ਨਵੇਂ ਗ੍ਰਹਿ ਯੁੱਧ ਵਲ ਵੱਧ ਸਕਦੈ ਅਫ਼ਗ਼ਾਨਿਸਤਾਨ
Published : May 6, 2019, 7:14 pm IST
Updated : May 6, 2019, 7:14 pm IST
SHARE ARTICLE
Pakistan's assessment says Afghanistan could descend into new 'civil war'
Pakistan's assessment says Afghanistan could descend into new 'civil war'

ਅਫ਼ਗ਼ਾਨਿਸਤਾਨ 'ਚ ਹਿੰਸਾ ਖ਼ਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ

ਇਸਲਾਮਾਬਾਦ : ਪਾਕਿਸਤਾਨ ਦੇ ਅੰਦਰੂਨੀ ਅੰਦਾਜ਼ੇ ਵਿਚ ਇਹ ਸਾਹਮਣੇ ਆਇਆ ਹੈ ਕਿ ਅਫ਼ਗ਼ਾਨਿਸਤਾਨ ਮੁੜ ਤੋਂ ਗ੍ਰਹਿ ਯੁੱਧ ਵਲ ਵੱਧ ਸਕਦਾ ਹੈ ਜਿਥੇ ਅਮਰੀਕਾ ਤੇ ਤਾਲਿਬਾਨ ਹੁਣ ਤਕ ਕਿਸੇ ਸ਼ਾਂਤੀ ਸਮਝੌਤੇ 'ਤੇ ਪੁੱਜਣ ਵਿਚ ਅਸਫ਼ਲ ਰਹੇ ਹਨ। ਮੀਡੀਆ ਵਿਚ ਆਈ ਇਕ ਖ਼ਬਰ ਵਿਚ ਇਹ ਦਸਿਆ ਗਿਆ ਹੈ ਕਿ ਯੁੱਧ ਤੋਂ ਪ੍ਰਭਾਵਤ ਇਸ ਦੇਸ਼ ਵਿਚ ਹਿੰਸਾ ਨੂੰ ਖ਼ਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ।

Civil warCivil war

'ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਅਮਰੀਕਾ ਨੇ 18 ਸਾਲ ਦੇ ਲੰਮੇਂ ਸੰਘਰਸ਼ ਦਾ ਸਿਆਸੀ ਹੱਲ ਲੱਭਣ ਲਈ ਜਾਰੀ ਕੋਸ਼ਿਸ਼ਾਂ ਤਹਿਤ ਪਿਛਲੇ ਹਫ਼ਤੇ ਦੋਹਾ ਵਿਚ ਅਫ਼ਗ਼ਾਨ ਤੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਬਹਾਲ ਕੀਤੀ ਸੀ। ਰਾਸ਼ਟਰਪਰੀ ਅਸ਼ਰਫ਼ ਗਨੀ ਵਲੋਂ ਸੱਦੀ ਗਈ ਅਫ਼ਗ਼ਾਨ ਕੌਂਸਲ ਜਿਸ ਵਿਚ ਲੋਇਆ ਜਿਰਗਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਸ਼ੁਕਰਵਾਰ ਨੂੰ ਖ਼ਤਮ ਹੋਈ। ਇਸ ਵਿਚ ਆਮ ਸਹਿਮਤੀ ਨਾਲ ਤਾਲਿਬਾਨ ਨਾਲ ਸ਼ਾਂਤੀ ਬਹਾਲ ਕਰਨ ਦਾ ਸੱਦਾ ਦਿਤਾ ਗਿਆ। ਗਨੀ ਨੇ ਤਾਲਿਬਾਨ ਨੂੰ ਯੁੱਧਬੰਦੀ ਦੀ ਪੇਸ਼ਕਸ਼ ਕੀਤੀ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ 175 ਤਾਲਿਬਾਨੀ ਕੈਦੀਆਂ ਦੀ ਰਿਹਾਈ ਦਾ ਵਾਅਦਾ ਕੀਤਾ।

Civil warCivil war

ਇਨ੍ਹਾਂ ਕੋਸ਼ਿਸ਼ਾਂ ਨਾਲ ਸ਼ਾਂਤੀ ਸਮਝੌਤੇ ਦੀ ਉਮੀਦਾਂ ਭਾਵੇਂ ਜ਼ਿੰਦਾ ਹੋ ਗਈਆਂ ਹੋਣ ਪਰ ਪਾਕਿਸਤਾਨ ਦਾ ਅੰਦਾਜ਼ਾ ਨਿਰਾਸ਼ਾ ਵਾਲੀ ਤਸਵੀਰ ਪੇਸ਼ ਕਰਦਾ ਹੈ। ਅਫ਼ਗ਼ਾਨ ਮਾਮਲਿਆਂ ਨੂੰ ਵੇਖਣ ਵਾਲੀ ਟੀਮ ਦਾ ਹਿੱਸਾ ਇਕ ਸੀਨੀਅਰ ਪਾਕਸਿਤਾਨੀ ਅਧਿਕਾਰੀ ਨੇ ਕਿਹਾ ਕਿ ਜ਼ਮੀਨੀ ਹਕੀਕਤ ਇਹ ਵਿਖਾਉਂਦੀ ਹੈ ਕਿ ਇਸ ਗੱਲ ਦੀ ਸੰਭਾਵਨਾ ਕਾਫ਼ੀ ਘੱਟ ਹੈ ਕਿ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਜਾਰੀ ਗੱਲਬਾਤ ਕਿਸੇ ਸ਼ਾਂਤੀ ਸਮਝੌਤੇ ਤਕ ਪੁੱਜੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement