
ਸਾਲਾਂ ਤੋਂ ਕਰ ਰਹੇ ਸੀ ਮੰਗ
ਲੰਡਨ: ਬ੍ਰਿਟੇਨ ਦੇ ਵੇਲਜ਼ ਵਿਚ ਹਿੰਦੂਆਂ ਅਤੇ ਸਿੱਖਾਂ ਨੂੰ ਉਹਨਾਂ ਦੇ ਅਜ਼ੀਜ਼ਾਂ ਦੇ ਅੰਤਿਮ ਸਸਕਾਰ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਇੱਕ ਨਵੀਂ ਜਗ੍ਹਾ ਮਿਲ ਗਈ ਹੈ। ਲੰਬੇ ਸਮੇਂ ਤੋਂ ਬਾਅਦ ਟੈਫ ਨਦੀ ਦੇ ਕਿਨਾਰੇ ਫੁੱਲ ਪਾਉਣ ਦੀ ਆਗਿਆ ਦੇ ਦਿੱਤੀ ਗਈ ਹੈ।
PHOTO
ਦਸੰਬਰ 2016 ਵਿੱਚ ਬਣਾਇਆ ਗਿਆ ਅੰਤਮ ਸੰਸਕਾਰ ਸਮੂਹ, ਵੇਲਜ਼ (ਏਐਸਜੀਡਬਲਯੂ), ਜੋ, ਇਸਦੇ ਲਈ ਯਤਨ ਕਰ ਰਿਹਾ ਸੀ। ਆਖਰਕਾਰ ਪਿਛਲੇ ਹਫਤੇ, ਵੇਲਜ਼ ਦੀ ਰਾਜਧਾਨੀ ਰਾਕਡਿਫ ਦੇ ਲੈਂਡਨ ਵਿਚ ਇਸਦੀ ਸੁਰੂਆਤ ਹੋ ਹੀ ਗਈ।
PHOTO
ਏਐਸਜੀਡਬਲਯੂ ਦੀ ਪ੍ਰਧਾਨ ਵਿਮਲਾ ਪਟੇਲ ਨੇ ਕਿਹਾ ਕਿ ਕਾਰਡਿਫ ਕੌਂਸਲ ਨੇ ਸਾਈਟ ਦੇ ਨਿਰਮਾਣ ਲਈ ਫੰਡ ਦਿੱਤਾ, ਅਤੇ ਲੈਂਡਫ ਰੋਇੰਗ ਕਲੱਬ ਅਤੇ ਸਾਊਥ ਵੇਲਜ਼ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਵਿੱਤੀ ਯੋਗਦਾਨ ਪਾਇਆ। ਵਿਮਲਾ ਪਟੇਲ ਨੇ ਕਿਹਾ ਕਿ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ
ਹੁਣ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਜਗ੍ਹਾ ਮਿਲੀ।
PHOTO