Advertisement
  ਖ਼ਬਰਾਂ   ਕੌਮਾਂਤਰੀ  04 Dec 2019  ਦੁਨੀਆਂ ਵਿਚ ਸਭ ਤੋਂ ਵੱਧ ਹੁਸ਼ਿਆਰ ਹਨ ਇਸ ਦੇਸ਼ ਦੇ ਬੱਚੇ, ਸਰਵੇ ਵਿਚ ਹੋਇਆ ਖੁਲਾਸਾ

ਦੁਨੀਆਂ ਵਿਚ ਸਭ ਤੋਂ ਵੱਧ ਹੁਸ਼ਿਆਰ ਹਨ ਇਸ ਦੇਸ਼ ਦੇ ਬੱਚੇ, ਸਰਵੇ ਵਿਚ ਹੋਇਆ ਖੁਲਾਸਾ

ਏਜੰਸੀ
Published Dec 4, 2019, 4:05 pm IST
Updated Dec 4, 2019, 4:24 pm IST
ਬੱਚਿਆਂ ਵਿਚ ਪੜ੍ਹਾਈ, ਗਣਿਤ ਅਤੇ ਵਿਗਿਆਨ ਦੀ ਸਮਝ ਜਾਣਨ ਲਈ ਕੀਤੇ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼ ਹਨ।
Teens from China's wealthiest regions rank top
 Teens from China's wealthiest regions rank top

ਵਾਸ਼ਿੰਗਟਨ: ਬੱਚਿਆਂ ਵਿਚ ਪੜ੍ਹਾਈ, ਗਣਿਤ ਅਤੇ ਵਿਗਿਆਨ ਦੀ ਸਮਝ ਜਾਣਨ ਲਈ ਕੀਤੇ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼ ਹਨ। ਭਵਿੱਖ ਵਿਚ ਆਰਥਕ ਤਾਕਤ ਅਤੇ ਤਕਨੀਕੀ ਆਰਥਿਕਤਾ ਦੇ ਸੰਘਰਸ਼ ਦੇ ਲਿਹਾਜ਼ ਨਾਲ ਇਸ ਮਾਮਲੇ ਵਿਚ ਚੀਨ ਦੂਜੇ ਦੇਸ਼ਾਂ ਤੋਂ ਅੱਗੇ ਨਿਕਲਣ ਦੀ ਸਮਰੱਥਾ ਰੱਖਦਾ ਹੈ।

Teens from China's wealthiest regions rank top Teens from China's wealthiest regions rank top

ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ ਦੇ ਦੁਨੀਆਂ ਭਰ ਵਿਚ 15 ਸਾਲਾ ਵਿਦਿਆਰਥੀਆਂ ਦੇ ਅਧਿਐਨ ਵਿਚ ਪਾਇਆ ਗਿਆ ਕਿ ਚੀਨ ਦੇ ਚਾਰ ਸੂਬੇ, ਬੀਜਿੰਗ, ਸ਼ੰਘਾਈ, ਜਿਆਂਗਸੂ ਅਤੇ ਝੇਜਿਆਂਗ ਦੇ ਵਿਦਿਆਰਥੀ ਵਿਗਿਆਨ ਅਤੇ ਗਣਿਤ ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਸੀ। ਉਹਨਾਂ ‘ਤੇ ਇਸ ਗੱਲ ਦਾ ਕੋਈ ਵੀ ਪ੍ਰਭਾਵ ਨਹੀਂ ਸੀ ਕਿ ਘਰ ਦੀ ਆਮਦਨ ਪ੍ਰਤੀ ਮੈਂਬਰ ਦੇ ਔਸਤ ਨਾਲ ਘੱਟ ਸੀ।

Teens from China's wealthiest regions rank top Teens from China's wealthiest regions rank top

ਓਈਸੀਡੀ ਦੀ ਜਨਰਲ ਸਕੱਤਕ ਏਂਜਲ ਗੁਰੀਆ ਨੇ ਕਿਹਾ ਕਿ ਉਹਨਾਂ ਦੇ ਸਕੂਲਾਂ ਦੀ ਗੁਣਵੱਤਾ ਕੱਲ ਦੀ ਆਰਥਿਕਤਾ ਦੀ ਤਾਕਤ ਵਿਚ ਵਾਧਾ ਕਰੇਗੀ। 79 ਦੇਸ਼ਾਂ ਦੇ 6 ਲੱਖ ਵਿਦਿਆਰਥੀਆਂ ਦੇ ਪੀਆਈਐਸਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਕਦੀ-ਕਦੀ ਸਿੱਖਿਆ ਲਈ ਸਮਰਪਿਤ ਸਰੋਤਾਂ ਦੇ ਬਾਵਜੂਜ ਸਿੱਖਿਆ ਵਿਚ ਸੁਧਾਰ ਨਹੀਂ ਹੋ ਰਿਹਾ ਹੈ।

Teens from China's wealthiest regions rank top Teens from China's wealthiest regions rank top

ਇਹ ਓਈਸੀਡੀ ਦੇਸ਼ਾਂ ਲਈ ਇਕ ਵੱਡੀ ਸਮੱਸਿਆ ਹੈ, ਜੋ ਪਿਛਲੇ ਦਹਾਕੇ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀ ‘ਤੇ 15 ਫੀਸਦੀ ਤੋਂ ਜ਼ਿਆਦਾ ਖਰਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਪਹਿਲੀ ਵਾਰ ਸਾਲ 2000 ਵਿਚ ਪੀਆਈਐਸਏ ਨੂੰ ਅਯੋਜਿਤ ਕਰਨ ਤੋਂ ਬਾਅਦ ਤੋਂ ਜ਼ਿਆਦਾਤਰ ਓਈਸੀਡੀ ਦੇਸ਼ਾਂ ਨੇ ਅਪਣੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਲਗਭਗ ਕੋਈ ਸੁਧਾਰ ਨਹੀਂ ਦੇਖਿਆ।

Jalandhar primary schools childrenSchools children

ਰਿਪੋਰਟ ਵਿਚ ਸਮਾਜਿਕ-ਆਰਥਿਕ ਪਿਛੋਕੜ ਦੇ ਅਧਾਰ ਤੇ ਵਿਦਿਅਕ ਪ੍ਰਾਪਤੀ ਵਿਚ ਅਸਮਾਨਤਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ।ਕੁਝ ਦੇਸ਼ਾਂ ਵਿਚ ਜਿੱਥੇ ਸਿੱਖਿਆ ‘ਤੇ ਸਰਕਾਰੀ ਖਰਚਾ ਜ਼ਿਆਦਾ ਹੈ ਉੱਥੇ ਹੀ ਵਿਦਿਆਰਥੀਆਂ ਦਾ ਪਿਛੋਕੜ ਉਹਨਾਂ ਦੇ ਵਿਦਿਅਕ ਨਤੀਜਿਆਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

Children Children

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement
Advertisement

 

Advertisement
Advertisement