
ਬ੍ਰਿਟੇਨ ਦੀ ਨੈਸ਼ਨਲ ਲਾਟਰੀ ਤੋਂ ਜਿੱਤੇ ਹਨ ਇਹ ਪੈਸੇ
ਨਵੀਂ ਦਿੱਲੀ : ਇਕ ਵਿਅਕਤੀ ਦੀ ਅਜਿਹੀ ਕਿਸਮਤ ਬਲਦੀ ਕਿ ਅਚਾਨਕ ਉਹ 381 ਕਰੋੜ ਰੁਪਇਆ ਦਾ ਮਾਲਕ ਹੋ ਗਿਆ ਹੈ। ਅਸਲ ਵਿਚ ਇਸ ਵਿਅਕਤੀ ਨੇ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਤੋਂ ਇਹ ਪੈਸੇ ਜਿੱਤੇ ਹਨ। ਇਸ ਜਿੱਤ ਦੇ ਨਾਲ ਹੀ ਇਹ ਵਿਅਕਤੀ ਕਈਂ ਸੈਲੀਬਰੀਟੀਆਂ ਤੋਂ ਵੀ ਜ਼ਿਆਦਾ ਅਮੀਰ ਹੋ ਗਿਆ ਹੈ। ਬ੍ਰਿਟੇਨ ਦੇ ਲਾਟਰੀ ਨਿਯਮਾਂ ਤਹਿਤ ਜਿੱਤਣ ਵਾਲਾ ਵਿਅਕਤੀ ਆਪਣੀ ਪਹਿਚਾਣ ਗੁੱਪਤ ਰੱਖ ਸਕਦਾ ਹੈ। ਇਸ ਸਾਲ EURO MILLION ਜੈਕਪਾਟ ਜਿੱਤਣ ਵਾਲਾ ਇਹ ਸੱਤਵਾਂ ਵਿਅਕਤੀ ਬਣ ਗਿਆ ਹੈ।
file photo
ਦੱਸ ਦਈਏ ਕਿ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਿਚ ਸੱਭ ਤੋਂ ਜ਼ਿਆਦਾਂ ਰੁਪਏ ਜਿੱਤਣ ਦਾ ਰਿਕਾਰਡ 1585 ਕਰੋੜ ਦਾ ਹੈ। ਅਕਤੂਬਰ ਵਿਚ ਹੀ ਇਕ ਵਿਅਕਤੀ ਨੇ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਿਚ ਇਹ ਰਕਮ ਜਿੱਤੀ ਸੀ। ਡੇਲੀ ਮਿਲ ਦੇ ਮੁਤਾਬਕ ਇਸ ਵਾਰ ਅਰਬਪਤੀ ਬਣਨ ਵਾਲੇ ਵਿਅਕਤੀ ਦਾ ਲਾਟਰੀ ਨੰਬਰ VRTL46314 ਸੀ।
file photo
ਕੁੱਝ ਹਫ਼ਤੇ ਪਹਿਲਾਂ ਬ੍ਰਿਟੇਨ ਦੇ ਰਹਿਣ ਵਾਲੇ ਕਪਲ ਸਟੀਵ ਥਾਮਪਸਨ ਅਤੇ ਲੰਕਾ ਨੇ 979 ਕਰੋੜ ਰੁਪਏ ਜਿੱਤੇ ਸਨ। ਉੱਥੇ ਹੀ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਦੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਸਕੀਮ ਲਾਂਚ ਕੀਤੀ ਜਾਂਦੀ ਹੈ।
file photo
ਨੈਸ਼ਨਲ ਲਾਟਰੀ ਦੀ ਲਾਟਰੀ ਸੈੱਟ ਫੋਰ ਲਾਈਫ ਸਕੀਮ ਦੇ ਅਧੀਨ ਜਿੱਤੇ ਹੋਏ ਵਿਅਕਤੀ/ਔਰਤ ਨੂੰ 30 ਸਾਲ ਤਕ ਹਰ ਮਹੀਨੇਂ 8 ਲੱਖ ਰੁਪਏ ਤੋਂ ਜ਼ਿਆਦਾ ਦਿੱਤੇ ਜਾਂਦੇ ਹਨ। ਅਗਸਤ 2019 ਵਿਚ ਇਕ ਵਿਅਕਤੀ ਦੇ ਅਨੌਖੀ ਲਾਟਰੀ ਹੱਥ ਲੱਗੀ ਸੀ। ਲਾਟਰੀ ਸੈੱਟ ਫੋਰ ਲਾਈਫ ਸਕੀਮ ਵਿਚ ਨੌਜਵਾਨ ਡੀਨ ਵਿਮੇਸ ਜਿੱਤੇ ਸਨ। ਇਸਦੇ ਬਾਅਦ ਉਹ ਹਰ ਮਹੀਨੇਂ ਨੈਸ਼ਨਲ ਲਾਟਰੀ ਦੇ ਵੱਲੋਂ 8.6 ਲੱਖ ਰੁਪਏ ਪਾਉਣ ਦੇ ਹੱਕਦਾਰ ਬਣ ਗਏ ਸਨ।