
Karachi News : ਬੈਠਕ ’ਚ ਸ਼ਾਮਲ ਹੋਣ ਦੇ ਸੱਦੇ ’ਤੇ ਵੀ ਪੀ.ਐਸ.ਐਲ. ਤੋਂ ਕੋਈ ਨਹੀਂ ਆਇਆ
Karachi News in Punjabi : ਪਾਕਿਸਤਾਨ ਅਗਲੇ ਸਾਲ ਸ਼ੁਰੂ ਹੋਣ ਵਾਲੀ ਵਿਸ਼ਵ ਕਲੱਬ ਟੀ-20 ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦਾ ਹੈ। ਇਸ ਘਟਨਾਕ੍ਰਮ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਦੀ ਜੇਤੂ ਟੀਮ ਨੂੰ ਇਸ ਟੂਰਨਾਮੈਂਟ ਲਈ ਸੱਦਾ ਦਿਤੇ ਜਾਣ ਦੀ ਸੰਭਾਵਨਾ ਨਹੀਂ ਹੈ, ਜਿਸ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਅਤੇ ਇਸ ਦੇ ਚੇਅਰਮੈਨ ਜੈ ਸ਼ਾਹ ਦੇ ਆਸ਼ੀਰਵਾਦ ਨਾਲ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਸੂਤਰ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪਿਛਲੇ ਮਹੀਨੇ ਲੰਡਨ ਵਿਚ ਕਿ੍ਰਕਟ ਕਨੈਕਟ ਬੈਠਕ ਤੋਂ ਇਲਾਵਾ ਹੋਈ ਬੈਠਕ ਲਈ ਪੀ.ਐਸ.ਐਲ. ਦੇ ਅਪਣੇ ਸੀ.ਈ.ਓ. ਨੂੰ ਭੇਜਣ ਲਈ ਸੱਦਾ ਦਿਤਾ ਗਿਆ ਸੀ ਪਰ ਕੋਈ ਵੀ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਆਈ.ਸੀ.ਸੀ. ਦੇ ਸਮਰਥਨ ਨਾਲ ਇੰਗਲਿਸ਼ ਅਤੇ ਵੇਲਜ਼ ਕ੍ਰਿਕਟ ਬੋਰਡ ਦੀ ਪਹਿਲ ਉਤੇ ਹੋਈ ਬੈਠਕ ’ਚ ਜ਼ਿਆਦਾਤਰ ਪ੍ਰਮੁੱਖ ਟੀ-20 ਫਰੈਂਚਾਇਜ਼ੀ ਅਧਾਰਤ ਲੀਗਾਂ ਦੇ ਸੀ.ਈ.ਓ. ਇਕੱਠੇ ਹੋਏ ਸਨ। ਪੀ.ਸੀ.ਬੀ. ਨਹੀਂ ਆਇਆ ਅਤੇ ਹੈਰਾਨੀ ਦੀ ਗੱਲ ਹੈ ਕਿ ਚੇਅਰਮੈਨ ਮੋਹਸਿਨ ਨਕਵੀ ਵੀ ਨਿਯਮਿਤ ਤੌਰ ਉਤੇ ਆਈਸੀਸੀ ਦੀਆਂ ਬੈਠਕਾਂ ਵਿਚ ਸ਼ਾਮਲ ਨਹੀਂ ਹੋਏ।
(For more news apart from Pakistan may be out of the proposed World Club Championship next year News in Punjabi, stay tuned to Rozana Spokesman)