ਟਰੱਕ ‘ਚੋਂ 39 ਲਾਸ਼ਾਂ ਮਿਲਣ ਵਾਲੇ ਮਾਮਲੇ ‘ਚ ਵਿਅਤਨਾਮ ਵਿਚ 8 ਹੋਰ ਗ੍ਰਿਫ਼ਤਾਰ
Published : Nov 4, 2019, 8:16 pm IST
Updated : Nov 4, 2019, 8:16 pm IST
SHARE ARTICLE
Truck
Truck

ਬਰਤਾਨੀਆ ਪੁੱਜੇ ਇਕ ਰੈਫਰਿਜਰੇਟਿਡ ਟਰੱਕ ਕੰਟੇਨਰ ਵਿਚੋਂ 39 ਲਾਸ਼ਾਂ ਮਿਲਣ ਦੇ ਮਾਮਲੇ...

ਹਨੋਈ: ਬਰਤਾਨੀਆ ਪੁੱਜੇ ਇਕ ਰੈਫਰਿਜਰੇਟਿਡ ਟਰੱਕ ਕੰਟੇਨਰ ਵਿਚੋਂ 39 ਲਾਸ਼ਾਂ ਮਿਲਣ ਦੇ ਮਾਮਲੇ ਵਿਚ ਵੀਅਤਨਾਮ ਵਿਚ ਹੋਰ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ ਕੰਟੇਨਰ ਤੋਂ ਮਿਲੀਆਂ ਇਨ੍ਹਾਂ ਲਾਸ਼ਾਂ ਦੀ ਪਛਾਣ ਵੀਅਤਨਾਮੀ ਨਾਗਰਿਕਾਂ ਵਜੋਂ ਕੀਤੀ ਗਈ ਹੈ।

ਵੀਅਤਨਾਮ ਦੀ ਪੁਲਿਸ ਨੇ ਕਿਹਾ ਹੈ ਕਿ ਮਨੁੱਖੀ ਸਮੱਗਲਿੰਗ ਦੇ ਦੋਸ਼ ਵਿਚ ਐਤਵਾਰ ਨੂੰ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਬਰਤਾਨੀਆ ਦੀ ਪੁਲਿਸ ਨੇ ਬੀਤੇ ਸ਼ੁੱਕਰਵਾਰ ਕਿਹਾ ਸੀ ਕਿ ਕੰਟੇਨਰ ਵਿਚ ਮਿ੍ਤਕ ਮਿਲੇ ਲੋਕ ਵੀਅਤਨਾਮੀ ਸਨ। ਸ਼ੁਰੂ ਵਿਚ ਉਨ੍ਹਾਂ ਨੂੰ ਚੀਨੀ ਨਾਗਰਿਕ ਦੱਸਿਆ ਗਿਆ ਸੀ ਪ੍ਰੰਤੂ ਜਦੋਂ ਪੀੜਤ ਵੀਅਤਨਾਮੀ ਪਰਿਵਾਰਾਂ ਨੇ ਆਪਣਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਇਹ ਮਾਮਲਾ ਉਜਾਗਰ ਹੋਇਆ।

ਬਰਤਾਨੀਆ ਦੀ ਪੁਲਿਸ ਨੇ 23 ਅਕਤੂਬਰ ਨੂੰ ਮੱਧ ਲੰਡਨ ਤੋਂ ਕਰੀਬ 32 ਕਿਲੋਮੀਟਰ ਦੂਰ ਸਥਿਤ ਗ੍ਰੇਜ ਉਦਯੋਗਿਕ ਖੇਤਰ ਵਿਚ ਪੁੱਜੇ ਇਕ ਟਰੱਕ ਕੰਟੇਨਰ ਤੋਂ 39 ਲਾਸ਼ਾਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿਚ ਉੱਤਰੀ ਆਇਰਲੈਂਡ ਦੇ ਟਰੱਕ ਡਰਾਈਵਰ ਮੌਰਿਸ ਰਾਬਿਨਸਨ (25) ਨੂੰ ਹੱਤਿਆ ਦੇ ਸ਼ੱਕ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਪਿੱਛੋਂ ਪਿਛਲੇ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਤੋਂ ਇਕ ਹੋਰ ਵਿਅਕਤੀ ਦੀ ਗਿ੍ਫ਼ਤਾਰੀ ਹੋਈ ਸੀ। ਇਸੇ ਦਿਨ ਦੋ ਹੋਰ ਵੀਅਤਨਾਮੀ ਨਾਗਰਿਕਾਂ ਨੂੰ ਵੀ ਫੜਿਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement