
1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ 13 ਪ੍ਰਮੁੱਖ ਸਿੱਖ ਨੇਤਾਵਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ ਸੀ
ਅਫ਼ਗਾਨਿਸਤਾਨ, 1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ 13 ਪ੍ਰਮੁੱਖ ਸਿੱਖ ਨੇਤਾਵਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਾਬੁਲ ਵਿਚ ਸਥਾਨਕ ਕਲਾਕਾਰਾਂ ਦਾ ਇਕ ਗੁੱਟ ਉਨ੍ਹਾਂ ਮਾਰੇ ਗਏ ਸਿੱਖਾਂ ਸਮੇਤ ਬਾਕੀ ਲੋਕਾਂ ਨੂੰ ਇਕ ਪੇਂਟਿੰਗ ਦੇ ਜ਼ਰੀਏ ਸ਼ਰਧਾਂਜਲੀ ਦੇ ਰਿਹਾ ਹੈ। ਮ੍ਰਿਤਕਾਂ ਵਿਚ ਪ੍ਰਮੁੱਖ ਸਿੱਖ ਆਗੂ ਅਤੇ ਸਮਾਜ ਸੇਵਕ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਲ ਸਨ ਜੋ ਅਫਗਾਨਿਸਤਾਨ ਵਿਚ ਸੰਸਦੀ ਚੋਣ ਲਈ ਘੱਟ ਗਿਣਤੀ ਦੀ ਅਗਵਾਈ ਕਰਦੇ ਸਨ।
Afghanistan Blastਬਾਅਦ ਵਿਚ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਘਾਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੇ ਘਾਤਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਰਟਲੋਰਡਜ਼ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਓਮਾਨਦ ਸ਼ਰੀਫ ਨੇ ਕਾਬਲ ਦੇ ਰਾਜਪਾਲ ਦੇ ਦਫਤਰ ਦੀ ਕੰਧ 'ਤੇ ਰਵੇਲ ਸਿੰਘ ਅਤੇ ਉਨ੍ਹਾਂ ਦੀ ਬੇਟੀ ਦੀ ਪੇਂਟਿੰਗ ਬਣਾਈ ਹੈ ਜੋ ਕਿ ਸ਼ਹਿਰ ਦੇ ਬਿਲਕੁਲ ਵਿੱਚੋ ਵਿਚ ਹੈ ਅਤੇ ਉਸ ਨੂੰ ਸ਼ਹਿਰ ਦਾ ਦਿਲ ਵੀ ਕਿਹਾ ਜਾਂਦਾ ਹੈ। ਇਸ ਪੇਂਟਿੰਗ 'ਤੇ ਲਿਖਿਆ ਹੈ,' ਤੁਸੀਂ ਸਵਰਗ ਨਹੀਂ ਜਾਓਗੇ ਕਿਉਂਕਿ ਤੁਸੀਂ ਮੇਰੇ ਮਾਸੂਮ ਪਿਤਾ ਜੀ ਨੂੰ ਮਾਰ ਦਿੱਤਾ ਹੈ।
