
ਬਜ਼ੁਰਗ ਨਾਗਰਿਕਾਂ ਦੀ ਵੱਧਦੀ ਸੰਖਿਆਂ ਦੀ ਚਣੌਤੀ ਨਾਲ ਜੂਝ ਰਿਹਾ ਹੈ ਜਪਾਨ
ਟੋਕੀਉ :ਕਸਟਮਰ ਕੇਅਰ 'ਤੇ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕਰਨ ਵਾਲੀ ਖ਼ਬਰਾਂ ਤਾ ਤੁਸੀ ਸੁਣੀ ਹੋਣਗੀਆਂ ਪਰ ਕੀ ਕੋਈ ਵਿਅਕਤੀ ਇਕ ਦਿਨ ਵਿਚ ਸੈਕੜਿਆਂ ਵਾਰ ਫੋਨ ਕਰ ਸਕਦਾ ਹੈ। ਜਪਾਨ ਤੋਂ ਇਕ ਅਨੋਖੀ ਹੀ ਘਟਨਾ ਸਾਹਮਣੇ ਆਈ ਹੈ। ਜਿੱਥੇ 71 ਸਾਲਾਂ ਬਜ਼ੁਰਗ ਨੇ ਮੋਬਾਇਲ ਕੰਪਨੀ ਦੀ ਸੇਵਾ ਤੋਂ ਨਰਾਜ਼ ਹੋ ਕੇ ਕਸਟਮਰ ਕੇਅਰ ਤੇ 8 ਦਿਨ ਵਿਚ 24 ਹਜ਼ਾਰ ਵਾਰ ਫੋਨ ਕੀਤਾ।
file photo
ਟੋਕੀਉ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਕਿਤੋਸ਼ੀ ਔਕਾਮੋਟਾ ਨੇ ਮੋਬਾਈਲ ਕੰਪਨੀ ਨੂੰ ਟੋਲ ਫ੍ਰੀ ਨੰਬਰ 'ਤੇ ਦਿਨ-ਰਾਤ ਲਗਾਤਾਰ ਫੋਨ ਕਰਦਾ ਰਿਹਾ। ਇੱਥੋਂ ਦੀ ਵੱਡੀ ਟੈਲੀਫੋਨ ਕੰਪਨੀ ਕੇਡੀਡੀਆਈ ਦਾ ਇਲਜ਼ਾਮ ਹੈ ਕਿ ਮੁਲਜ਼ਮ ਅਕਿਤੋਸ਼ੀ ਵਾਰ-ਵਾਰ ਫੋਨ ਕਰਕੇ ਕੰਪਨੀ ਪ੍ਰਤੀਨਿਧੀ ਨਾਲ ਦੁਰਵਿਵਹਾਰ ਕਰਦਾ ਅਤੇ ਘਰ ਆ ਕੇ ਮਾਫ਼ੀ ਮੰਗਣ ਦੀ ਮੰਗ ਕਰਦਾ ਸੀ।
file photo
ਜਦੋਂ ਮੁਲਜ਼ਮ ਬਜ਼ੁਰਗ ਨੂੰ ਕੰਪਨੀ ਦੁਆਰਾ ਪੁੱਛਗਿੱਛ ਕੀਤੀ ਜਾਂਦੀ ਤਾਂ ਉਹ ਫੋਨ ਕੱਟ ਦਿੰਦਾ। ਪੁਲਿਸ ਨੇ ਮੁਲਜ਼ਮ ਨੂੰ ਕੰਮ ਵਿਚ ਵਿਘਨ ਪਹੁੰਚਾਉਣ ਦੇ ਇਲਜ਼ਾਮ ਹੇਠ ਗਿਰਫ਼ਤਾਰ ਕਰ ਲਿਆ ਹੈ।
file photo
ਦੱਸਣਯੋਗ ਹੈ ਕਿ ਜਪਾਨ ਆਪਣੇ ਇੱਥੇ ਬਜ਼ੁਰਗ ਨਾਗਰਿਕਾਂ ਦੀ ਵੱਧਦੀ ਸੰਖਿਆਂ ਦੀ ਚਣੌਤੀ ਨਾਲ ਜੂਝ ਰਿਹਾ ਹੈ। ਬਜ਼ੁਰਗਾ ਦੇ ਵਾਹਨ ਚਲਾਉਣ ਦੇ ਕਾਰਨ ਇੱਥੇ ਸੜਕ ਦੁਰਘਟਨਾਵਾਂ ਵਧੀਆਂ ਹਨ। ਨਾਲ ਹੀ ਰੇਲਵੇ ਚਾਲਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਬਜ਼ੁਰਗ ਖਪਤਕਾਰਾਂ ਦੇ ਦੁਰ-ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।