Pandora Papers Leak: ਸਚਿਨ ਤੋਂ ਸ਼ਕੀਰਾ ਤੱਕ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦੇ ਖੁੱਲ੍ਹੇ ਭੇਦ
Published : Oct 4, 2021, 5:30 pm IST
Updated : Oct 4, 2021, 6:14 pm IST
SHARE ARTICLE
Pandora Papers Leak
Pandora Papers Leak

ICIJ ਦੇ ਪੰਡੋਰਾ ਪੇਪਰਾਂ ਦੇ ਖੁਲਾਸਿਆਂ ਨੇ ਕਈ ਦੇਸ਼ਾਂ ਵਿਚ ਹਲਚਲ ਮਚਾ ਦਿੱਤੀ ਹੈ।

 

ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ (ICIJ) ਦੇ ਪੰਡੋਰਾ ਪੇਪਰਾਂ ਦੇ ਖੁਲਾਸਿਆਂ ਨੇ ਕਈ ਦੇਸ਼ਾਂ ਵਿਚ ਹਲਚਲ ਮਚਾ ਦਿੱਤੀ ਹੈ। ਐਤਵਾਰ ਨੂੰ ਲੀਕ ਹੋਏ ਇਨ੍ਹਾਂ ਦਸਤਾਵੇਜ਼ਾਂ ਨੇ ਭਾਰਤ ਸਮੇਤ ਦੁਨੀਆ ਦੇ 91 ਦੇਸ਼ਾਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ICIJ ਵਿਚ ਬੀਬੀਸੀ ਅਤੇ ਦਿ ਗਾਰਡੀਅਨ ਦੇ ਨਾਲ-ਨਾਲ ਇੰਡੀਅਨ ਐਕਸਪ੍ਰੈਸ ਸਮੇਤ ਦੁਨੀਆ ਭਰ ਦੇ 150 ਤੋਂ ਵੱਧ ਮੀਡੀਆ ਸਮੂਹ ਸ਼ਾਮਲ ਹਨ। ICIJ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 1.19 ਕਰੋੜ ਤੋਂ ਵੱਧ ਗੁਪਤ ਫਾਈਲਾਂ (Confidential files) ਮਿਲੀਆਂ ਹਨ, ਜਿਸ ਨਾਲ ਅਮੀਰਾਂ ਦੇ ਗੁਪਤ ਲੈਣ -ਦੇਣ (Secret Financial Dealings) ਦਾ ਪਰਦਾਫਾਸ਼ ਹੋਇਆ ਹੈ।

ਹੋਰ ਪੜ੍ਹੋ: ਕਿਸਾਨਾਂ ਨੂੰ ਚਿੜਾਉਂਦੇ ਨਜ਼ਰ ਆਏ ਕੇਂਦਰੀ ਮੰਤਰੀ ਅਜੇ ਮਿਸ਼ਰਾ, ਵੀਡੀਓ ਹੋਇਆ ਵਾਇਰਲ

Pandora Papers LeakPandora Papers Leak

ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਗੁਪਤ ਦਸਤਾਵੇਜ਼ਾਂ 'ਚ ਭਾਰਤੀ ਕ੍ਰਿਕਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar), ਪੌਪ ਮਿਊਜ਼ਿਕ ਸਟਾਰ ਸ਼ਕੀਰਾ (Shakira), ਸੁਪਰ ਮਾਡਲ ਕਲਾਉਡੀਆ ਸ਼ਿਫਰ ਅਤੇ 'ਲੇਨ ਦਿ ਫੈਟ ਵਨ' ਵਜੋਂ ਜਾਣੇ ਜਾਂਦੇ ਇਟਾਲੀਅਨ ਮੋਬਸਟਰ ਦੇ ਨਾਂ ਵੀ ਸ਼ਾਮਲ ਹਨ। ਇਸ ਰਿਪੋਰਟ ਅਨੁਸਾਰ, “ਸਚਿਨ ਤੇਂਦੁਲਕਰ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਿਵੇਸ਼ ਜਾਇਜ਼ ਹੈ। ਸ਼ਕੀਰਾ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਦੀਆਂ ਕੰਪਨੀਆਂ ਨੂੰ ਕੋਈ ਟੈਕਸ ਲਾਭ ਨਹੀਂ ਮਿਲਦਾ। ਇਸ ਦੇ ਨਾਲ ਹੀ, ਸ਼ਿਫਰ ਦੇ ਵਕੀਲ ਨੇ ਕਿਹਾ ਕਿ ਉਹ ਯੂਕੇ ਵਿਚ ਟੈਕਸ ਇਕੱਠਾ ਕਰਦੀ ਹੈ।”

