Donald Trump News: ਡੋਨਾਲਡ ਟਰੰਪ ਤੋਂ ਵੱਖ ਹੁੰਦਿਆਂ ਹੀ ਫੁਟਿਆ ਐਲਨ ਮਸਕ ਦਾ ਗੁੱਸਾ
Published : Jun 5, 2025, 6:40 am IST
Updated : Jun 5, 2025, 6:40 am IST
SHARE ARTICLE
Elon Musk  angery on Donald Trump
Elon Musk angery on Donald Trump

ਟਰੰਪ ਦੇ ਟੈਕਸ ਤੇ ਖ਼ਰਚ ਕਟੌਤੀ ਬਿਲ ਨੂੰ ‘ਘਿਨਾਉਣਾ ਤੇ ਘਟੀਆ’ ਦਸਿਆ

Elon Musk's anger Donald Trump : ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਅਤੇ ਖ਼ਰਚ ਕਟੌਤੀ ਬਿਲ ਨੂੰ ‘ਘਿਨਾਉਣਾ’ ਦਸਿਆ ਹੈ। ਰਿਪਬਲਿਕਨ ਪਾਰਟੀ ਦੇ ਵਿਧਾਨਕ ਏਜੰਡੇ ਦਾ ਕੇਂਦਰ ਬਿੰਦੂ ਮੰਨੇ ਜਾਣ ਵਾਲੇ ਬਿਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਸਕ ਦਾ ਬਿਆਨ, ਰਿਪਬਲਿਕਨ ਪਾਰਟੀ ਵਿਚ ਉਸ ਦੇ ਪ੍ਰਭਾਵ ਦੀ ਪ੍ਰੀਖਿਆ ਹੋਵੇਗਾ। 

ਮਸਕ ਨੇ ਇਹ ਟਿੱਪਣੀ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਜਿਹੇ ਸਮੇਂ ਕੀਤੀ ਹੈ ਜਦੋਂ ਕੱੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ‘ਓਵਲ ਆਫ਼ਿਸ’ (ਅਮਰੀਕਾ ਦੇ ਰਾਸ਼ਟਰਪਤੀ ਦਾ ਦਫ਼ਤਰ) ਵਿਚ ਉਨ੍ਹਾਂ ਦੇ ਸਨਮਾਨ ਵਿਚ ਇਕ ਵਿਦਾਇਗੀ ਸਮਾਗਮ ਕਰਵਾਇਆ ਸੀ। ਮਸਕ ਕੁਝ ਦਿਨ ਪਹਿਲਾਂ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਰਹੇ ਸਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ।

ਮਸਕ ਨੇ ਲਿਖਆ,‘‘ਮੈਨੂੰ ਮਾਫ਼ ਕਰਨਾ ਪਰ ਮੈਂ ਇਸ ਨੂੰ ਹੋਰ ਨਹੀਂ ਬਰਦਾਸ਼ਤ ਕਰ ਸਕਦਾ।’’ ਉਨ੍ਹਾਂ ਕਿਹਾ,‘‘ਖ਼ਰਚਿਆਂ ਸਬੰਧੀ ਸੰਸਦ ਦਾ ਇਹ ਬਹੁਤ ਅਪਮਾਨਜਨਕ, ਤੇ ਘਟੀਆ ਬਿਲ ਘਿਨਾਉਣਾ ਹੈ। ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਲੋਕਾਂ ’ਤੇ ਜਿਨ੍ਹਾਂ ਨੇ ਇਸ ਲਈ ਵੋਟ ਪਾਈ: ਤੁਸੀਂ ਜਾਣਦੇ 
ਹੋ ਕਿ ਤੁਸੀਂ ਗਲਤ ਕੀਤਾ ਹੈ। ਤੁਸੀਂ ਇਹ ਜਾਣਦੇ ਹੋ।’’ 

