
ਵੀਅਤਨਾਮ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮਹੀਨੇ ਤਕ ਬੰਦ ਕੀਤੇ ਗਏ ਸਕੂਲ ਸੋਮਵਾਰ ਨੂੰ ਖੁੱਲ੍ਹ ਗਏ
ਹਨੋਈ, 4 ਮਈ: ਵੀਅਤਨਾਮ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮਹੀਨੇ ਤਕ ਬੰਦ ਕੀਤੇ ਗਏ ਸਕੂਲ ਸੋਮਵਾਰ ਨੂੰ ਖੁੱਲ੍ਹ ਗਏ। ਰਾਜਧਾਨੀ ਹਨੋਈ ਦੇ ਇਕ ਸੈਕੰਡਰੀ ਸਕੂਲ ਵਿਚ 6ਵੀਂ ਜਮਾਤ ਦੇ ਚੂ ਕੁਆਂਗ ਅਨਹ ਨੇ ਕਿਹਾ,‘‘ਮੈਂ ਦੁਬਾਰਾ ਸਕੂਲ ਜਾਣ ਲਈ ਉਤਸ਼ਾਹਤ ਹਾਂ। ਤਿੰਨ ਮਹੀਨੇ ਬਾਅਦ ਮੈਂ ਅਪਣੇ ਅਧਿਆਪਕਾਂ ਅਤੇ ਸਾਥੀਆਂ ਨਾਲ ਮਿਲ ਸਕਾਂਗਾ।
ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਸਕੂਲ ਵਿਚ ਮਾਸਕ ਲਗਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਅਧਿਆਪਕ ਦੀਨਹ ਬਿਚ ਹੀਨ ਨੇ ਕਿਹਾ ਕਿ ਇਸ ਸਮੇਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਅਸੀ ਇਥੇ ਸੈਨੇਟਾਈਜ਼ਰ ਦੀ ਵਿਵਸਥਾ ਕੀਤੀ ਹੈ। ਸਕੂਲ ਦੇ ਮੁੱਖ ਦਰਵਾਜੇ ਉਤੇ ਵਿਦਿਆਰਥੀਆਂ ਦੇ ਤਾਪਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਜਦ ਵਿਦਿਆਰਥੀ ਕਲਾਸ ਵਿਚ ਹੁੰਦੇ ਹਨ ਉਦੋਂ ਉਨ੍ਹਾਂ ਦੀ ਸਿਹਤ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।‘‘ ਵੀਅਤਨਾਮ ਵਿਚ ਕੋਵਿਡ-19 ਦੇ 271 ਮਾਮਲੇ ਸਾਹਮਣੇ ਆਏ ਸਨ। ਪਿਛਲੇ 3 ਹਫ਼ਤਿਆਂ ਤੋਂ ਇਥੇ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। (ਪੀਟੀਆਈ)