ਹੋਰ ਪੜ੍ਹੋ: ਕੋਰੋਨਾ ਕਾਰਨ ਹੋਈ ਮੌਤ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਨੂੰ SC ਨੇ ਦਿੱਤੀ ਮਨਜ਼ੂਰੀ

Sachin Tendulkar and ShakiraSachin Tendulkar and Shakira

ਆਪਣੀ ਜਾਇਦਾਦਾਂ ਨਾਲ ਜੁੜੀ ਜਾਣਕਾਰੀ ਲੁਕਾਉਣ ਵਾਲੇ ਸਿਆਸਤਦਾਨਾਂ (Politicians) ਦੀ ਗਿਣਤੀ ਦੇ ਲਿਹਾਜ਼ ਨਾਲ ਪਾਕਿਸਤਾਨ 7 ਵੇਂ ਅਤੇ ਭਾਰਤ 6 ਵੇਂ ਸਥਾਨ 'ਤੇ ਹੈ। ਪੰਡੋਰਾ ਪੇਪਰਾਂ (Pandora Papers) ਵਿਚ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ (PM Imran Khan) ਦੇ ਕਰੀਬੀ ਦੋਸਤਾਂ ਦੇ ਨਾਂ ਵੀ ਸ਼ਾਮਲ ਹਨ। ਇਮਰਾਨ ਖਾਨ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਮੰਤਰੀ ਜਾਂ ਸਲਾਹਕਾਰ ਕੋਲ ਗੁਪਤ ਸੰਪਤੀ ਹੈ, ਤਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।

ਹੋਰ ਪੜ੍ਹੋ: ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਦਾ ਸਵਾਲ, 'ਕਾਨੂੰਨ ਨੂੰ ਚੁਣੌਤੀ ਦਿੱਤੀ ਹੈ ਤਾਂ ਪ੍ਰਦਰਸ਼ਨ ਕਿਉਂ?'

Pakistan PM Imran KhanPakistan PM Imran Khan

ICIJ ਦੀ ਪੰਡੋਰਾ ਪੇਪਰਾਂ ਦੀ ਸੂਚੀ ਵਿਚ ਜੌਰਡਨ ਦੇ ਰਾਜੇ, ਯੂਕਰੇਨ, ਕੀਨੀਆ ਅਤੇ ਇਕਵਾਡੋਰ ਦੇ ਰਾਸ਼ਟਰਪਤੀ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਅਤੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਨਾਂ ਵੀ ਸ਼ਾਮਲ ਹਨ। ਇਹ ਦਸਤਾਵੇਜ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 'ਗੈਰ ਰਸਮੀ ਪ੍ਰਚਾਰ ਮੰਤਰੀ' ਦੀਆਂ ਗਤੀਵਿਧੀਆਂ ਦਾ ਵੀ ਖੁਲਾਸਾ ਕਰਦੇ ਹਨ। ਇਸ ਵਿਚ ਰੂਸ, ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ 130 ਤੋਂ ਵੱਧ ਅਰਬਪਤੀਆਂ (Billionaires) ਦੇ ਨਾਮ ਹਨ।

ਹੋਰ ਪੜ੍ਹੋ: NCB ਨੇ ਕਰੂਜ਼ 'ਤੇ ਫਿਰ ਮਾਰਿਆ ਛਾਪਾ, ਨਸ਼ਿਆਂ ਦੀ ਵੱਡੀ ਖੇਪ ਕੀਤੀ ਬਰਾਮਦ

Russian President Vladimir PutinRussian President Vladimir Putin

ICIJ ਦੇ ਅਨੁਸਾਰ, ਉਸ ਨੂੰ ਇਹ ਦਸਤਾਵੇਜ਼ 14 ਕੰਪਨੀਆਂ ਤੋਂ ਪ੍ਰਾਪਤ ਹੋਏ ਹਨ ਜੋ ਸ਼ੈਲ ਕੰਪਨੀਆਂ ਬਣਾਉਂਦੀਆਂ ਹਨ ਅਤੇ ਆਪਣੇ ਗਾਹਕਾਂ ਦੇ ਵਿੱਤੀ ਲੈਣ -ਦੇਣ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਹਨ। ICIJ ਦੇ ਦਸਤਾਵੇਜ਼ਾਂ ਵਿਚ ਦੁਨੀਆ ਭਰ ਦੇ 336 ਸ਼ਕਤੀਸ਼ਾਲੀ ਸਿਆਸਤਦਾਨਾਂ ਨਾਲ ਜੁੜੀਆਂ 956 ਕੰਪਨੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ।

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement