
ਕਈ ਅਮਰੀਕੀ ਸੈਨੇਟਰ ਚੀਨ ਖਿਲਾਫ਼ ਭਾਰਤ ਦੇ ਹੱਕ 'ਚ ਨਿਤਰੇ
ਵਾਸ਼ਿੰਗਟਨ : ਚੀਨ ਦੇ ਭਾਰਤ ਖਿਲਾਫ਼ ਹਮਲਾਵਰ ਰਵੱਈਏ ਖਿਲਾਫ਼ ਅਮਰੀਕਾ ਅੰਦਰ ਵੀ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕਾ ਦੇ ਉੱਚ ਸੈਨੇਟਰ ਟਾਮ ਕਾਟਨ ਨੇ ਚੀਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਇਨਾ ਅਪਣੇ ਗੁਆਢੀ ਦੇਸ਼ਾਂ ਖਿਲਾਫ਼ ਹਮਲਾਵਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਨੇ ਭਾਰਤੀ ਖੇਤਰ 'ਚ ਘੁਸਮੈਠ ਕੀਤੀ ਹੈ।
Senator Tom Cotton
ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਅਮਰੀਕੀ ਸੈਨੇਟਰ ਨੇ ਚੀਨ ਖਿਲਾਫ਼ ਮੋਰਚਾ ਖੋਲ੍ਹਿਆ ਹੋਵੇ। ਜਦੋਂ ਦਾ ਚੀਨ ਨੇ ਭਾਰਤ ਖਿਲਾਫ਼ ਮੋਰਚਾ ਖੋਲ੍ਹਿਆ ਹੈ, ਉਦੋਂ ਤੋਂ ਹੁਣ ਤਕ ਇਕ ਦਰਜਨ ਤੋਂ ਵਧੇਰੇ ਸਾਂਸਦਾਂ ਨੇ ਚੀਨ ਖਿਲਾਫ਼ ਆਵਾਜ਼ ਬੁਲਦ ਕਰਦਿਆਂ ਭਾਰਤ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ।
Senator Tom Cotton
ਬੀਤੀ ਵੀਰਵਾਰ ਨੂੰ ਸੈਨੇਟਰ ਟਾਮ ਕਾਟਨ ਨੇ ਕਿਹਾ ਕਿ ਚੀਨ ਅਪਣੇ ਚਾਰੇ ਪਾਸੇ ਹਮਲਾਵਰ ਰੁਖ ਅਪਨਾ ਰਿਹਾ ਹੈ। ਉਸ ਨੇ ਭਾਰਤ ਅੰਦਰ ਘੁਸਪੈਠ ਕਰਦਿਆਂ 20 ਦੇ ਕਰੀਬ ਸੈਨਿਕਾਂ ਨੂੰ ਸ਼ਹੀਦ ਕਰ ਦਿਤਾ ਹੈ। ਰਿਪਬਲਿਕਨ ਪਾਰਟੀ ਦੇ ਆਗੂ ਕਾਟਨ ਮੁਤਾਬਕ ਚੀਨ ਨੇ ਦੱਖਣੀ ਚੀਨ ਸਾਗਰ 'ਚ ਹਮਲਾ ਕੀਤਾ ਜਾਂ ਵੀਅਤਨਾਮ, ਮਲੇਸ਼ੀਆ ਅਤੇ ਫਿਲਪੀਨ ਨੂੰ ਡਰਾਇਆ ਧਮਕਾਇਆ ਹੈ। ਇਸ ਤੋਂ ਇਲਾਵਾ ਚੀਨ ਨੇ ਤਾਈਵਾਨ ਅਤੇ ਜਪਾਨੀ ਹਵਾਈ ਖੇਤਰ 'ਚ ਵੀ ਘੁਸਪੈਠ ਕੀਤੀ ਹੈ।
Senator Tom Cotton
ਉਨ੍ਹਾਂ ਅੱਗੇ ਕਿਹਾ ਕਿ ਚੀਨ ਨੇ ਹਾਂਗਕਾਂਗ ਵਿਚ ਹਾਲ ਹੀ ਵਿਚ ਅਪਣਾ ਸੁਰੱਖਿਆ ਕਾਨੂੰਨ ਲਾਗੂ ਕਰ ਕੇ ਸਾਬਤ ਕਰ ਦਿਤਾ ਹੈ ਕਿ ਸੀ.ਪੀ.ਸੀ. ਨੂੰ ਨਾ ਅਪਣੇ ਲੋਕਾਂ ਦੀ ਪ੍ਰਵਾਹ ਹੈ ਅਤੇ ਨਾ ਹੀ ਉਹ ਹੋਰ ਦੇਸ਼ਾਂ ਪ੍ਰਤੀ ਅਪਣੀ ਵਚਨਬੱਧਤਾ ਦਾ ਪਾਲਣ ਕਰਨ ਲਈ ਤਿਆਰ ਹੈ। ਕਾਟਨ ਨੇ ਚੀਨ 'ਤੇ ਅਮਰੀਕਾ ਸਮੇਤ ਵਿਸ਼ਵ ਵਪਾਰ ਸੰਗਠਨ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਪ੍ਰਤੀ ਵਚਨਬੱਧਤਾਵਾਂ ਪੂਰੀਆਂ ਨਾ ਕਰਨ ਦਾ ਦੋਸ਼ ਵੀ ਲਾਇਆ ਹੈ।
Senator Tom Cotton
ਇਸੇ ਦੌਰਾਨ ਸੈਨੇਟਰ ਮਿਚ ਮੈੱਕਕੋਨਲ ਵੀ ਸੈਨੇਟ ਵਿਚ ਰਾਸ਼ਟਰੀ ਰੱਖਿਆ ਪ੍ਰਮਾਣਿਕਤਾ ਐਕਟ (ਐਨ.ਡੀ.ਏ.ਏ.), 2011 ਦੇ ਸਮਰਥਨ ਵਿਚ ਦਿਤੇ ਭਾਸ਼ਣ ਵਿਚ ਚੀਨ 'ਤੇ ਅੰਤਰ ਰਾਸ਼ਟਰੀ ਪੱਧਰ 'ਤੇ ਉਕਸਾਉਣ ਵਾਲੇ ਕਦਮ ਚੁੱਕਣ ਦਾ ਦੋਸ਼ ਲਾਇਆ ਹੈ। ਸੈਨੇਟਰ ਜਾਨ ਕਾਰਨਿਨ ਨੇ ਇਸ ਹਫ਼ਤੇ ਐਲ.ਡੀ.ਏ.ਏ. ਵਿਚ ਇਕ ਸੋਧ ਪੇਸ਼ ਕੀਤੀ ਸੀ, ਜੋ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਹਮਲੇ ਖਿਲਾਫ਼ ਭਾਰਤ ਦਾ ਸਮਰਥਨ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।