
ਥਾਈਲੈਂਡ ਦੇ ਸਕੂਲੀ ਵਿਦਿਆਰਥੀਆਂ ਦਾ ਇਕ ਟ੍ਰਿਪ ਜੇਲ ਲਿਜਾਇਆ ਗਿਆ
ਨਵੀਂ ਦਿੱਲੀ, ਥਾਈਲੈਂਡ ਦੇ ਸਕੂਲੀ ਵਿਦਿਆਰਥੀਆਂ ਦਾ ਇਕ ਟ੍ਰਿਪ ਜੇਲ ਲਿਜਾਇਆ ਗਿਆ। ਇਹ ਟ੍ਰਿਪ ਬੱਚਿਆਂ ਨੂੰ ਜੇਲ੍ਹ ਵਿਚ ਕੈਦੀਆਂ ਦੇ ਹਾਲਾਤਾਂ ਨੂੰ ਸਮਝਣ ਲਈ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਟ੍ਰਿਪ ਸਾਰੇ ਬੱਚਿਆਂ ਅਤੇ ਸਕੂਲ ਸਟਾਫ ਦੇ ਨਾਲ-ਨਾਲ ਜੇਲ੍ਹ ਦੇ ਕੈਦੀਆਂ ਲਈ ਵੀ ਯਾਦਗਾਰ ਬਣ ਗਿਆ। ਅਸਲ ਵਿਚ ਟ੍ਰਿਪ 'ਤੇ ਗਏੇ ਇਕ ਬੱਚੇ ਦੀ ਮੁਲਾਕਾਤ ਜੇਲ੍ਹ ਵਿਚ ਬੰਦ ਆਪਣੇ ਕੈਦੀ ਪਿਤਾ ਨਾਲ ਹੋ ਗਈ। ਪਿਓ-ਪੁੱਤ ਦੇ ਇਸ ਭਾਵੁਕ ਮਿਲਾਪ ਨੂੰ ਦੇਖ ਕੇ ਉੱਥੇ ਮੌਜੂਦ ਸਭ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
Son meets prisoner father during school trip
ਪਿਓ-ਪੁੱਤ ਦਾ ਅਜਿਹਾ ਮਿਲਾਪ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ। ਇਸ ਟ੍ਰਿਪ ਦੇ ਆਯੋਜਕ ਅਰੋਮ ਖੂਨਮੌਂਗ ਸਨ, ਜੋ ਇਕ ਸੰਸਥਾ ਲਈ ਕੰਮ ਕਰਦੇ ਹਨ। ਇਹ ਸੰਸਥਾ ਬੱਚਿਆਂ ਲਈ ਵਿਦਿਅਕ ਯਾਤਰਾ ਦਾ ਆਯੋਜਨ ਕਰਦੀ ਹੈ। ਥਾਈਲੈਂਡ ਦੇ ਰੇਯਾਂਗ ਸੂਬੇ ਦੀ ਇਕ ਜੇਲ ਵਿਚ ਬੱਚਿਆਂ ਲਈ ਅਜਿਹੇ ਹੀ ਇਕ ਟ੍ਰਿਪ ਦਾ ਆਯੋਜਨ ਕੀਤਾ ਗਿਆ ਸੀ। ਅਰੋਮ ਨੇ ਫੇਸਬੁੱਕ ਪੋਸਟ 'ਤੇ ਇਸ ਘਟਨਾ ਦਾ ਜ਼ਿਕਰ ਕੀਤਾ। ਬੱਚੇ ਨੇ ਆਪਣੇ ਪਿਤਾ ਨੂੰ ਦੇਖਿਆ ਤਾਂ ਉਹ ਰੋਣ ਲੱਗਾ ਅਤੇ ਉਸ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਜੇਲ ਵਿਚ ਬੰਦ ਕੈਦੀ ਹਨ।
ਇਸ ਮਗਰੋਂ ਰਵਾਇਤੀ ਥਾਈ ਅੰਦਾਜ ਵਿਚ ਬੱਚੇ ਨੇ ਆਪਣੇ ਪਿਤਾ ਦੇ ਪੈਰ ਛੂਹੇ। ਕੈਦੀ ਪਿਤਾ ਵੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ। ਰੋਂਦੇ ਹੋਏ ਪਿਤਾ ਨੇ ਆਪਣੇ ਬੇਟੇ ਨੂੰ ਚੁੰਮਿਆ। ਉਸ ਨੇ ਬੇਟੇ ਨੂੰ ਕਿਹਾ,''ਮੈਨੂੰ ਮੁਆਫ ਕਰ ਦੇ। ਮੈਂ ਤੈਨੂੰ ਬਹੁਤ ਯਾਦ ਕਰਦਾ ਹਾਂ ਅਤੇ ਸਜ਼ਾ ਖਤਮ ਹੋਣ ਮਗਰੋਂ ਮੈਂ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਨ ਅਤੇ ਇਕ ਬਿਹਤਰ ਇਨਸਾਨ ਬਣਨ ਦੀ ਸਲਾਹ ਦਿੱਤੀ।
Son meets prisoner father during school trip
ਅਰੋਮ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਬੇਟੇ ਨੂੰ ਘੁੱਟਕੇ ਜਫੀ ਪਾਕੇ ਕੈਦੀ ਪਿਤਾ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਪਿਤਾ ਆਪਣੇ ਪੁੱਤਰ ਨੂੰ ਪੁੱਛ ਰਿਹਾ ਸੀ ਕਿ ਉਸਦੇ ਜੇਲ੍ਹ ਵਿਚ ਹੋਣ ਕਾਰਨ ਉਹ ਆਪਣੇ ਦੋਸਤਾਂ ਵਿਚ ਸ਼ਰਮਿੰਦਾ ਤਾਂ ਨਹੀਂ ਹੁੰਦਾ? ਪੁੱਤਰ ਨੇ ਕਿਹਾ ਕਿ ਉਸ ਨੂੰ ਕੋਈ ਸ਼ਰਮ ਨਹੀਂ ਆ ਰਹੀ।