ਪੌਦਿਆਂ ਤੇ ਜਾਨਵਰਾਂ ਦੀਆਂ 10 ਲੱਖ ਨਸਲਾਂ ਲੁਪਤ ਹੋਣ ਕੰਢੇ
Published : May 6, 2019, 8:59 pm IST
Updated : May 6, 2019, 8:59 pm IST
SHARE ARTICLE
One million species at risk of extinction, UN report warns
One million species at risk of extinction, UN report warns

ਸੰਯੁਕਤ ਰਾਸ਼ਟਰ ਦੀ ਸਖ਼ਤ ਚੇਤਾਵਨੀ : ਜੇ ਹੁਣ ਨਾ ਸੰਭਲੇ ਤਾਂ ਖ਼ਤਮ ਹੋ ਜਾਵਾਂਗੇ

ਪੈਰਿਸ : ਸੰਯੁਕਤ ਰਾਸ਼ਟਰ ਨੇ ਨਵੀਂ ਵਿਸ਼ਲੇਸ਼ਣ ਰੀਪੋਰਟ ਵਿਚ ਕਿਹਾ ਹੈ ਕਿ ਮਾਨਵਤਾ ਉਸੇ ਕੁਦਰਤੀ ਦੁਨੀਆਂ ਨੂੰ ਤੇਜ਼ੀ ਨਾਲ ਤਬਾਹ ਕਰ ਰਹੀ ਹੈ ਜਿਸ 'ਤੇ ਉਸ ਦੀ ਖ਼ੁਸ਼ਹਾਲੀ ਅਤੇ ਵਜੂਦ ਟਿਕਿਆ ਹੈ। 450 ਮਾਹਰਾਂ ਦੁਆਰਾ ਤਿਆਰ 'ਸਮਰੀ ਫ਼ਾਰ ਪਾਲਿਸੀ ਮੇਕਰ' ਰੀਪੋਰਟ ਨੂੰ 132 ਦੇਸ਼ਾਂ ਦੀ ਬੈਠਕ ਵਿਚ ਮਾਨਤਾ ਦਿਤੀ ਗਈ ਹੈ। ਬੈਠਕ ਦੀ ਪ੍ਰਧਾਨਗੀ ਕਰਨ ਵਾਲੇ ਰਾਬਰਟ ਵਾਟਸਨ ਨੇ ਕਿਹਾ ਕਿ ਜੰਗਲਾਂ, ਮਹਾਸਾਗਰਾਂ, ਜ਼ਮੀਨ ਅਤੇ ਹਵਾ ਦੇ ਦਹਾਕਿਆਂ ਤੋਂ ਹੋ ਰਹੇ ਨਾਸ਼ ਅਤੇ ਉਨ੍ਹਾਂ ਨੂੰ ਜ਼ਹਿਰੀਲਾ ਬਣਾਏ ਜਾਣ ਕਾਰਨ ਹੋਈਆਂ ਤਬਦੀਲੀਆਂ ਨੇ ਦੁਨੀਆਂ ਨੂੰ ਖ਼ਤਰੇ ਵਿਚ ਪਾ ਦਿਤਾ ਹੈ।

One million species at risk of extinction, UN report warnsOne million species at risk of extinction, UN report warns

ਮਾਹਰਾਂ ਮੁਤਾਬਕ ਜਾਨਵਰਾਂ ਅਤੇ ਪੌਦਿਆਂ ਦੀਆਂ 10 ਲੱਖ ਨਸਲਾਂ ਲੁਪਤ ਹੋਣ ਦੇ ਕੰਢੇ 'ਤੇ ਪਹੁੰਚ ਗਈਆਂ ਹਨ। ਇਨ੍ਹਾਂ ਵਿਚ ਕਈ ਨਸਲਾਂ 'ਤੇ ਕੁੱਝ ਦਹਾਕਿਆਂ ਵਿਚ ਹੀ ਲੁਪਤ ਹੋ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਸ਼ਲੇਸ਼ਣ ਵਿਚ ਦਸਿਆ ਗਿਆ ਹੈ ਕਿ ਇਹ ਨਸਲਾਂ ਪਿਛਲੇ ਇਕ ਕਰੋੜ ਸਾਲ ਦੀ ਤੁਲਨਾ ਵਿਚ ਹਜ਼ਾਰਾਂ ਗੁਣਾਂ ਤੇਜ਼ੀ ਨਾਲ ਲੁਪਤ ਹੋ ਰਹੀਆਂ ਹਨ। ਜਿਸ ਚਿੰਤਾਜਨਕ ਤੇਜ਼ੀ ਨਾਲ ਇਹ ਨਸਲਾਂ ਲੁਪਤ ਹੋ ਰਹੀਆਂ ਹਨ, ਉਸ ਨੂੰ ਵੇਖਦਿਆਂ ਅਜਿਹਾ ਖ਼ਦਸ਼ਾ ਹੈ ਕਿ ਛੇ ਕਰੋੜ 60 ਲੱਖ ਸਾਲ ਪਹਿਲਾਂ ਡਾਇਨਾਸੋਰ ਦੇ ਅਲੋਪ ਹੋਣ ਮਗਰੋਂ ਧਰਤੀ 'ਤੇ ਪਹਿਲੀ ਵਾਰ ਏਨੀ ਭਾਰੀ ਗਿਣਤੀ ਵਿਚ ਨਸਲਾਂ ਦੇ ਅਲੋਪ ਹੋਣ ਦਾ ਖ਼ਤਰਾ ਹੈ। 

One million species at risk of extinction, UN report warnsOne million species at risk of extinction, UN report warns

ਜਰਮਨੀ ਵਿਚ 'ਹੋਲਮਹੋਲਜ਼ ਸੈਂਟਰ ਫ਼ਾਰ ਐਨਵਾਇਰਨਮੈਂਟਲ ਰਿਸਰਚ' ਦੇ ਪ੍ਰੋਫ਼ੈਸਰ ਜੋਸੇਫ਼ ਸੇਟਲ ਨੇ ਕਿਹਾ ਕਿ ਫ਼ਿਲਹਾਲ ਮਨੁੱਖਾਂ 'ਤੇ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ, 'ਲੰਮੇ ਸਮੇਂ 'ਚ ਇਹ ਕਹਿਣਾ ਮੁਸ਼ਕਲ ਹੈ। ਜੇ ਮਨੁੱਖ ਅਲੋਪ ਹੁੰਦੇ ਹਨ ਤਾਂ ਕੁਦਰਤ ਅਪਣਾ ਰਸਤਾ ਲੱਭ ਲਵੇਗੀ, ਉਹ ਹਮੇਸ਼ਾ ਅਜਿਹਾ ਕਰ ਲੈਂਦੀ ਹੈ।' ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੁਦਰਤ ਨੂੰ ਬਚਾਉਣ ਲਈ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਲਗਭਗ ਹਰ ਚੀਜ਼ ਦੇ ਉਤਪਾਦਨ ਅਤੇ ਪੈਦਾਵਾਰ ਤੇ ਉਸ ਦੀ ਵਰਤੋਂ ਦੇ ਤਰੀਕੇ ਵਿਚ ਤਬਦੀਲੀ ਕਰਨੀ ਪਵੇਗੀ। ਵਾਟਸਨ ਨੇ ਕਿਹਾ, 'ਅਸੀਂ ਦੁਨੀਆਂ ਭਰ ਵਿਚ ਸਾਡੀਆਂ ਅਰਥਵਿਵਸਥਾਵਾਂ, ਆਜੀਵਕਾ, ਖਾਧ ਸੁਰੱਖਿਆ, ਸਿਹਤ ਅਤੇ ਜੀਵਨ ਦੀ ਗੁਣਵੱਤਾ ਦੇ ਮੂਲ ਨੂੰ ਹੀ ਨਸ਼ਟ ਕਰ ਰਹੇ ਹਨ।

One million species at risk of extinction, UN report warnsOne million species at risk of extinction, UN report warns

ਸਾਧਨਾਂ ਦਾ ਕੁਦਰਤੀ ਨਵੀਨੀਕਰਨ ਸੰਕਟ ਵਿਚ :
ਵਿਸ਼ਲੇਸ਼ਣ ਵਿਚ ਦਸਿਆ ਗਿਆ ਹੈ ਕਿ ਕਿਵੇਂ ਸਾਡੀਆਂ ਨਸਲਾਂ ਦੀ ਵਧਦੀ ਪਹੁੰਚ ਅਤੇ ਭੁੱਖ ਨਾਲ ਸਭਿਅਤਾ ਨੂੰ ਕਾਇਮ ਰੱਖਣ ਵਾਲੇ ਸਾਧਨਾਂ ਦੇ ਕੁਦਰਤੀ ਨਵੀਨੀਕਰਨ ਨੂੰ ਸੰਕਟ ਵਿਚ ਪਾ ਦਿਤਾ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਵਿਗਿਆਨ ਪੈਨਲ ਨੇ ਅਕਤੂਬਰ ਦੀ ਅਪਣੀ ਰੀਪੋਰਟ ਵਿਚ ਗਲੋਬਲ ਵਾਰਮਿੰਗ ਬਾਰੇ ਇਸ ਤਰ੍ਹਾਂ ਦੀ ਗੰਭੀਰ ਤਸਵੀਰ ਪੇਸ਼ ਕੀਤੀ ਸੀ।

Location: France, Alsace

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement