
ਬ੍ਰਿਟੇਨ ਵਿਚ ਇਕ ਟਰੱਕ ਵਿਚੋਂ 39 ਲੋਕਾਂ ਦੇ ਸਰੀਰ ਬਰਾਮਦ ਕੀਤੇ ਗਏ ਸੀ
ਵਾਸ਼ਿੰਗਟਨ: ਬ੍ਰਿਟੇਨ ਵਿਚ ਇਕ ਟਰੱਕ ਵਿਚੋਂ 39 ਲੋਕਾਂ ਦੇ ਸਰੀਰ ਬਰਾਮਦ ਕੀਤੇ ਗਏ ਸੀ। ਬ੍ਰਿਟਿਸ਼ ਮੀਡੀਆ ਦੀ ਰਿਪੋਰਟ ਮੁਤਾਬਕ ਟਰੱਕ ਬਾਹਰ ਤੋਂ ਬੰਦ ਸੀ ਅਤੇ ਅੰਦਰ ਦਾ ਤਾਪਮਾਨ -25 ਡਿਗਰੀ ਸੀ। ਇਸੇ ਕਾਰਨ ਟਰੱਕ ਅੰਦਰ ਬੰਦ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ ਅਤੇ ਬੇਹੱਦ ਠੰਡ ਨਾਲ ਉਹਨਾਂ ਦੀ ਮੌਤ ਹੋ ਗਈ। ਇਹਨਾਂ ਲੋਕਾਂ ਦੇ ਲੰਡਨ ਆਉਣ ਦੀ ਕੋਸ਼ਿਸ਼ ਦੇ ਪਿੱਛੇ ਸਮੱਗਲਰਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
39 bodies were found in a truck in Britain
ਇਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਆਖਰੀ ਸਮੇਂ ਤੱਕ ਲੋਕ ਟਰੱਕ ਦੇ ਦਰਵਾਜ਼ੇ ਨੂੰ ਖੜਕਾ ਕੇ ਮਦਦ ਦੀ ਗੁਹਾਰ ਲਗਾ ਰਹੇ ਸੀ। ਇਸ ਮਾਮਲੇ ਵਿਚ ਟਰੱਕ ਦੇ ਡਰਾਇਵਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਬ੍ਰਿਟੇਨ ਦੇ ਐਸੇਕਸ ਵਿਚ ਟਰੱਕ ਵਿਚ 39 ਲੋਕਾਂ ਦੇ ਬੰਦ ਹੋਣ ਦੀ ਜਾਣਕਾਰੀ ਮਿਲੀ ਸੀ। ਟਰੱਕ ਨੂੰ ਬੈਲਜੀਅਮ ਵਿਚ ਇਕ ਫੇਰੀ ‘ਤੇ ਲੋਡ ਕੀਤਾ ਗਿਆ ਸੀ।
39 bodies were found in a truck in Britain
ਹੁਣ ਤੱਕ ਦੀ ਜਾਂਚ ਵਿਚ ਬਰਾਮਦ ਹੋਏ ਲੋਕਾਂ ਦੀ ਪਛਾਣ ਸਾਹਮਣੇ ਨਹੀਂ ਆਈ ਹੈ। ਸ਼ੁਰੂਆਤ ਵਿਚ ਬ੍ਰਿਟਿਸ਼ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀ ਪਛਾਣ ਕਰਨ ਵਿਚ ਸਮਾਂ ਲੱਗਦਾ ਹੈ। ਰਿਪੋਰਟ ਮੁਤਾਬਕ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 39 ਲੋਕਾਂ ਵਿਚ 6 ਲੋਕ ਵੀਅਤਨਾਮ ਦੇ ਸਨ। ਇਸ ਤੋਂ ਪਹਿਲਾਂ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸਾਰੇ ਮ੍ਰਿਤਕ ਲੋਕ ਚੀਨ ਤੋਂ ਹਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।