Abu Dhabi ਦੇ ਪ੍ਰਿੰਸ ਇਸ ਬੱਚੀ ਦੇ ਘਰ ਜਾਣ ਲਈ ਹੋਏ ਮਜ਼ਬੂਰ, ਜਾਣੋ ਕਿਉਂ?
Published : Dec 4, 2019, 12:55 pm IST
Updated : Dec 4, 2019, 1:27 pm IST
SHARE ARTICLE
Abu Dhabi Crown Prince Visits Girl Who Couldn’t Shake His Hand During Event
Abu Dhabi Crown Prince Visits Girl Who Couldn’t Shake His Hand During Event

ਅਬੂ ਧਾਬੀ ਜੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਇਕ ਸਮਾਰੋਹ ਵਿਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ।

ਨਵੀਂ ਦਿੱਲੀ: ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਇਕ ਸਮਾਰੋਹ ਵਿਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਇਕ ਛੋਟੀ ਜਿਹੀ ਬੱਚੀ ਉਹਨਾਂ ਨਾਲ ਹੱਥ ਮਿਲਾਉਣਾ ਚਾਹੁੰਦੀ ਸੀ ਪਰ ਕ੍ਰਾਊਨ ਪ੍ਰਿੰਸ ਦਾ ਉਸ ਬੱਚੀ ਵੱਲ ਧਿਆਨ ਨਹੀਂ ਗਿਆ ਅਤੇ ਬੱਚੀ ਹੱਥ ਨਹੀਂ ਮਿਲਾ ਸਕੀ।ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

Abu Dhabi Crown Prince Visits Girl Who Couldn’t Shake His Hand During EventCrown Prince Visits Girl Who Couldn’t Shake His Hand During Event

ਜਦੋਂ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਿਯਾਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਬੱਚੀ ਆਇਸ਼ਾ ਮੁਹੰਮਦ ਮਸ਼ੀਤ ਅਲ ਮਜੂਰੀ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਉਸ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਆਇਸ਼ਾ ਦੇ ਸਿਰ ਅਤੇ ਹੱਥ ਨੂੰ ਚੁੰਮਿਆ। ਇਸ ਦੇ ਲਈ ਕ੍ਰਾਊਨ ਪ੍ਰਿੰਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਆਇਸ਼ਾ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਲਾਈਨ ਵਿਚੋਂ ਨਿਕਲ ਕੇ ਸ਼ੇਖ ਮੁਹੰਮਦ ਵੱਲ਼ ਆਉਂਦੀ ਹੈ।

Abu Dhabi Crown Prince Visits Girl Who Couldn’t Shake His Hand During EventCrown Prince Visits Girl Who Couldn’t Shake His Hand During Event

ਆਇਸ਼ਾ ਉਹਨਾਂ ਨੂੰ ਮਿਲਣ ਲਈ ਹੱਥ ਅੱਗੇ ਵਧਾਉਂਦੀ ਹੈ। ਸ਼ੇਖ ਮੁਹੰਮਦ ਬਿਨਾਂ ਬੱਚੀ ਨੂੰ ਦੇਖੇ ਅੱਗੇ ਵਧ ਜਾਂਦੇ ਹਨ, ਜਿਸ ਨਾਲ ਉਹ ਉਦਾਸ ਹੋ ਜਾਂਦੀ ਹੈ। ਇਸ ਤੋਂ ਬਾਅਦ ਸ਼ੇਖ ਮੁਹੰਮਦ ਫਿਰ ਬੱਚੀ ਦੇ ਘਰ ਪਹੁੰਚਦੇ ਹਨ ਅਤੇ ਉਸ ਨਾਲ ਮੁਲਾਕਾਤ ਕਰਦੇ ਹਨ।  ਇਸ ਵੀਡੀਓ ਨੂੰ ਉਹਨਾਂ ਨੇ ਖੁਦ ਸ਼ੇਅਰ ਕੀਤਾ ਹੈ, ਜਿਸ ਨੂੰ 1 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

Abu Dhabi Crown Prince Visits Girl Who Couldn’t Shake His Hand During EventCrown Prince Visits Girl Who Couldn’t Shake His Hand During Event

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਨੇ ਕੈਪਸ਼ਨ ਵਿਚ ਲਿਖਿਆ, ‘ਅੱਜ ਮੈਂ ਬੱਚੀ ਆਇਸ਼ਾ ਦੇ ਘਰ ਦਾ ਦੌਰਾ ਕੀਤਾ। ਮੈਂ ਉਸ ਦੇ ਪਰਿਵਾਰ ਨੂੰ ਮਿਲ ਕੇ ਕਾਫ਼ੀ ਖੁਸ਼ ਹੋਇਆ’।  ਸਾਊਦੀ ਪ੍ਰਿੰਸ ਵੱਲੋਂ ਅਜਿਹਾ ਕੀਤੇ ਜਾਣ ਕਾਰਨ ਲੋਕ ਉਹਨਾਂ ਦੀ ਕਾਫ਼ੀ ਤਾਰੀਫ ਕਰ ਰਹੇ ਹਨ।

Abu Dhabi Crown Prince Visits Girl Who Couldn’t Shake His Hand During EventAbu Dhabi Crown Prince Visits Girl Who Couldn’t Shake His Hand During Event

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 


 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement