
ਤੁਰਕੀ ਦੇ ਇਸਤਾਂਬੁਲ ਵਿਚ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ।
ਤੁਰਕੀ : ਅਸੀਂ ਅਕਸਰ ਵੱਡੇ ਹੋਟਲਾਂ ਵਿਚ ਬਾਰਟੇਂਡਰਾਂ ਨੂੰ ਸਟੰਟ ਕਰਦੇ ਹੋਏ ਵੇਖਦੇ ਹਾਂ। ਪਰ ਤੁਰਕੀ ਦੇ ਇਸਤਾਂਬੁਲ ਵਿਚ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਇਹ ਹਾਦਸਾ ਇਸਤਾਂਬੁਲ ਦੇ ਨੁਸਰਤ ਏਟਿਲਰ ਸਟੀਕਹਾਊਸ ਰੈਸਟੋਰੈਂਟ ਵਿਖੇ ਹੋਇਆ। ਇਕ ਬਾਰਟੇਂਡਰ ਅਗ ਦੇ ਵਿਚ ਜਗ ਵਿਚ ਕੁਝ ਭਰ ਰਿਹਾ ਸੀ। ਜਿਵੇਂ ਹੀ ਜਗ ਅੱਗ ਦੀ ਲਪੇਟ ਵਿਚ ਆਇਆ ਤਾਂ ਅਗ ਭੜਕ ਗਈ ਜਿਸ ਨਾਲ 4 ਗ੍ਰਾਹਕ ਜਖ਼ਮੀ ਹੋ ਗਏ। ਸੋਸ਼ਲ ਮੀਡੀਆ ਤੇ ਇਹ ਵੀਡਿਓ ਬਹੁਤ ਵਾਇਰਲ ਹੋ ਰਿਹਾ ਹੈ।
ਵੀਡਿਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਾਰਟੇਂਡਰ ਚਿੱਟੇ ਜ਼ਾਰ ਵਿਚ ਕੁਝ ਭਰ ਰਿਹਾ ਸੀ। ਕੋਲ ਹੀ ਅੱਗ ਜਲ ਰਹੀ ਸੀ। ਜਿਉ ਹੀ ਜਗ ਅੱਗ ਦੀ ਲਪੇਟ ਵਿਚ ਆਇਅ ਤਾਂ ਲੋਕ ਇਧਰ-ਉਧਰ ਭੱਜਣ ਲਗ ਪਏ। ਖ਼ਬਰ ਮੁਤਾਬਕ 4 ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਸੋਅ ਦੌਰਾਨ ਚੇਕ ਰਿਪਬਲਿਕ ਤੋਂ ਆਈ ਇਕ ਸੈਲਾਨੀ ਟ੍ਰੈਸਨਾਕੋਵਾ ਦੇ ਕਪੜਿਆਂ ਨੂੰ ਅਗ ਲਗ ਗਈ ਤੇ ਉਹ ਬੁਰੀ ਤਰਾਂ ਜਲ ਗਈ। ਗ੍ਰੀਕ ਸੈਲਾਨੀ ਅਲੈਕਸੇਡਰੋਂਸ ਸੇਵਰਿਸ ਅਤੇ ਉਮਾਨੀ ਟੂਰਿਸਟ ਮੁਹਮੰਦ ਖਮਿਸ਼ ਸਲੀਮ ਵੀ ਜਖਮੀ ਹੋ ਗਏ ਜਿਨਾਂ ਨੂੰ ਬਾਅਦ ਵਿਚ ਸਿਸਲੀ ਇਤਫਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ।