
ਪਾਕਿਸਤਾਨ ਵਿਚੋਂ ਲਗਾਤਾਰ ਘੱਟਗਿਣਤੀਆਂ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਨਵੀਂ ਦਿੱਲੀ : ਪਾਕਿਸਤਾਨ ਅਤੇ ਚੀਨ ਵਿਚ ਘੱਟਗਿਣਤੀਆਂ 'ਤੇ ਲਗਾਤਾਰ ਹੋ ਰਹੇ ਜ਼ੁਲਮਾਂ ਉੱਤੇ ਅਮਰੀਕਾ ਦਾ ਵੱਡਾ ਬਿਆਨ ਆਇਆ ਹੈ। ਅਮਰੀਕਾ ਨੇ ਬੁੱਧਵਾਰ ਨੂੰ ਆਪਣੇ ਇੱਥੇ ਘੱਟਗਿਣਤੀਆਂ ਦੀ ਧਾਰਮਿਕ ਸੁਤੰਤਰਾ ਦੀ ਰੱਖਿਆ ਨਾਂ ਕਰਨ ਦੇ ਲਈ ਪਾਕਿਸਤਾਨ ਦੀ ਨਿੰਦਿਆ ਕੀਤੀ ਹੈ ਅਤੇ ਨਾਲ ਹੀ ਚੀਨ ਨੂੰ ਵੀ ਆੜੇ ਹੱਥੀ ਲਿਆ ਹੈ।
File Photo
ਅਮਰੀਕੀ ਸਕੱਤਰ ਮਾਈਕ ਪੋਪੀਓ ਨੇ 27 ਰਾਸ਼ਟਰਾਂ ਦੇ ਅੰਤਰਰਾਸ਼ਟਰੀ ਧਾਰਮਿਕ ਸੁੰਤਤਰਤਾ ਗੱਠਜੋੜ ਦੀ ਲਾਂਚਿੰਗ ਦੌਰਾਨ ਕਿਹਾ ਕਿ ਅਸੀ ਅੱਤਵਾਦੀਆਂ ਅਤੇ ਹਿੰਸਕ ਕੱਟੜਪੰਥੀਆਂ ਦੀ ਨਿੰਦਾ ਕਰਦੇ ਜੋ ਧਾਰਮਿਕ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਚਾਹੇ ਉਹ ਇਰਾਕ ਵਿਚ ਯਜੀਦੀ ਹੋਣ, ਪਾਕਿਸਤਾਨ ਵਿਚ ਹਿੰਦੂ ਹੋਣ, ਨਾਇਜੀਰੀਆ ਵਿਚ ਈਸਾਈ ਹੋਣ ਜਾਂ ਬਰਮਾਂ ਵਿਚ ਮੁਸਲਮਾਨ ਹੋਣ।
File Photo
ਪੋਮਪੀਓ ਨੇ ਕਿਹਾ ਕਿ ਅਸੀ ਇਸ਼ਨਿੰਦਾ ਅਤੇ ਧਰਮ ਤਿਆਗੀ ਕਾਨੂੰਨ ਦੀ ਨਿੰਦਾ ਕਰਦੇ ਹਾਂ। ਪੋਪੀਓ ਨੇ ਚੀਨ 'ਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ਅਸੀ ਕਮਿਊਨਿਸਟ ਪਾਰਟੀ ਦੀ ਸਾਰੇ ਧਰਮਾਂ ਦੇ ਨਾਲ ਦੁਸ਼ਮਣੀ ਦਾ ਵਿਰੋਧ ਕਰਦੇ ਹਾਂ ਅਤੇ ਅਸੀ ਜਾਣਦੇ ਹਾਂ ਕਿ ਤੁਸੀ ਚੀਨ ਦੇ ਦਬਾਅ ਦੇ ਵਿਰੁੱਧ ਹਿੰਮਤ ਦਿਖਾ ਕੇ ਇਸ ਗੱਠਜੋੜ ਦਾ ਹਿੱਸਾ ਬਣੇ ਹਨ ਜਿਸ ਦੇ ਲਈ ਅਸੀ ਤੁਹਾਡਾ ਧੰਨਵਾਦ ਕਰਦੇ ਹਾਂ।
File Photo
ਪੋਪੀਓ ਅਨੁਸਾਰ ਅਸਟ੍ਰੇਲੀਆ, ਬ੍ਰਾਜ਼ੀਲ, ਇੰਗਲੈਂਡ, ਯੂਕ੍ਰੇਨ, ਨੀਦਰਲੈਂਡ ਅਤੇ ਗ੍ਰੀਸ ਇਸ ਗੱਠਜੋੜ ਵਿਚ ਆਉਣ ਵਾਲੇ ਮੁੱਖ ਦੇਸ਼ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਸਾਨੂੰ ਸਾਰੀ ਚੀਜ਼ਾਂ ਤੋਂ ਜਿਆਦਾਂ ਸਚਾਈ ਦੇ ਲਈ ਲੜਨਾ ਚਾਹੀਦਾ ਹੈ।
File Photo
ਦੱਸ ਦਈਏ ਕਿ ਪਾਕਿਸਤਾਨ ਵਿਚੋਂ ਲਗਾਤਾਰ ਘੱਟਗਿਣਤੀਆਂ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰਦਸਤੀ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਮੰਦਰ ਤੋੜੇ ਜਾਂਦੇ ਹਨ । ਕੇਵਲ ਹਿੰਦੂ ਹੀ ਨਹੀਂ ਸਿੱਖ ਵੀ ਇਨ੍ਹਾਂ ਸਾਰੀਆਂ ਯਾਤਨਾਵਾਂ ਦੇ ਸ਼ਿਕਾਰ ਹੁੰਦੇ ਹਨ।