
ਅਮਰੀਕਾ ਦੇ ਮਧਵਰਗੀ ਚੋਣਾਂ ਵਿਚ ਇਮੀਗ੍ਰੇਸ਼ਨ, ਸਿਹਤ ਦੇਖ-ਭਾਲ , ਰੁਜ਼ਗਾਰ ਕਈ ਮੁੱਦੇ ਅਹਿਮ ਹੋਣਗੇ ਪਰ ਇਸ 'ਚ ਸੱਭ ਤੋਂ ਜ਼ਿਆਦਾ ਖਾਸ ਹੋਵੇਗਾ ...
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਮਧਵਰਗੀ ਚੋਣਾਂ ਵਿਚ ਇਮੀਗ੍ਰੇਸ਼ਨ, ਸਿਹਤ ਦੇਖ-ਭਾਲ , ਰੁਜ਼ਗਾਰ ਕਈ ਮੁੱਦੇ ਅਹਿਮ ਹੋਣਗੇ ਪਰ ਇਸ 'ਚ ਸੱਭ ਤੋਂ ਜ਼ਿਆਦਾ ਖਾਸ ਹੋਵੇਗਾ ਇਕ ਨਾਮ-ਡੋਨਾਲਡ ਟਰੰਪ।ਉਹ ਵਿਅਕਤੀ ਜੋ ਚੋਣਾਂ ਵਿਚ ਉਤੱਰਿਆ ਵੀ ਨਹੀਂ ਹੈ।ਟਰੰਪ ਦੇ 21 ਮਹਿਨੇ ਦੇ ਕਾਰਜਕਾਲ 'ਚ ਮੰਗਲਵਾਰ ਨੂੰ ਹੋਣ ਵਾਲੀ ਚੋਣਾਂ ਵਿਚ ਹਰ ਪਾਸੇ ਰਾਸ਼ਟਰਪਤੀ ਦੇ ਨਾਮ ਦੀ ਹੀ ਚਰਚਾ ਹੈ। ਡੈਮੋਕਰੇਟਿਕ ਪਾਰਟੀ ਨੂੰ ਉਂਮੀਦ ਹੈ ਕਿ ਟਰੰਪ ਤੋਂ ਨਾਖੁਸ਼ ਵੋਟਰ ਅਮਰੀਕੀ ਸਦਨ ਤੋਂ ਰਿਪਬਲਿਕ ਪਾਰਟੀ ਤੇ ਕੰਰਟੋਲ ਨੂੰ ਖਤਮ ਕਰ ਸਕਣਗੇ ਜਦ ਕਿ ਟਰੰਪ ਲਈ ਪ੍ਰਚਾਰ ਕਰਨ ਵਾਲਿਆਂ ਨੂੰ ਉਂਮੀਦ ਹੈ
Donald Trump
ਕਿ ਵੱਡੀ ਗਿਣਤੀ ਵਿਚ ਰੂੜੀਵਾਦੀ ਵੋਟਰ ਮਹੱਤਵਪੂਰਣ ਮੁਦਿਆਂ ਦੇ ਆਧਾਰ 'ਤੇ ਉਨ੍ਹਾਂ ਦੀ ਪਾਰਟੀ ਦੇ ਪੱਖ ਵਿਚ ਵੋਟ ਦੇਣਗੇ ਅਤੇ ਉਹ ਬਹੁਮਤ ਕਾਇਮ ਰੱਖ ਸਕਦੇ ਹਨ।ਦੱਸ ਦਈਏ ਕਿ ਟਰੰਪ ਨੇ ਖੁਦ ਹੀ ਕਿਹਾ ਸੀ ਕਿ ਭਾਵੇਂ ਉਹ ਖੁਦ ਇਸ ਚੋਣ ਵਿਚ ਨਹੀਂ ਉਤਰੇ ਹਨ ਪਰ 2018 ਦੇ ਮੱਧਵਰਤੀ ਚੋਣਾਂ ਦੇ ਕੇਂਦਰ ਵਿਚ ਉਹ ਹੀ ਹਨ। ਮੱਧਵਰਤੀ ਚੋਣ ਪ੍ਰਚਾਰ ਦੇ ਅੰਤਮ ਦੌਰ ਵਿਚ ਯਹੂਦੀਆਂ 'ਤੇ ਹਮਲਾ ਅਮਰੀਕਾ ਦੇ ਆਧੁਨਿਕ ਇਤਹਾਸ ਦਾ ਸੱਭ ਤੋਂ ਵੱਡਾ ਹਮਲਾ ਸੀ।ਇਸ ਹਮਲੇ ਵਿਚ ਪਿਟਸਬਰਗ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। ਕੁੱਝ ਦਿਨ ਪਹਿਲਾਂ ਹੀ ਟਰੰਪ ਦੇ ਇਕ ਸਮਰਥਕ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ
Donald Trump
ਬਰਾਕ ਓਬਾਮਾ ਸਹਿਤ ਟਰੰਪ ਦੇ ਵਿਰੋਧੀਆਂ ਨੂੰ ਪਾਇਪ ਬੰਬ ਭੇਜਣ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ।ਇਨ੍ਹਾਂ ਘਟਨਾਵਾਂ ਨੇ ਅਮਰੀਕਾ ਵਿਚ ਇਹ ਬਹਿਸ ਛੇੜ ਦਿਤੀ ਹੈ ਕਿ ਕੀ ਟਰੰਪ ਦੇ ਤਿੱਖੇ ਬਿਆਨਾਂ ਕਾਰਨ ਅਮਰੀਕਾ ਵਿਚ ਵੱਖ ਵਾਦ ਵੱਧ ਰਿਹਾ ਹੈ।ਇਸ ਤੋਂ ਇਲਾਵਾ #MeeToo ਦੌਰਾਨ ਟਰੰਪ ਖਿਲਾਫ ਔਰਤਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਸਨ।ਅਜਿਹੇ ਵਿਚ ਇਨ੍ਹਾਂ ਚੋਣਾਂ ਵਿਚ ਔਰਤ ਵੋਟਰਾਂ ਅਤੇ ਉਮੀਦਵਾਰਾਂ ਦੀ ਭੂਮਿਕਾ ਮਹੱਤਵਪੂਰਣ ਹੋਵੇਗੀ।