
ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਦੁਨੀਆ 'ਤੇ ਕੋਵਿਡ -19 ਦਾ ਕੋਈ ਖਤਰਾ ਨਹੀਂ ਹੋਵੇਗਾ।
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਵਿਸ਼ਵ ਸਿਹਤ ਐਮਰਜੈਂਸੀ ਵਜੋਂ ਕੋਵਿਡ-19 ਮਹਾਂਮਾਰੀ ਹੁਣ ਖ਼ਤਮ ਹੋ ਗਈ ਹੈ।
WHO ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕੋਵਿਡ-19 ਅਤੇ ਵਿਸ਼ਵ ਸਿਹਤ ਮੁੱਦਿਆਂ 'ਤੇ ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਹਨਾਂ ਨੇ ਕਿਹਾ, “ਬਹੁਤ ਉਮੀਦ ਦੇ ਨਾਲ, ਮੈਂ ਦੁਨੀਆ ਤੋਂ ਕੋਵਿਡ -19 ਦੇ ਅੰਤ ਦਾ ਐਲਾਨ ਕਰਦਾ ਹਾਂ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਦੁਨੀਆ 'ਤੇ ਕੋਵਿਡ -19 ਦਾ ਕੋਈ ਖਤਰਾ ਨਹੀਂ ਹੋਵੇਗਾ।
WHO ਦੇ ਡਾਇਰੈਕਟਰ ਜਨਰਲ ਨੇ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਦੁਨੀਆ ਭਰ ਵਿਚ ਹਜ਼ਾਰਾਂ ਲੋਕ ਅਜੇ ਵੀ ਇਸ ਮਹਾਂਮਾਰੀ ਕਾਰਨ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ ਅਤੇ ਲੱਖਾਂ ਲੋਕ ਕੋਵਿਡ-19 ਤੋਂ ਬਾਅਦ ਦੀ ਸਥਿਤੀ ਦੇ ਪ੍ਰਭਾਵਾਂ ਨਾਲ ਜੀ ਰਹੇ ਹਨ।
WHO ਨੇ ਜਨਵਰੀ 2020 ਵਿਚ ਕੋਵਿਡ -19 ਨੂੰ ਇੱਕ ਗਲੋਬਲ ਐਮਰਜੈਂਸੀ ਘੋਸ਼ਿਤ ਕੀਤਾ।
ਟੇਡਰੋਸ ਨੇ ਕਿਹਾ, 30 ਜਨਵਰੀ 2020 ਨੂੰ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੇ ਤਹਿਤ ਬੁਲਾਈ ਗਈ ਐਮਰਜੈਂਸੀ ਕਮੇਟੀ ਦੀ ਸਲਾਹ 'ਤੇ ਮੈਂ ਕੋਵਿਡ -19 ਦੇ ਵਿਸ਼ਵਵਿਆਪੀ ਪ੍ਰਕੋਪ ਨੂੰ ਐਮਰਜੈਂਸੀ ਘੋਸ਼ਿਤ ਕੀਤਾ।
ਉਹਨਾਂ ਨੇ ਅੱਗੇ ਕਿਹਾ ਕਿ ਉਸ ਤੋਂ ਬਾਅਦ 3 ਸਾਲਾਂ ਵਿਚ ਕੋਵਿਡ -19 ਨੇ ਸਾਡੀ ਦੁਨੀਆ ਨੂੰ ਉਲਟਾ ਦਿੱਤਾ ਹੈ। WHO ਨੂੰ ਲਗਭਗ 7 ਮਿਲੀਅਨ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਪਰ ਅਸੀਂ ਜਾਣਦੇ ਹਾਂ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ ਘੱਟ 20 ਮਿਲੀਅਨ ਤੋਂ ਕਈ ਗੁਣਾ ਵੱਧ ਹੈ ।