ਇਹ ਬਿਲ ਪ੍ਰਤੀਨਿਧੀ ਸਭਾ ਵਿਚ ਪਾਸ ਹੋ ਗਿਆ ਹੈ ਅਤੇ ਸੈਨੇਟ ਵਿਚ ਇਸ ’ਤੇ ਚਰਚਾ ਹੋਣੀ ਹੈ। ਇਹ ਬਿਲ ਮਸਕ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਨੂੰ ਦਿਤੀ ਜਾਣ ਵਾਲੀ ਸਬਸਿਡੀ ਵਿਚ ਕਟੌਤੀ ਕਰੇਗਾ।  ਮਸਕ ਨੇ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੂੰ ਧਮਕੀ ਭਰੀ ਪੋਸਟ ਵਿਚ ਲਿਖਿਆ,‘‘ਅਗਲੇ ਸਾਲ ਨਵੰਬਰ ਵਿਚ, ਅਸੀਂ ਉਨ੍ਹਾਂ ਸਾਰੇ ਨੇਤਾਵਾਂ ਨੂੰ ਬਰਖ਼ਾਸਤ ਕਰ ਦੇਵਾਂਗੇ ਜਿਨ੍ਹਾਂ ਨੇ ਅਮਰੀਕੀ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।’’ ਇਹ ਦੁਨੀਆ ਦੇ ਸੱਭ ਤੋਂ ਅਮੀਰ ਆਦਮੀ, ਮਸਕ ਦੇ ਰੁਖ਼ ਵਿਚ ਇਕ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ, ਜਿਸ ਨੇ ਪਿਛਲੇ ਸਾਲ ਟਰੰਪ ਦੀ ਚੋਣ ਮੁਹਿੰਮ ਦਾ ਸਮਰਥਨ ਕਰਨ ਲਈ ਘਟੋ-ਘੱਟ 25 ਕਰੋੜ ਖਰਚ ਕੀਤੇ ਸਨ। 

ਉਸ ਨੇ ਪਹਿਲਾਂ ਟਰੰਪ ਮਸਕ ਨੇ ਉਨ੍ਹਾਂ ਰਿਪਬਲਿਕਨ ਸਾਂਸਦਾਂ ਨੂੰ ਹਰਾਉਣ ਵਿਚ ਮਦਦ ਕਰਨ ਦੀ ਗੱਲ ਕਹੀ ਸੀ, ਜੋ ਟਰੰਪ ਪ੍ਰਤੀ ਜ਼ਿਆਦਾ ਵਫ਼ਾਦਾਰ ਨਹੀਂ ਮੰਨੇ ਜਾਂਦੇ ਸਨ ਪਰ ਹੁਣ ਉਹ ਸੁਝਾਅ ਦਿੰਦੇ ਦਿਖਾਈ ਦੇ ਰਹੇ ਹਨ ਕਿ ਜੇਕਰ ਕਾਨੂੰਨਸਾਜ਼ ਰਾਸ਼ਟਰਪਤੀ ਦੀਆਂ ਵਿਧਾਨਕ ਤਰਜੀਹਾਂ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। 

ਇਸ ਬਜਟ ਪੈਕੇਜ ਦਾ ਉਦੇਸ਼ ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਕਾਰਜਕਾਲ ਦੌਰਾਨ 2017 ਵਿਚ ਮਨਜ਼ੂਰ ਕੀਤੀਆਂ ਟੈਕਸ ਕਟੌਤੀਆਂ ਨੂੰ ਵਧਾਉਣਾ ਅਤੇ ਇਸ ਵਿਚ ਨਵੀਆਂ ਟੈਕਸ ਕਟੌਤੀਆਂ ਸ਼ਾਮਲ ਕਰਨਾ ਹੈ। ਇਸ ਵਿਚ ਸਰਹੱਦੀ ਸੁਰੱਖਿਆ, ਦੇਸ਼ ਨਿਕਾਲੇ ਅਤੇ ਰਾਸ਼ਟਰੀ ਸੁਰੱਖਿਆ ਲਈ 350 ਅਰਬ ਡਾਲਰ ਦਾ ਵੱਡਾ ਬਜਟ ਵੀ ਸ਼ਾਮਲ ਹੈ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement