
ਲੰਡਨ ’ਚ ਹਜ਼ਾਰਾਂ ਲੋਕ ਹੋਏ ਇਕੱਠੇ
London News: ਹਜ਼ਾਰਾਂ ਕਿਸਾਨ ਮੰਗਲਵਾਰ ਨੂੰ 'ਪੈਨਕੇਕ ਡੇ ਰੈਲੀ' ਲਈ ਕੇਂਦਰੀ ਲੰਡਨ ਪਹੁੰਚੇ, ਜਿੱਥੇ ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸਰਕਾਰ ਦੀ ਵਿਰਾਸਤ ਟੈਕਸ ਨੀਤੀ ਦੇ ਖ਼ਿਲਾਫ਼ ਵਿਰੋਧ ਕਰਨਾ ਬੰਦ ਨਹੀਂ ਕਰਨਗੇ।
ਵੱਡੇ ਪੱਧਰ 'ਤੇ ਸ਼ਾਤ ਪ੍ਰਦਰਸ਼ਨ ਹੋਰ ਵੀ ਗੁੱਸੇ ਵਿੱਚ ਆ ਗਿਆ ਕਿਉਂਕਿ ਪ੍ਰਦਰਸ਼ਨਕਾਰੀ, ਇੱਕ ਵੱਡੀ ਕੰਬਾਈਨ ਹਾਰਵੈਸਟਰ ਦੇ ਪਿੱਛੇ ਚੱਲਦੇ ਹੋਏ ਨਾਅਰੇ ਲਗਾ ਰਹੇ ਸਨ ਕਿ "ਅਸੀਂ ਪਿੱਛੇ ਨਹੀਂ ਹਟਾਂਗੇ।"
ਚਾਰ ਮਹੀਨਿਆਂ ਵਿੱਚ ਇਹ ਚੌਥਾ ਮੌਕਾ ਸੀ ਜਦੋਂ ਕਿਸਾਨ ਇੰਨੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਰਕਾਰ ਦੀਆਂ ਵਿਰਾਸਤ ਟੈਕਸ ਸਬੰਧੀ ਨੀਤੀਆਂ ਦਾ ਵਿਰੋਧ ਕੀਤਾ। ਉਹ ਮੰਗ ਕਰ ਰਹੇ ਹਨ ਕਿ ਵਿਰਾਸਤੀ ਟੈਕਸ ਨੂੰ ਬਿਲਕੁਲ ਖ਼ਤਮ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੀਆਂ ਰੈਲੀਆਂ ਦੌਰਾਨ ਸੈਂਕੜੇ ਟਰੈਕਟਰਾਂ ਨੇ ਵ੍ਹਾਈਟਹਾਲ ਨੂੰ ਜਾਮ ਕਰਨ ਤੋਂ ਬਾਅਦ, ਮੈਟਰੋਪੋਲੀਟਨ ਪੁਲਿਸ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਕੋਈ ਵੀ ਅਣਅਧਿਕਾਰਤ ਵਾਹਨ ਨਾ ਲਿਆਉਣ ਦਾ ਆਦੇਸ਼ ਦਿੱਤਾ ਗਿਆ ਸੀ ਜਾਂ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।
ਮੰਗਲਵਾਰ ਨੂੰ ਪਿਛਲੀਆਂ ਰੈਲੀਆਂ ਦੇ ਉਲਟ ਹੋਇਆ ਜਦੋਂ ਕਿਸਾਨ ਰੈਲੀ ਵਾਲੀ ਜਗ੍ਹਾਂ ਉੱਤੇ ਅਨੇਕਾਂ ਟਰੈਕਟਰ ਲੈ ਕੇ ਪਹੁੰਚੇ।