ਨਿਊਜ਼ੀਲੈਂਡ ਦੇ ਏਅਰਪੋਰਟ ਨੇ ਕੱਢੀ ਨਵੀਂ ਤਰਕੀਬ, ਕਾਫੀ ਪੀਣ ਦੇ ਨਾਲ-ਨਾਲ ਖਾਓ ਕਾਫੀ ਕੱਪ!  
Published : Dec 5, 2019, 5:45 pm IST
Updated : Dec 5, 2019, 5:45 pm IST
SHARE ARTICLE
Nz airline trials edible coffee cups to reduce waste
Nz airline trials edible coffee cups to reduce waste

ਇਸ ਦੌਰਾਨ ਏਅਰਲਾਈਨ ਵਲੋਂ ਵਨੀਲਾ-ਸੁਆਦ ਵਾਲੇ ਖਾਣ ਵਾਲੇ ਕੱਪਾਂ ਵਿਚ ਕੌਫੀ ਪਰੋਸਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਵੈਲਿੰਗਟਨ: ਏਅਰ ਨਿਊਜ਼ੀਲੈਂਡ ਨੇ ਫਲੈਗ ਕੈਰੀਅਰ ਵਲੋਂ ਵਰਤੇ ਜਾਂਦੇ ਅੱਠ ਮਿਲੀਅਨ ਡਿਸਪੋਸੇਬਲ ਕੱਪਾਂ ਨਾਲ ਪੈਦਾ ਹੋਏ ਕੂੜੇਦਾਨ ਨੂੰ ਖਤਮ ਕਰਨ ਲਈ ਇਕ ਵਿਸ਼ੇਸ਼ ਤਰਕੀਬ ਕੱਢੀ ਹੈ। ਇਸ ਦੌਰਾਨ ਏਅਰਲਾਈਨ ਵਲੋਂ ਵਨੀਲਾ-ਸੁਆਦ ਵਾਲੇ ਖਾਣ ਵਾਲੇ ਕੱਪਾਂ ਵਿਚ ਕੌਫੀ ਪਰੋਸਣਾ ਸ਼ੁਰੂ ਕਰ ਦਿੱਤਾ ਗਿਆ ਹੈ।

Coffee Cup Coffee Cup ਏਅਰਲਾਈਨਜ਼ ਦੇ ਗ੍ਰਾਹਕ ਤਜ਼ਰਬੇ ਦੀ ਮੁਖੀ ਕੇਟੀ ਹੋਲਮੇਟੀਅਰ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਕਿਹਾ ਕਿ ਇਹ ਨਾ ਸਿਰਫ ਕੌਫੀ ਨੂੰ ਗਰਮ ਰੱਖੇਗਾ ਬਲਕਿ ਕੌਫੀ ਖਤਮ ਹੋਣ ਤੋਂ ਬਾਅਦ ਇਸ ਨੂੰ ਖਾਦਾ ਵੀ ਜਾ ਸਕਦਾ ਹੈ।

Coffee Cup Coffee Cup ਹੋਲਮੇਟੀਅਰ ਨੇ ਉਮੀਦ ਜਤਾਈ ਕਿ ਇਹ ਪਹਿਲ ਯਾਤਰੀਆਂ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਹਰ ਚੀਜ਼ ਕੂੜੇਦਾਨ ਵਿਚ ਸੁੱਟਣ ਤੋਂ ਪਹਿਲਾਂ ਵਿਚਾਰ ਕਰਨ 'ਤੇ ਮਜਬੂਰ ਕਰੇਗੀ। ਏਅਰਲਾਈਨ, ਜੋ ਪਹਿਲਾਂ ਹੀ ਬਾਇਓਡੀਗਰੇਡੇਬਲ ਕੰਟੇਨਰਾਂ ਵਿਚ ਕਾਫੀ ਸਰਵ ਕਰਦੀ ਹੈ, ਨੇ ਇਹਨਾਂ ਖਾਣਯੋਗ ਕੱਪਾਂ ਨੂੰ ਬਣਾਉਣ ਲਈ ਘਰੇਲੂ ਕੰਪਨੀ ਟਵਾਇਸ ਨਾਲ ਸਾਂਝੇਦਾਰੀ ਕੀਤੀ ਹੈ।

Coffee Cup Coffee Cupਕੈਰਿਅਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਅਸੀਂ ਹਮੇਸ਼ਾਂ ਬੋਰਡ 'ਤੇ ਰਹਿੰਦ-ਖੂੰਹਦ ਨੂੰ ਘੱਟ ਕਰਨ ਦੇ ਤਰੀਕਿਆਂ ਦੀ ਭਾਲ ਕਰਦੇ ਰਹਿੰਦੇ ਹਾਂ, ਇਸ ਲਈ ਅਸੀਂ ਟਵਾਈਸ ਤੋਂ ਇਕ ਖਾਣ ਵਾਲੇ ਬਿਸਕੁਟੀ ਕੌਫੀ ਕੱਪ ਦਾ ਟ੍ਰਾਇਲ ਕਰ ਰਹੇ ਹਾਂ।

Coffee Cup Coffee Cupਇਸ ਕੱਪ ਨੂੰ ਕੌਫੀ ਖਤਮ ਕਰਨ ਤੋਂ ਬਾਅਦ ਖਾਦਾ ਜਾ ਸਕਦਾ ਹੈ। ਏਅਰਲਾਈਨ ਅਗਲੇ ਸਾਲ ਇਸੇ ਕਿਸਮ ਦੀ ਹੋਰ ਖਾਣਯੋਗ ਕਟਲਰੀ ਵਿਕਸਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement