
ਅਮਰੀਕਾ ‘ਚ ਪੰਜਾਬੀ ਮੂਲ ਦੇ ਨੋਜਵਾਨ ਸੰਦੀਪ ਨੇ ਅਮਰੀਕਾ ‘ਚ ਵੱਡਾ ਸਨਮਾਨ ਹਾਸਿਲ ਕੀਤਾ ਹੈ। ਸੰਦੀਪ ਸਿੰਘ ਸੰਧੂ ਨੂੰ ਉਸਦੀ ਕਾਬਲੀਅਤ....
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ‘ਚ ਪੰਜਾਬੀ ਮੂਲ ਦੇ ਨੋਜਵਾਨ ਸੰਦੀਪ ਨੇ ਅਮਰੀਕਾ ‘ਚ ਵੱਡਾ ਸਨਮਾਨ ਹਾਸਿਲ ਕੀਤਾ ਹੈ। ਸੰਦੀਪ ਸਿੰਘ ਸੰਧੂ ਨੂੰ ਉਸਦੀ ਕਾਬਲੀਅਤ ਸਦਕੇ ਕੈਲੀਫੋਰਨੀਆ ਦੀ ਸਟੈਨਿਸਲਾਊਸ ਕਾਊਂਟੀ ਵਿਖੇ ਸੁਪੀਰੀਅਰ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਕੈਲੀਫੋਰਨੀਆਂ ਦੇ ਗਵਰਨਰ ਜੈਰੀ ਬਰਾਊਨ ਵੱਲੋਂ ਕੀਤੀ ਗਈ। ਇਸ ਨੌਜਵਾਨ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਸੰਦੀਪ ਦਾ ਪਰਿਵਾਰ ਪੰਜਾਬ ਦੇ ਰੁੜਕਾ ਕਲਾਂ ਨਾਲ ਸਬੰਧ ਰੱਖਦਾ ਹੈ।ਸੰਦੀਪ ਦੀ ਇਸ ਕਾਮਯਾਬੀ ਨਾਲ ਸਾਰਾਂ ਪਿੰਡ ਫ਼ੁਲਿਆ ਨਹੀਂ ਸਮਾ ਰਿਹਾ।
ਸੰਦੀਪ ਸਿੰਘ ਸੰਧੂ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਸੰਧੂ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਭਰ ਵਿਚ ਉੱਚਾ ਕਰ ਦਿੱਤਾ ਹੈ, ਜਿਸ ਲਈ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ।ਉਨ੍ਹਾ ਕਿਹਾ ਕਿ ਅਸੀ ਸੰਦੀਪ ਨੂੰ ਵਧਾਈਆਂ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਤਰੱਕੀਆਂ ਕਰਦੇ ਰਹਿਣ। ਜ਼ਿਕਰ ਏ ਖਾਸ ਹੈ ਕਿ ਪੰਜਾਬੀ ਵਿਦੇਸ਼ਾਂ ‘ਚ ਜਿੱਥੇ ਵੀ ਗਏ ਨੇ, ਉਥੇ ਹੀ ਉਨ੍ਹਾਂ ਆਪਣੀ ਵੱਖਰੀ ਪਛਾਣ ਬਣਾਈ ਹੈ।ਹੁਣ ਇੱਕ ਵਾਰ ਫ਼ਿਰ ਇਸ ਪੰਜਾਬੀ ਨੌਜਵਾਨ ਨੇ ਅਮਰੀਕਾ ‘ਚ ਕਰਵਾਈ ਬੱਲੇ-ਬੱਲੇ, ਕਰਵਾਈ ਹੈ।