NRI ਪਹੁੰਚਿਆ ਪੁਨੀਤ ਦੀ NGO 'ਚ, ਫਿਰ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ
Published : Aug 5, 2020, 4:13 pm IST
Updated : Aug 5, 2020, 4:13 pm IST
SHARE ARTICLE
NRI NGO PP Puneet Goldy PP
NRI NGO PP Puneet Goldy PP

 ਪੁਨੀਤ ਦੀ NGO ਨੂੰ ਲੈ ਕੇ ਨੌਜਵਾਨ ਨੇ ਕੀਤੇ ਖੁਲਾਸੇ!

ਕੈਨੇਡਾ: ਗੋਲਡੀ ਪੀਪੀ ਤੇ ਪੁਨੀਤ ਪੀਪੀ ਨੂੰ ਲੈ ਕੇ ਚੱਲ ਰਿਹੇ ਵਿਵਾਦ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ ਜਿਸ ਵਿਚ ਇਕ ਨੌਜਵਾਨ ਨੇ ਕੈਨੇਡਾ ਤੋਂ ਲਾਈਵ ਹੋ ਕੇ ਅਜਿਹੇ ਦ੍ਰਿਸ਼ ਦਿਖਾਏ ਜਿਸ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ।

PP GoldyPP Goldy

ਦਰਅਸਲ ਕੁਝ ਸਮਾਂ ਪਹਿਲਾਂ ਨੌਜਵਾਨ ਮੁਤਾਬਕ ਪਨੀਤ ਪੀਪੀ ਦੇ ਵੱਲੋਂ ਕੈਨੇਡਾ ’ਚ ਆਪਣੀ NGO ਦੇ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਨੂੰ ਕਿ ਉਸ ਨੇ ਆਪਣੀ ਘਰਵਾਲੀ ਦੇ ਨਾਮ ਤੇ ਖੋਲ੍ਹਿਆ ਸੀ ਪਰ ਹੁਣ ਇਸ NGO ਦੇ ਬਾਰੇ ਇਹ ਵਿਅਕਤੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਨਾਲ ਹੀ ਇਸ ਸ਼ਖ਼ਸ ਨੇ ਪੁਨੀਤ ਦੀ NGO ਤੇ ਇਲਜ਼ਾਮ ਲਗਾਉਂਦਿਆ ਉਸ ਨੂੰ ਵੱਡਾ ਚੈਲੰਜ ਵੀ ਦੇ ਦਿੱਤਾ ਹੈ।

PP PuneetPP Puneet

ਐਨਆਰਆਈ ਨੇ ਦਸਿਆ ਕਿ ਕੈਨੇਡਾ ਵਿਚ ਪੁਨੀਤ ਅਤੇ ਉਸ ਦੀ ਪਤਨੀ ਨੇ ਇਕ ਘਰ ਕਿਰਾਏ ਤੇ ਲਿਆ ਸੀ ਤੇ ਉਸ ਨੂੰ ਐਨਜੀਓ ਬਣਾਇਆ ਸੀ ਫਿਰ ਪੈਸੇ ਇਕੱਠੇ ਹੋਣ ਤੋਂ ਬਾਅਦ ਉਸ ਦੀ ਪਤਨੀ ਇੱਥੋਂ ਰਫੂ-ਚੱਕਰ ਹੋ ਗਈ। ਇਸ ਦੇ ਨਾਲ ਹੀ ਉਸ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਹਨ। ਦੱਸ ਦੱਈਏ ਕਿ ਪਿਛਲੇ ਲੰਬੇ ਸਮੇਂ ਤੋਂ ਪੀਪੀ ਗੋਲਡੀ ਤੇ ਪੀਪੀ ਪੁਨੀਤ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਵਿਦੇਸਾਂ ਤੋਂ ਆਉਂਣ ਵਾਲੇ ਪੈਸਿਆਂ ‘ਚ ਘਪਲਾ ਕਰਦੇ ਹਨ।

PP PuneetPP Puneet

ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਪਰ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ।

PP PuneetPP Puneet

ਇਸ ਤੋਂ ਬਾਅਦ ਪੀਪੀ ਗੋਲਡੀ, ਅਨਮੋਲ ਕਵਾਤਰਾ, ਪੀਪੀ ਪੁਨੀਤ ਨੇ ਲਾਈਵ ਹੋ ਕੇ ਇਸ ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਅਨਮੋਲ ਕਵਾਤਰਾ, ਪੀਪੀ ਗੋਲਡੀ ਤੇ ਪੀਪੀ ਪੁਨੀਤ ਨੇ ਕਿਹਾ ਕਿ ਉਹਨਾਂ ਵੱਲੋਂ ਸੇਵਾ ਕਦੇ ਵੀ ਬੰਦ ਨਹੀਂ ਹੋਵੇਗੀ ਸਗੋਂ ਉਹ ਹੋਰ ਵਧਾ ਕੇ ਲੋਕਾਂ ਦੀ ਮਦਦ ਕਰਨਗੇ।

Anmol KwatraAnmol Kwatra

ਜਿਸ ਨੂੰ ਲੈ ਕੇ ਸਾਰੇ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਹੁਣ ਇਸ ਨੌਜਵਾਨ ਦੀ ਇਹ ਵੀਡੀਓ ਨੇ ਇਸ ਵਿਵਾਦ ਨੂੰ ਇਕ ਨਵੇ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਵਿਚਲੇ ਸਕਸ਼ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਨੇ ਉਨ੍ਹਾਂ ਚ ਕਿੰਨੀ ਕੁ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ

Location: Canada, Alberta

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement