
ਖਰਾਲ ਨੇ ਅਪਣੇ ਖ਼ੂਨ ਨਾਲ ਲਿਬੜੇ ਕੱਪੜਿਆਂ ਅਤੇ ਸੱਟਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਪਾਕਿਸਤਾਨੀ ਫ਼ੌਜ ਦੀ ਆਲੋਚਨਾ ਕਰਨ ਦੇ ਲਈ ਪ੍ਰਸਿੱਧ 52 ਸਾਲਾ ਪਾਕਿਸਤਾਨੀ ਪੱਤਰਕਾਰ ਅਤੇ ਵਰਕਰ ਨੂੰ ਅਣਪਛਾਤੇ ਲੋਕਾਂ ਨੇ ਕਥਿਤ ਰੂਪ ਨਾਲ ਅਗਵਾ ਲਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਅਗਵਾ ਦੇ ਲਈ ਖ਼ੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਦੱਸੇ ਜਾਣ ਦੇ ਕੁੱਝ ਘੰਟੇ ਬਾਅਦ ਉਹ ਘਰ ਵਾਪਸ ਆ ਗਈ। ਗੁਲ ਬੁਖ਼ਾਰੀ ਮੰਗਲਵਾਰ ਰਾਤ ਕਰੀਬ 11 ਵਜੇ ਅਪਣੇ ਪ੍ਰੋਗਰਾਮ ਲਈ ''ਵਕਤ ਟੀਵੀ'' ਜਾ ਰਹੀ ਸੀ। Journalist Gul Bukhariਇਸੇ ਦੌਰਾਨ ਅਣਪਛਾਤੇ ਲੋਕਾਂ ਨੇ ਲਾਹੌਰ ਕੈਂਟ ਦੇ ਸ਼ੇਰਪੋ ਪੁਲ ਦੇ ਨੇੜੇ ਤੋਂ ਉਨ੍ਹਾਂ ਨੂੰ ਅਗਵਾ ਕਰ ਲਿਆ। ਵਕਤ ਟੀਵੀ ਦੇ ਕੈਬ ਡਰਾਈਵਰ ਨੇ ਪੁਲਿਸ ਨੂੰ ਦਸਿਆ ਕਿ ਇਕ ਡਬਲ ਕੈਬਿਨ ਵਾਹਨ ਤੋਂ ਦੋ ਲੋਕ ਉਤਰੇ ਅਤੇ ਗੁਲ ਨੂੰ ਅਪਣੀ ਗੱਡੀ ਵਿਚ ਬੈਠਣ ਲਈ ਕਿਹਾ। ਉਸ ਨੇ ਦਸਿਆ ਕਿ ਉਸ ਦੇ ਮਨ੍ਹਾਂ ਕਰਨ 'ਤੇ ਦੋਹਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਅਪਣੀ ਗੱਡੀ ਵਿਚ ਬਿਠਾਇਆ ਅਤੇ ਭੱਜ ਗਏ।
Journalist Gul Bukhariਅਗਵਾ ਕਰਨ ਵਾਲਿਆਂ ਨੇ ਡਰਾਈਵਰ ਨੂੰ ਕੁੱਝ ਨਹੀਂ ਕਿਹਾ। ਬਾਅਦ ਵਿਚ ਗੁਲ ਦੇ ਪਰਵਾਰ ਨੇ ਸਥਾਨਕ ਥਾਣੇ ਵਿਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਗੁਲ ਦੇ ਅਗਵਾ ਦੀ ਸੂਚਨਾ ਮਿਲਦੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਦੇ ਲਈ ਖ਼ੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਣਾ ਸ਼ੁਰੂ ਕਰ ਦਿਤਾ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ੌਜ ਦੀ ਆਲੋਚਨਾ ਕਰਨ ਦੇ ਕਾਰਨ ਪੱਤਰਕਾਰ ਦਾ ਅਗਵਾ ਖ਼ੁਫ਼ੀਆ ਵਿਭਾਗ ਨੇ ਕਰਵਾਇਆ ਹੈ।
Journalist Gul Bukhariਅਗਵਾ ਦੇ ਕਰੀਬ ਤਿੰਨ ਘੰਟੇ ਬਾਅਦ ਗੁਲ ਦੇ ਪਰਵਾਰ ਨੇ ਉਨ੍ਹਾਂ ਦੇ ਵਾਪਸ ਪਰਤਣ ਦੀ ਪੁਸ਼ਟੀ ਕੀਤੀ। ਹਾਲਾਂਕਿ ਉਨ੍ਹਾਂ ਦਾ ਅਗਵਾ ਕਿਸ ਨੇ ਕੀਤਾ, ਇਸ ਬਾਰੇ ਵਿਚ ਕੁੱਝ ਨਹੀਂ ਕਿਹਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਗੁਲ ਦਾ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ਗਈ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿਤਾ। ਅਧਿਕਾਰੀ ਨੇ ਕਿਹਾ ਕਿ ਅਸੀਂ ਸਵੇਰੇ ਉਨ੍ਹਾਂ ਦਾ ਬਿਆਨ ਦਰਜ ਕਰਨ ਫਿਰ ਜਾਵਾਂਗੇ।
Journalist Gul Bukhariਟਵਿੱਟਰ 'ਤੇ ਤਿੱਖਾ ਜਵਾਬ ਦਿੰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਘਟਨਾ 'ਤੇ ਹੈਰਾਨੀ ਪ੍ਰਗਟਾਈ। ਉਨ੍ਹਾਂ ਲਿਖਿਆ ਕਿ ਗੁਲ ਬੁਖ਼ਾਰੀ ਦੇ ਅਗਵਾ ਦੀ ਖ਼ਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ। ਇਹ ਬਹੁਤ ਘਟੀਆ ਦਰਜਾ ਦੇ ਜ਼ਿਆਦਤੀ ਹੈ। ''ਬੇਹੱਦ ਦੁਖ਼ਦ ਦਿਨ।''
Journalist Gul Bukhariਇਕ ਹੋਰ ਘਟਨਾ ਵਿਚ ਲਾਹੌਰ ਹਵਾਈ ਅੱਡੇ 'ਤੇ ਬੀਓਐਲ ਟੀਵੀ ਦੇ ਪੱਤਰਕਾਰ ਅਸਦ ਖਰਾਲ 'ਤੇ ਅਣਪਛਾਤੇ ਲੋਕਾਂ ਨੇ ਕਥਿਤ ਰੂਪ ਨਾਲ ਹਮਲਾ ਕਰ ਦਿਤਾ। ਖਰਾਲ ਨੇ ਅਪਣੇ ਖ਼ੂਨ ਨਾਲ ਲਿਬੜੇ ਕੱਪੜਿਆਂ ਅਤੇ ਸੱਟਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।