਾਨੀ ਖਾਰ 2011 ਵਿਚ ਸ਼ਾਂਤੀ ਵਾਰਤਾ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ 2011 ਵਿਚ ਭਾਰਤ ਦੀ ਯਾਤਰਾ ਕਰ ਚੁਕੇ ਹਨ।