Afghanistan sikhsਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਰਦੂ, ਅੰਗ੍ਰੇਜ਼ੀ ਤੇ ਪਸ਼ਤੋ ਵਿਚ ਇਹ ਲਿਖਤ ਲਿਖੀ ਹੈ ਤਾਂ ਜੋ ਇਹ ਇੱਥੇ ਹਰ ਕਿਸੇ ਨੂੰ ਸਮਝ ਆ ਸਕੇ। ਸ਼ਰੀਫ ਨੇ ਕਿਹਾ ਕਿ ਰਵੇਲ ਸਿੰਘ ਉਨ੍ਹਾਂ ਸਹਾਇਕਾਂ ਵਿਚੋਂ ਇਕ ਸਨ ਜੋ ਦੀ ਸ਼ੁਰੂਆਤ ਤੋਂ ਹੀ ਆਰਟਲੌਰਡਜ਼ ਨਾਲ ਜੁੜੇ ਹੋਏ ਸਨ। "ਹਿੰਸਾ ਅਤੇ ਅਤਿਵਾਦ ਵਿਰੁੱਧ ਇਸ ਮੁਹਿੰਮ ਦੇ ਦੁਆਰਾ, ਸਾਡਾ ਸੁਨੇਹਾ ਸਪੱਸ਼ਟ ਹੈ ਕਿ ਆਈਐਸਆਈਐਸ, ਤਾਲਿਬਾਨ ਅਤੇ ਬਾਕੀ ਹਰ ਕੋਈ ਇਨ੍ਹਾਂ ਵਲੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ ਕਿ ਉਹ ਨਿਰਦੋਸ਼ ਲੋਕਾਂ ਨੂੰ ਮਾਰਨ ਤੋਂ ਬਾਅਦ ਸਵਰਗ ਨਹੀਂ ਜਾ ਸਕਦੇ। ਰਵੇਲ ਸਿੰਘ ਇਕ ਨੇਕ ਆਦਮੀ ਸਨ।
Afghanistan sikhsਉਨ੍ਹਾਂ ਦੇ ਇਸ ਬਣਾਏ ਗਏ ਚਿੱਤਰ ਨਾਲ ਉਨ੍ਹਾਂ ਜਲਾਲਾਬਾਦ ਧਮਾਕੇ ਦੇ ਸਾਰੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਰੀਫ ਨੇ ਕਿਹਾ ਕਿ ਸਿੱਖ ਅਤੇ ਹਿੰਦੂ, ਹਾਲਾਂਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀ ਵਾਲੇ, ਆਪਣੇ ਦੇਸ਼ ਦਾ ਇੱਕ ਅਹਿਮ ਅਤੇ ਅਟੁੱਟ ਹਿੱਸਾ ਸਨ। ਉਨ੍ਹਾਂ ਕਿਹਾ ਕਿ ਸਾਨੂੰ ਉਸ ਸਮੇਂ ਧੱਕਾ ਲੱਗਿਆ ਜਦੋਂ ਇਸ ਧਮਾਕੇ ਨੇ 13 ਪ੍ਰਮੁੱਖ ਸਿੱਖਾਂ ਨੂੰ ਮਾਰਿਆ।
Afghanistan
ਹਿੰਦੂ ਅਤੇ ਸਿੱਖ ਇੱਥੇ ਮੁਸਲਿਮ ਭਾਈਚਾਰੇ ਨਾਲ ਮੇਲ-ਜੋਲ ਰੱਖਦੇ ਹਨ ਅਤੇ ਕਾਰੋਬਾਰਾਂ ਨਾਲ ਵਪਾਰ ਕਰਦੇ ਹਨ। ਪਿਛਲੇ ਹਫ਼ਤੇ ਕਾਬੁਲ ਦੇ ਸੇਡੇਰਾਤ ਚੌਂਕ ਵਿਚ ਇੱਕ ਹੋਰ ਚਿੱਤਰ ਬਣਾਇਆ ਗਿਆ, ਆਰਟਲੌਰਡਜ਼ ਨੇ ਦਿਲ ਤੇ ਪੱਟੀ ਬੰਨ੍ਹੇ ਹੋਏ ਅਤੇ ਵਗ ਰਹੇ ਖੂਨ ਵਾਲੇ ਅਫਗਾਨਿਸਤਾਨ ਨੂੰ ਦਰਸਾਇਆ ਹੈ ਅਤੇ ਸੁਨੇਹਾ ਦਿੱਤਾ ਕਿ ਇਸ ਜ਼ਖਮੀ ਮਾਤਭੂਮੀ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਾਬੁਲ ਵਿਚ ਭਾਰਤੀ ਦੂਤਘਰ ਦੇ ਬਾਹਰ ਮਹਾਤਮਾ ਗਾਂਧੀ ਦਾ ਵੀ ਇਕ ਚਿੱਤਰ ਪੇਂਟ ਕੀਤਾ ਸੀ।