
ਲਾਹੌਰ ਦੇ ਹਵਾਈ ਅੱਡੇ `ਤੇ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਪਾਕਿਸਤਾਨੀ ਝੰਡੇ ਵਾਲੀ ਟੋਪੀ ਪਾ ਕੇ ਇੱਕ ਭਾਰਤੀ ਗਾਣਾ ਗੁਨਗੁਨਾਣ ਲਈ ਆਪਣੀ ਇੱਕ
ਲਾਹੌਰ : ਲਾਹੌਰ ਦੇ ਹਵਾਈ ਅੱਡੇ `ਤੇ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਪਾਕਿਸਤਾਨੀ ਝੰਡੇ ਵਾਲੀ ਟੋਪੀ ਪਾ ਕੇ ਇੱਕ ਭਾਰਤੀ ਗਾਣਾ ਗੁਨਗੁਨਾਣ ਲਈ ਆਪਣੀ ਇੱਕ ਮਹਿਲਾਕਰਮੀ ਨੂੰ ਸਜ਼ਾ ਦਿੱਤੀ ਗਈ ਹੈ। ਤੁਹਾਨੂੰ ਦਸ ਦਈਏ ਕਿ ਇਸ ਗਾਣੇ ਦਾ ਇੱਕ ਵੀਡੀਓ ਸੋਸ਼ਲ ਮੀਡੀਆਂ `ਤੇ ਵਾਇਰਲ ਹੋ ਰਿਹਾ ਗਿਆ , ਜਿਸ ਦੇ ਬਾਅਦ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ।
ਦਸਿਆ ਜਾ ਰਿਹਾ ਹੈ ਕਿ ਇਸ 25 ਸਾਲ ਦੀ ਮਹਿਲਾਂ ਕਰਮਚਾਰੀ ਦੀ ਤਨਖਾਹ ਅਤੇ ਭੱਤਿਆਂ ਵਿਚ ਦੋ ਸਾਲ ਤੱਕ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਉਸ ਨੂੰ ਆਗਾਹ ਕੀਤਾ ਹੈ ਕਿ ਜੇਕਰ ਉਹ ਭਵਿੱਖ ਵਿਚ ਇਸ ਤਰਾਂ ਦੀ ਗ਼ਲਤੀ ਕਰਦੀ ਹੈ, ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2016 ਵਿਚ ਇੱਕ ਪਾਕਿਸਤਾਨੀ ਵਿਅਕਤੀ ਨੇ ਭਾਰਤੀ ਕਰਿਕੇਟਰ ਵਿਰਾਟ ਕੋਹਲੀ ਦੀ ਤਾਰੀਫ਼ ਕੀਤੀ ਸੀ , ਜਿਸ ਦੇ ਬਦਲੇ ਉਸ ਨੂੰ ਸਜ਼ਾ ਸੁਣਾਈ ਗਈ ਸੀ।
ائیرپورٹ سکیورٹی فورس کی خاتون اہلکار کے خلاف سوشل میڈیا پر اپنی ویڈیو آپلوڈ کرنے پر حکام کا نوٹس لینا سمجھ سے بالا تر ھے.
— Sarfraz Ali (@ItsSarfrazAli) September 1, 2018
دوسری جانب مزکورہ خاتون کو بھی ادارے کے قوانین کو مدنظر رکھنا چاہیے. pic.twitter.com/X00BBkzyRw
ਪਾਕਿਸਤਾਨ ਦੀ ਇੱਕ ਅਦਾਲਤ ਨੇ ਭਾਰਤੀ ਬੱਲੇਬਾਜ ਵਿਰਾਟ ਕੋਹਲੀ ਦੇ ਪ੍ਰਤੀ ਪਿਆਰ ਜਤਾਉਣ ਲਈ ਆਪਣੇ ਘਰ `ਤੇ ਤਰੰਗਾ ਲਹਿਰਾਉਣ ਵਾਲੇ ਇਕ ਪਾਕਿਸਤਾਨੀ ਪ੍ਰਸ਼ੰਸਕ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਦੇ ਪੰਜਾਬ ਦੇ ਓਕਾਰਾ ਸਥਿਤ 22 ਸਾਲ ਦਾ ਉਮਰ ਦਰਾਜ ਪੇਸ਼ੇ ਤੋਂ ਦਰਜੀ ਹੈ ਅਤੇ ਉਸ ਨੂੰ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਦਸਿਆ ਜਾ ਰਿਹਾ ਹੈ ਕਿ ਦਰਾਜ ਨੂੰ 26 ਜਨਵਰੀ ਨੂੰ ਗਿਰਫਤਾਰ ਕੀਤਾ ਗਿਆ ਸੀ, ਜਦੋਂ ਕੋਹਲੀ ਨੇ ਉਸ ਮੈਚ ਵਿਚ 90 ਰਣ ਬਨਾਏ ਸਨ। ਪੁਲਿਸ ਨੇ ਸ਼ਿਕਾਇਤ ਮਿਲਣ `ਤੇ ਦਰਾਜ ਨੂੰ ਉਸ ਦੇ ਘਰ ਤੋਂ ਗਿਰਫਤਾਰ ਕੀਤਾ ਜਿਸ ਨੇ ਛੱਤ ਉਤੇ ਤਰੰਗਾ ਲਹਰਾਇਆ ਸੀ। ਨਾਲ ਹੀ ਇਸ ਦੇ ਇਲਾਵਾ ਸਾਲ 2017 ਵਿੱਚ ਪਾਕਿਸਤਾਨ ਦੇ ਇੱਕ ਨਿਊਜ ਚੈਨਲ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ,
ਉਸ ਦਾ ਕਸੂਰ ਬਸ ਇੰਨਾ ਸੀ ਕਿ ਉਸ ਨੇ ਭਾਰਤ ਦੀ ਤਾਰੀਫ਼ ਕੀਤੀ ਸੀ। ਦਰਅਸਲ , ਪਾਕਿਸਤਾਨ ਦੇ ਟੀਵੀ ਚੈਨਲ ਨੇ ਇੱਕ ਬੱਚੀ ਹਿਨਾ ਦਾ ਸਪੈਸ਼ਲ ਇੰਟਰਵਊ ਵਾਘਾ ਬਾਰਡਰ `ਤੇ ਲਿਆ ਤਾਂ ਪਾਕਿਸਤਾਨ ਸਰਕਾਰ ਨੇ ਉਹਨਾਂ `ਤੇ ਕਾਰਵਾਈ ਕਰ ਦਿੱਤੀ।