Chandigarh MP Kiran Kher Cheating case : ਚੰਡੀਗੜ੍ਹ ਦੇ ਸਾਂਸਦ ਕਿਰਨ ਖੇਰ ਨਾਲ ਹੋਈ 6 ਕਰੋੜ ਦੀ ਧੋਖਾਧੜੀ

By : BALJINDERK

Published : Mar 6, 2024, 12:37 pm IST
Updated : Mar 6, 2024, 2:21 pm IST
SHARE ARTICLE
Chandigarh MP Kiran Kher
Chandigarh MP Kiran Kher

Chandigarh MP Kiran Kher Cheating case : ਕਿਰਨ ਖੇਰ ਅਤੇ ਚੈਤੰਨਿਆ ਅਗਰਵਾਲ ਵਿਚਾਲੇ ਸਮਝੌਤਾ; ਕੇਸ ਰੱਦ ਕਰਨ ਦੀ ਕਾਰਵਾਈ ਹੋਈ ਸ਼ੁਰੂ

Chandigarh MP Kiran Kher Cheating case : ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਤੋਂ 8 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਹੁੁਣ ਸਮਝੌਤਾ ਹੋ ਗਿਆ ਹੈ। ਕਾਰੋਬਾਰੀ ਚੈਤੰਨਿਆ  ਅਗਰਵਾਲ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ 6 ਕਰੋੜ ਰੁਪਏ ਦੀ ਬਾਕੀ ਰਕਮ ਵਾਪਸ ਕਰ ਦਿੱਤੀ ਹੈ। ਕਾਰੋਬਾਰੀ ਦੇ ਵਕੀਲ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਪਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲ ਚੁੱਕੀ ਹੈ।

ਇਹ ਵੀ ਪੜੋ:​Army soldier Shaheed in Rajouri: ਰਜੌਰੀ ’ਚ ਅਚਾਨਕ ਗੋਲੀ ਲੱਗਣ ਕਾਰਨ ਪੰਜਾਬ ਦਾ ਜਵਾਨ ਸ਼ਹੀਦ; ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਹੁਣ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਇਹ ਸਾਰੀ ਰਕਮ ਚੈਕ ਰਾਹੀਂ ਵਾਪਸ ਕਰ ਦਿੱਤੀ ਗਈ ਹੈ। ਇਸ ਸਬੰਧੀ ਉਸ ਵਿਰੁੱਧ ਦਰਜ ਕੇਸ ਨੂੰ ਖਾਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ:Baba Dayaldas Murder case :ਫ਼ਿਰੋਜ਼ਪੁਰ ਵਿੱਚ ਬਾਬਾ ਦਿਆਲਦਾਸ ਕਤਲ ਕਾਂਡ ’ਚ ਐੱਸਪੀ ਗਗਨੇਸ਼ ਤੇ ਜੱਸੀ ਠੇਕੇਦਾਰ ਨੇ ਕੀਤਾ ਆਤਮ ਸਮਰਪਣ
ਮਨੀਮਾਜਰਾ ਨਿਵਾਸੀ ਵਪਾਰੀ ਚੈਤੰਨਿਆ ਅਗਰਵਾਲ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਸੀ।ਉਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਡਰਾਇਆ ਧਮਕਿਆ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨਾਂ ਲਈ ਪੁਲਿਸ ਸੁਰੱਖਿਆ ਮੁਹੱਈਆਂ ਕਰ ਦਿੱਤੀ ਸੀ।
ਇਸ ਫੈਸਲੇ ਦੇ ਅਗਲੇ ਹੀ ਦਿਨ ਸੰਸਦ ਮੈਂਬਰ ਕਿਰਨ ਖੇਰ ਨੇ ਕਾਰੋਬਾਰੀ ਵਿਰੁੱਧ 8 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਕਾਰੋਬਾਰੀ ਘਰ ਗਾਇਬ ਹੋ ਗਿਆ ਸੀ।

ਇਹ ਵੀ ਪੜੋ:Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ


ਚੈਤੰਨਿਆ ਅਗਰਵਾਲ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਸੀ ਕਿ ਅਗਸਤ 2023 ਵਿੱਚ ਚੈਤੰਨਿਆ ਨੇ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ, 2023 ਨੂੰ, ਸੰਸਦ ਨੇ ਐੱਚਡੀਐੱਫਸੀ ਬੈਂਕ ਤੋਂ 8 ਕਰੋੜ ਦੀ ਆਰਟੀਜੀਐੱਸ ਚੇਤਨ ਅਗਰਵਾਲ ਨੇ ਪੰਚਕੂਲਾ ਸੈਕਟਰ 11 ਸਥਿਤ ਆਈਸੀਆਈਸੀਆਈ ਸ਼ਾਖਾ ਟ੍ਰਾਂਸਫ਼ਰ ਕੀਤੇ ਸਨ।

ਕਿਰਨ ਖੇਰ ਦੇ ਅਨੁਸਰ ਚੈਤੰਨਿਆ ਨੇ ਇਕ ਮਹੀਨੇ ਦੇ ਅੰਦਰ 18 ਫੀਸਦੀ ਵਿਆਜ ਸਮੇਤ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਸਿਰਫ 2 ਕਰੋੜ ਰੁਪਏ ਹੀ ਵਾਪਸ ਕੀਤੇ।

ਇਹ ਵੀ ਪੜੋ:Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ 


ਸਾਂਸਦ ਮੈਂਬਰ ਖੇਰ ਨੇ ਦੋਸ਼ ਲਾਇਆ ਕਿ ਮੁਲਜ਼ਮ ਚੈਤੰਨਿਆ ਅਗਰਵਾਲ ਨੇ ਉਸ ਤੋਂ ਪੈਸੇ ਲੈ ਕੇ ਕਿਤੇ ਹੋਰ ਨਿਵੇਸ਼ ਕਰ ਦਿੱਤੇ ਸਨ, ਜਿਸ ਵਿੱਚ ਉਸ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਮੁਲਜ਼ਮਾਂ ਨੇ ਉਸ ਨੂੰ 7 ਕਰੋੜ 44 ਲੱਖ ਅਤੇ 6 ਕਰੋੜ 56 ਲੱਖ ਰੁਪਏ ਦੇ ਦੋ ਚੈੱਕ ਵੀ ਦਿੱਤੇ ਸਨ। ਜੋ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ ਸਨ।

ਇਹ ਵੀ ਪੜੋ:Haryana News : ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਹੋਵੇਗੀ ਪੁਲਿਸ ਤਾਇਨਾਤ : ਡੀਜੀਪੀ

ਸ਼ਿਕਾਇਤ ਤੋਂ ਪੰਜ ਦਿਨ ਬਾਅਦ ਚੰਡੀਗੜ੍ਹ ਦੇ ਸੈਕਟਰ 26 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਉਸ ਨੂੰ ਗਿ੍ਰਫ਼ਤਾਰ ਨਹੀਂ ਕਰ ਸਕੀ। ਹੁਣ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। 

ਇਹ ਵੀ ਪੜੋ:Punjab News : ਡਾ. ਬਲਜੀਤ ਕੌਰ ਵੱਲੋਂ ਗਰੀਬ, ਪੱਛੜੇ ਵਰਗ ਅਤੇ ਔਰਤਾਂ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ

(For more news apart from Chandigarh MP Kiran Kher Cheating case News in Punjabi, stay tuned to Rozana Spokesman) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM
Advertisement