Indians Jailed in Singapore: ਸਿੰਗਾਪੁਰ ’ਚ ਦੋ ਹੋਰ ਭਾਰਤੀਆਂ ਨੂੰ ਸੁਣਾਈ ਗਈ ਜੇਲ ਦੀ ਸਜ਼ਾ
Published : Dec 4, 2023, 7:58 am IST
Updated : Dec 4, 2023, 7:58 am IST
SHARE ARTICLE
Two More Indians Jailed For Conspiring To Steal
Two More Indians Jailed For Conspiring To Steal

ਬ੍ਰਹਮਭੱਟ ਕੋਮਲ ਚੇਤਨਕੁਮਾਰ ਅਤੇ ਕ੍ਰਿਸ਼ਚੀਅਨ ਅਰਪਿਤਾ ਅਰਵਿੰਦਭਾਈ ਦੋਵੇਂ 27 ਸਾਲ ਦੇ ਹਨ

Indians Jailed in Singapore: ਸਿੰਗਾਪੁਰ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਇਕ ਰਿਟੇਲ ਸਟੋਰ ਤੋਂ ਇਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਜੇਲ ਦੀ ਸਜ਼ਾ ਸੁਣਾਈ ਗਈ, ਜਦੋਂਕਿ ਉਨ੍ਹਾਂ ਦੇ ਚਾਰ ਹਮਵਤਨਾਂ ਨੂੰ ਇਸੇ ਅਪਰਾਧ ਲਈ ਕੱੁਝ ਦਿਨ ਪਹਿਲਾਂ ਜੇਲ ਦੀ ਸਜ਼ਾ ਸੁਣਾਈ ਗਈ ਸੀ।

ਬ੍ਰਹਮਭੱਟ ਕੋਮਲ ਚੇਤਨਕੁਮਾਰ ਅਤੇ ਕ੍ਰਿਸ਼ਚੀਅਨ ਅਰਪਿਤਾ ਅਰਵਿੰਦਭਾਈ ਦੋਵੇਂ 27 ਸਾਲ ਦੇ ਹਨ, ਨੇ ਸ਼ੁਰੂਆਤੀ ਤੌਰ ’ਤੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਚੋਰੀ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਉਨ੍ਹਾਂ ਨੂੰ ਦੁਕਾਨ ਤੋਂ ਚੋਰੀ ਕਰਨ ਦੇ ਅਪਰਾਧ ਲਈ ਦੋਸ਼ੀ ਮੰਨਿਆ ਗਿਆ। ਦਿ ਸਟਰੇਟ ਟਾਈਮਜ਼ ਅਖਬਾਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਕ੍ਰਮਵਾਰ 40 ਅਤੇ 45 ਦਿਨਾਂ ਦੀ ਜੇਲ ਦੀ ਸਜ਼ਾ ਸੁਣਾਈ ਗਈ। ਕੋਮਲ ਅਤੇ ਅਰਪਿਤਾ ਸਿੰਗਾਪੁਰ ਵਿਚ ਸਟੂਡੈਂਟ ਪਾਸ ’ਤੇ ਸਨ ਅਤੇ ਚਾਰ ਹੋਰ ਭਾਰਤੀਆਂ ਨਾਲ ਰਹਿੰਦੀਆਂ ਸਨ। ਗਰੁੱਪ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਨੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚੀ।

ਇਸ ਸਾਜ਼ਿਸ਼ ਵਿੱਚ ਤਿੰਨ ਹੋਰ ਭਾਰਤੀ ਨਾਗਰਿਕ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਦੋ ਨੇ ਆਊਟਲੈਟ ਤੋਂ ਚੋਰੀ ਕਰਨ ਦੀ ਯੋਜਨਾ ਬਣਾਈ ਅਤੇ ਬਾਕੀਆਂ ਨੂੰ ਇਸ ਯੋਜਨਾ ਵਿਚ ਸ਼ਾਮਲ ਕੀਤਾ। ਸਮੂਹ ਦੇ ਚਾਰ ਲੋਕਾਂ ਨੂੰ 22 ਨਵੰਬਰ ਨੂੰ 40 ਤੋਂ 65 ਦਿਨਾਂ ਦੇ ਵਿਚਕਾਰ ਜੇਲ ਦੀ ਸਜ਼ਾ ਸੁਣਾਈ ਗਈ। ਅਕਤੂਬਰ ਵਿਚ ਸਮੂਹ ਸਟੋਰ ਵਿਚ ਗਿਆ ਅਤੇ ਰੇਡੀਉ-ਫ਼ਰੀਕੁਐਂਸੀ ਆਈਡੈਂਟੀਫ਼ਿਕੇਸ਼ਨ ਵਾਲੇ ਕੀਮਤ ਟੈਗ ਹਟਾ ਦਿਤੇ। ਰਿਪੋਰਟ ਅਨੁਸਾਰ ਉਨ੍ਹਾਂ ਨੇ ਸਟੋਰ ਦੇ ਸੁਰੱਖਿਆ ਅਲਾਰਮ ਨੂੰ ਬੰਦ ਕੀਤੇ ਬਿਨਾਂ ਚੀਜ਼ਾਂ ਨੂੰ ਚੋਰੀ ਕਰਨ ਦੀ ਸਾਜ਼ਿਸ਼ ਰਚੀ। ਸਮੂਹ ਨੇ ਫਿਰ ਸਵੈ-ਚੈੱਕਆਊਟ ਖੇਤਰ ਤੋਂ ਟੋਟ ਬੈਗ ਖ਼ਰੀਦੇ ਅਤੇ ਬੈਗਾਂ ਵਿਚ ਕੱਪੜੇ ਭਰੇ, ਇਹ ਦਿਖਾਉਂਦੇ ਹੋਏ ਕਿ ਉਨ੍ਹਾਂ ਨੇ ਅਪਣੀਆਂ ਸਾਰੀਆਂ ਚੀਜ਼ਾਂ ਲਈ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਕੁੱਲ ਮਿਲਾ ਕੇ 1,788 ਸਿੰਗਾਪੁਰੀ ਡਾਲਰ ਦੀ ਕੀਮਤ ਦੇ 64 ਕੱਪੜੇ ਚੋਰੀ ਕਰ ਲਏ।

ਅਧਿਕਾਰੀਆਂ ਨੂੰ ਸਾਜ਼ਿਸ਼ ਬਾਰੇ ਸੁਚੇਤ ਕੀਤਾ ਗਿਆ ਸੀ ਜਦੋਂ ਇਕ ਦੂਜੇ ਸਮੂਹ ਨੇ, ਜਿਸ ਵਿਚ ਪਹਿਲੇ ਸਮੂਹ ਦੇ ਕੱੁਝ ਮੈਂਬਰਾਂ ਸ਼ਾਮਲ ਸਨ- ਨੇ ਉਸੇ ਆਉਟਲੇਟ ਤੋਂ ਕੱੁਝ ਦਿਨਾਂ ਬਾਅਦ 2,271 ਸਿੰਗਾਪੁਰੀ ਡਾਲਰ ਦੀ ਕੀਮਤ ਦੇ ਕੱਪੜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

(For more news apart from Two More Indians Jailed For Conspiring To Steal, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement