
ਅਮਰੀਕਾ ਦੇ ਅਰਿਜ਼ੋਨਾ ਸ਼ਹਿਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 11 ਸਾਲ ਦੇ ਬੱਚੇ ਨੇ ਅਪਣੀ ਦਾਦੀ ਤੇ ਗੋਲੀ ਚਲਾ ਦਿਤੀ। ਦੱਸ ਦਈਈ ....
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਅਰਿਜ਼ੋਨਾ ਸ਼ਹਿਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 11 ਸਾਲ ਦੇ ਬੱਚੇ ਨੇ ਅਪਣੀ ਦਾਦੀ ਤੇ ਗੋਲੀ ਚਲਾ ਦਿਤੀ। ਦੱਸ ਦਈਈ ਕਿ ਬੱਚੇ ਨੇ ਸਿਰਫ ਇਸ ਲਈ ਬੰਦੂਕ ਚਲਾ ਦਿਤੀ ਕਿਉਂਕਿ ਉਹ ਬੀਤੇ ਕਈ ਦਿਨਾਂ ਤੋਂ ਉਸ ਨੂੰ ਅਪਣੇ ਕਮਰੇ ਦੀ ਸਫਾਈ ਕਰਨ ਨੂੰ ਕਹਿ ਰਹੀ ਸੀ। ਦੱਸ ਦਈਏ ਕਿ ਅਪਣੀ ਦਾਦੀ ਦੇ ਵਾਰ ਵਾਰ ਇਕੋ ਹੀ ਗੱਲ ਕਹਿਣ 'ਤੇ ਬੱਚਾ ਇੰਨਾ ਪਰੇਸ਼ਾਨ ਹੋ ਗਿਆ ਕਿ ਅਪਣੀ 65 ਸਾਲ ਦੀ ਦਾਦੀ ਉੱਤੇ ਬੰਦੂਕ ਤਾਨ ਦਿਤੀ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਅਪਣੀ ਦਾਦੀ ਉੱਤੇ ਗੋਲੀ ਮਾਰ ਕੇ ਖੁਦ ਨੂੰ ਮਾਰਨੇ ਦੀ ਕੋਸ਼ਿਸ਼ ਕਰਨ ਲਗਾ।
crime
ਉਸ ਨੂੰ ਅਜਿਹਾ ਕਰਦੇ ਵੇਖ ਉੱਥੇ ਮੌਜੂਦ ਬੱਚੇ ਦੇ ਦਾਦੇ ਨੇ ਉਸ ਨੂੰ ਰੋਲ ਲਿਆ। ਬੱਚੇ ਦੇ ਦਾਦੇ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਹ ਅਪਣੇ ਕਮਰੇ ਵਿਚ ਹੀ ਸੀ ਅਤੇ ਬੱਚੇ ਨੂੰ ਬੀਤੇ ਕਈ ਦਿਨਾਂ ਤੋਂ ਉਸ ਦੀ ਦਾਦੀ ਕਮਰਾ ਸਾਫ਼ ਕਰਨ ਨੂੰ ਕਹਿ ਰਹੀ ਸੀ ਪਰ ਉਹ ਉਸ ਦੀ ਗੱਲਾਂ ਨੂੰ ਨਹੀਂ ਸੁਣਦਾ ਸੀ ਅਤੇ ਜਿੱਦ 'ਤੇ ਅੜਿਆ ਸੀ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਦਾਦੀ ਉਸ ਮੌਕੇ ਟੀਵੀ ਵੇਖ ਰਹੀ ਸੀ। ਜਿਸ ਤੋਂ ਬਾਅਦ ਪਤਾ ਨਹੀਂ ਉਸ ਨੂੰ ਕੀ ਹੋਇਆ।ਉਸ ਨੇ ਪਿੱਛੇ ਤੋਂ ਅਪਣੀ ਦਾਦੀ ਦੇ ਸਿਰ 'ਤੇ ਗੋਲੀ ਚਲਾ ਦਿਤੀ। ਜਿਵੇਂ ਹੀ ਗੋਲੀ ਦੀ ਅਵਾਜ ਸੁਣਾਈ ਦਿਤੀ ਤਾਂ ਮੈਂ ਭੱਜਦਾ ਹੋਇਆ ਕਮਰੇ ਵਿਚ ਪਹੰਚਿਆ
ਫਿਰ ਉਸ ਨੇ ਵੇਖਿਆ ਕਿ ਉਹ ਖੁਦ 'ਤੇ ਬੰਦੂਕ ਤਾਣ ਖੜ੍ਹਾ ਸੀ। ਸਿ ਤੋਂ ਬਾਅਦ ਮੈਂ ਉਸ ਨੂੰ ਰੋਕਿਆ ਅਤੇ ਫਿਰ ਅਪਣੀ ਪਤਨੀ ਵੱਲ ਭੱਜਿਆ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਹੱਤਿਆ ਪਹਿਲਾਂ ਤੋਂ ਹੀ ਮਿਥੀ ਹੋਈ ਨਹੀਂ ਸੀ ਬੱਚੇ ਨੇ ਗੁੱਸੇ ਵਿਚ ਆ ਕੇ ਇਹ ਕਦਮ ਚੁੱਕਿਆ ਹੈ।