
ਅਫਗਾਨਿਸਤਾਨ ਵਿਚ ਹੋਏ ਆਤਮਘਾਤੀ ਅਤਿਵਾਦੀ ਹਮਲੇ ਦੇ ਦੌਰਾਨ ਜਖ਼ਮੀ ਇਕਬਾਲ ਸਿੰਘ ਨੂੰ ਦਿਲੀ ਏਂਮਸ ...
ਨਵੀਂ ਦਿੱਲੀ, ਅਫਗਾਨਿਸਤਾਨ ਵਿਚ ਹੋਏ ਆਤਮਘਾਤੀ ਅਤਿਵਾਦੀ ਹਮਲੇ ਦੇ ਦੌਰਾਨ ਜਖ਼ਮੀ ਇਕਬਾਲ ਸਿੰਘ ਨੂੰ ਦਿਲੀ ਏਂਮਸ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸ਼ੁੱਕਰਵਾਰ ਨੂੰ ਏਂਮਸ ਪੁੱਜੇ ਇਕਬਾਲ ਸਿੰਘ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਸਰੀਰ ਵਿਚ ਬੰਬ ਦੇ ਛੱਰੇ ਹੁਣੇ ਵੀ ਫਸੇ ਹੋਏ ਹਨ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਚ ਹਲੇ ਤਕ ਸੁਧਾਰ ਨਹੀਂ ਹੋ ਸਕਿਆ। ਦੱਸਣਯੋਗ ਹੈ ਕੇ ਡਾਕਟਰਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਸ਼ਰੀਰ ਵਿਚੋਂ ਛੱਰੇ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਨਾਲ ਮਿਲਣ ਜਾ ਰਹੇ ਹਿੰਦੂ ਕਾਫਿਲੇ ਉੱਤੇ ਹਮਲਾ ਹੋਇਆ ਸੀ। ਇਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਕਈ ਜਖ਼ਮੀ ਹੋ ਗਏ ਸਨ।
Delhi
ਦੱਸ ਦਈਏ ਕਿ ਜ਼ਖਮੀ ਇਕਬਾਲ ਸਿੰਘ ਨੂੰ ਜਲਾਲਾਬਾਦ ਤੋਂ ਦਿੱਲੀ ਏਅਰਲਿਫ਼ਟ ਕੀਤਾ ਗਿਆ। ਏਂਮਸ ਟਰੌਮਾ ਸੈਂਟਰ ਵਿਚ ਭਰਤੀ ਇਕਬਾਲ ਸਿੰਘ ਦੇ ਹੱਥ ਵਿਚ ਫੈਕਚਰ ਹੈ ਅਤੇ ਮੋਡੇ ਉੱਤੇ ਵੀ ਕਾਫ਼ੀ ਸੱਟ ਲੱਗੀ ਹੋਈ ਹੈ। ਦੱਸ ਦਈਏ ਕਿ ਦੁਪਹਿਰ ਕਰੀਬ ਸਵਾ ਇੱਕ ਵਜੇ ਏਂਮਸ ਪੁੱਜੇ ਇਕਬਾਲ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਲੜਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦੱਸਿਆ ਕਿ ਜਦੋਂ ਇਕਬਾਲ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਸਭ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ।
Sushma Swaraj
ਇਸ ਤੋਂ ਬਾਅਦ ਉਹ ਇਕਬਾਲ ਸਿੰਘ ਨਾਲ ਮਿਲਣ ਜਲਾਲਾਬਾਦ ਵੀ ਪੁੱਜੇ।ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸਿੱਖ ਅਤੇ ਹਿੰਦੂ ਕੌਮ ਦੇ ਘੱਟੋ-ਘੱਟ 19 ਲੋਕਾਂ ਦੇ ਮਾਰੇ ਜਾਣ ਅਤੇ 21 ਦੇ ਜ਼ਖ਼ਮੀ ਹੋਣ ਤੋਂ ਬਾਅਦ ਇਨ੍ਹਾਂ ਭਾਈਚਾਰੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਛਾ ਗਈ ਸੀ ਅਤੇ ਉਨ੍ਹਾਂ 'ਚ ਕਾਫੀ ਗੁੱਸਾ ਸੀ। ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨੇ ਅਪਣਿਆਂ ਦੇ ਅੰਤਮ ਸਸਕਾਰ ਦੀ ਰਸਮ ਅਦਾ ਕਰ ਦਿੱਤੀ ਹੈ।ਬੀਤੇ ਦਿਨੀਂ ਜਲਾਲਾਬਾਦ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਦੀ ਭੀੜ 'ਚ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਸੀ,
Union Health Minister JP Nadda
ਜਿਸ 'ਚ 19 ਲੋਕ ਮਾਰੇ ਗਏ ਸਨ ਅਤੇ 21 ਜ਼ਖ਼ਮੀ ਹੋ ਗਏ।ਐਂਬੂਲੈਂਸਾਂ 'ਚ ਲਾਸ਼ਾਂ ਰਖਦੇ ਹੋਏ ਲੋਕਾਂ ਨੇ 'ਅਸ਼ਰਫ਼ ਗਨੀ ਮੁਰਦਾਬਾਦ' ਅਤੇ 'ਸਰਕਾਰ ਮੁਰਦਾਬਾਦ' ਦੇ ਨਾਹਰੇ ਲਾਏ। ਅੰਤਮ ਸਸਕਾਰ ਲਈ ਲਾਸ਼ਾਂ ਨੂੰ ਇਕ ਮੰਦਰ 'ਚ ਲਿਜਾਇਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾਂ 'ਚ 17 ਸਿੱਖ ਅਤੇ ਹਿੰਦੂ ਸਨ। ਇਨ੍ਹਾਂ 'ਚ ਅਵਤਾਰ ਸਿੰਘ ਵੀ ਸ਼ਾਮਲ ਸੀ, ਜੋ ਕਿ 20 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾ ਰਹੇ ਇਕੋ-ਇਕ ਸਿੱਖ ਉਮੀਦਵਾਰ ਸਨ।